ਮਾਨਸਾ ਪਹੁੰਚੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਾ ਦੇਣ ਖਿਲਾਫ਼ ਹਾਕਮ ਧਿਰ ਦੇ ਬੋਰਡ ਪਾੜੇ

ਮਾਨਸਾ, 10 ਜੂਨ : ਅੱਜ ਕੈਬਨਿਟ ਮੀਟਿੰਗ ਲਈ ਮਾਨਸਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਤਕ ਜਥੇਬੰਦੀਆਂ ਦੇ ਵਫਦਾਂ ਨੂੰ ਨਾ ਮਿਲਣ ਬਦਲੇ ਨਸ਼ਿਆਂ ਦੇ ਮਾਰੂ ਕਾਰੋਬਾਰ ਖ਼ਿਲਾਫ਼ ਮੁਹਿੰਮ ਚਲਾ ਰਹੇ ਨਸ਼ੇ ਨਹੀਂ, ਰੁਜ਼ਗਾਰ ਦਿਓ' ਅਤੇ 'ਐਂਟੀ ਡਰੱਗ ਫੋਰਸ' ਨੇ  ਇਸ ਵਾਅਦਾ ਖਿਲਾਫੀ ਬਦਲੇ ਸਖਤ ਇਤਰਾਜ਼ ਜਤਾਇਆ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਹਾਕਮ ਧਿਰ ਅਤੇ ਸਰਕਾਰ ਦੇ ਪੋਸਟਰ ਪਾੜ ਕੇ ਗੁੱਸਾ ਕੱਢਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਸੰਘਰਸ਼  ਕਰਨਗੇ। ਪ੍ਰਸ਼ਾਸਨ ਵੱਲ ਬੁਲਾਏ ਗਏ ਵਫਦ ਵਿਚ ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪਰਮਿੰਦਰ ਸਿੰਘ ਝੋਟਾ, ਜਸਬੀਰ ਕੌਰ ਨੱਤ, ਕ੍ਰਿਸ਼ਨ ਸਿੰਘ ਚੌਹਾਨ, ਡਾਕਟਰ ਧੰਨਾ ਮੱਲ ਗੋਇਲ ਅਤੇ ਸੁਰਿੰਦਰ ਕੁਮਾਰ ਸ਼ਾਮਲ ਸਨ। ਇੰਨਾਂ ਆਗੂਆਂ ਨੇ ਦਸਿਆ ਕਿ ਉਨਾਂ ਨੇ ਮੁੱਖ ਮੰਤਰੀ ਨੂੰ ਜ਼ਿਲ੍ਹੇ ਵਿੱਚ ਕਈ ਮੈਡੀਕਲ ਹਾਲ ਅਤੇ ਕੁੱਝ ਮੈਡੀਕਲ ਸਟੋਰ ਵੱਡੇ ਪੈਮਾਨੇ 'ਤੇ  ਮੈਡੀਕਲ ਨਸ਼ਿਆਂ ਦੀ ਵਿੱਕਰੀ ਕਰ ਰਹੇ ਹਨ ਅਤੇ ਪੁਲਸ ਤੇ ਸਿਹਤ ਵਿਭਾਗ ਦੇ  ਅਧਿਕਾਰੀਆਂ ਵੱਲੋਂ ਇਨ੍ਹਾਂ ਤੋਂ ਮੋਟੀ ਰਿਸ਼ਵਤ ਵਸੂਲੀ ਜਾ ਰਹੀ ਹੈ ਜਿਸ ਬਾਰੇ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ  ਸਾਡੀ ਮੰਗ ਸੀ ਕਿ ਕਾਲੇ ਕਾਰੋਬਾਰ 'ਚ ਸ਼ਾਮਲ ਇਨ੍ਹਾਂ ਲੋਕਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਤੇ ਨੇੜਲਿਆਂ ਦੀਆਂ ਚੱਲ ਅਚੱਲ ਸੰਪਤੀਆਂ ਦੀ ਜਾਂਚ  ਸਟੇਟ ਵਿਜੀਲੈਂਸ ਤੋਂ ਕਰਵਾਈ ਜਾਵੇ।   
ਉਹਨਾਂ ਦੱਸਿਆ ਕਿ ਇੰਨ੍ਹਾ ਨਸ਼ੇ ਦੇ ਸੌਦਾਗਰਾਂ ਨਾਲ ਗੁਪਤ ਮੀਟਿੰਗ ਕਰਨ ਪਿੱਛੋਂ ਉਨਾਂ ਦੇ ਕਹਿਣ 'ਤੇ ਜਿੰਨ੍ਹਾਂ ਵੀ ਪੁਲਸ ਅਫਸਰਾਂ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਉਰਫ ਝੋਟਾ ਨੂੰ ਝੂਠੇ ਕੇਸ ਵਿਚ ਫਸਾਇਆ ਅਤੇ ਨਾਬਾਲਗ ਬੱਚੇ ਕਾਲੀ ਤੇ ਆਕਾਸ਼ਦੀਪ ਨਾਮਕ ਨੌਜਵਾਨ ਨੂੰ ਨਜਾਇਜ਼ ਹਿਰਾਸਤ ਵਿਚ ਰੱਖ ਕੇ ਉਨਾਂ ਨੂੰ ਜਾਤੀ ਤੇ ਧਾਰਮਿਕ ਤੌਰ 'ਤੇ ਅਪਮਾਨਤ ਕੀਤਾ ਅਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਉਨ੍ਹ ਸਾਰਿਆਂ ਖ਼ਿਲਾਫ਼ ਪੁਲਸ ਕੇਸ ਦਰਜ ਕੀਤਾ ਜਾਵੇ ਪਰ ਮੁੱਖ ਮੰਤਰੀ ਨੇ ਵਫ਼ਦ ਨੂੰ ਸਮਾਂ ਨਾ ਦੇ ਕੇ ਅਪਣੇ ਨਾਹਰੇ "ਸਰਕਾਰ ਤੁਹਾਡੇ ਦਰਬਾਰ" ਦਾ ਖੁਦ ਹੀ ਜਲੂਸ ਕੱਢ ਲਿਆ ਹੈ।