ਸਰਾਭਾ ਵਿਖੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ 'ਚ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦਾ ਫੂਕਿਆ ਪੁਤਲਾ

  • ਪੰਜਾਬ ਸਰਕਾਰ ਮੁਰਦਾਬਾਦ, ਬਿਜਲੀ ਬੋਰਡ ਮੁਰਦਾਬਾਦ ਦੇ ਨਾਅਰਿਆਂ ਨਾਲ ਅਸਮਾਨੀ ਗੂੰਜਾਂ ਪਾਈਆਂ

ਮੁੱਲਾਂਪੁਰ ਦਾਖਾ 23, ਨਵੰਬਰ (ਸਤਵਿੰਦਰ  ਸਿੰਘ ਗਿੱਲ)  ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਹੋਇਆ ਤਿੱਖਾ ਵਿਰੋਧ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਸੁਧਾਰ ਦਾ ਫੂਕਿਆ ਪੁਤਲਾ । ਪੰਜਾਬ ਸਰਕਾਰ ਮੁਰਦਾਬਾਦ, ਬਿਜਲੀ ਬੋਰਡ ਮੁਰਦਾਬਾਦ ਦੇ ਨਾਅਰਿਆਂ ਨਾਲ ਅਸਮਾਨੀ ਗੂੰਜਾਂ ਪਾਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਬਲਦੇਵ ਸਿੰਘ ਸਰਾਭਾ, ਕੁਲਜੀਤ ਸਿੰਘ ਭੰਵਰਾ, ਤਰਸੇਮ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਗੋਪੀ ਸਰਾਭਾ,ਪਰਮਿੰਦਰ ਸਿੰਘ ਬਿਂਟੂ ਸਰਾਭਾ ਨੇ ਆਖਿਆ ਕਿ ਸਰਕਾਰਾਂ ਵੱਲੋਂ ਚੰਗੇ ਭਲੇ ਚਲਦੇ ਬਿਜਲੀ ਵਾਲੇ ਮੀਟਰ ਘਰਾਂ ਵਿੱਚੋਂ ਉਤਾਰ ਕੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਜਿਸ ਦਾ ਪੂਰੇ ਪੰਜਾਬ ਵਿੱਚ ਡੱਟ ਕੇ ਵਿਰੋਧ ਹੋ ਰਿਹਾ ਹੈ। ਬਿਜਲੀ ਬੋਰਡ ਸੁਧਾਰ ਵੱਲੋਂ ਆਪਣੇ ਅਧਿਕਾਰ ਵਿੱਚ ਪੈਂਦੇ ਪਿੰਡਾਂ 'ਚ ਚਿੱਪ ਵਾਲੇ ਮੀਟਰ ਲਾਉਣ ਦਾ ਕੰਮ ਸ਼ੁਰੂ ਹੈ ਜਿਸ ਦਾ ਪਿੰਡਾਂ ਵਿੱਚ ਵਿਰੋਧ ਵੀ ਹੋ ਰਿਹਾ ਹੈ। ਉਨਾਂ ਨੇ ਅੱਗੇ ਆਖਿਆ ਕੇ ਕੁਝ ਦਿਨ ਪਹਿਲਾਂ ਬਿਜਲੀ ਮੁਲਾਜ਼ਮ ਚਿੱਪ ਵਾਲੇ ਮੀਟਰ ਸਰਾਭਾ ਪਿੰਡ ਵਿੱਚ ਲਗਾ ਗਏ। ਜਿਸ ਨੂੰ ਲੈ ਕੇ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਪੂਰੀ ਤਰ੍ਹਾਂ ਰੋਸ ਦੀ ਲਹਿਰ ਖੜੀ ਹੋ ਗਈ। ਜਿਸ ਦੇ ਚਲਦਿਆਂ ਅੱਜ ਸ਼ਹੀਦ  ਸਰਾਭਾ ਚੌਂਕ ਦੇ ਵਿੱਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਸੁਧਾਰ ਦਾ ਪੁਤਲਾ ਫੂਕਿਆ ਕੇ  ਨਾਰੇਬਾਜੀ ਕੀਤੀ। ਆਗੂਆਂ ਨੇ ਆਖਰ ਵਿੱਚ ਆਖਿਆ ਕਿ ਜੇਕਰ ਬਿਜਲੀ ਬੋਰਡ ਨੇ ਸਰਾਭਾ ਪਿੰਡ ਵਿੱਚ ਲਗਾਏ ਗਏ 10 -15 ਮੀਟਰ ਉਤਾਰ ਕੇ ਪੁਰਾਣੇ ਮੀਟਰ ਨਾ ਲਗਾਏ ਤਾਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਸੁਧਾਰ ਦੇ ਖਿਲਾਫ ਵੱਡਾ ਐਕਸ਼ਨ ਹੋਵੇਗਾ। ਅੱਜ ਤੋਂ ਬਾਅਦ ਸਰਾਭੇ ਪਿੰਡ ਵਿੱਚ ਕੋਈ ਵੀ ਚਿੱਪ ਵਾਲਾ ਮੀਟਰ ਨਹੀਂ ਲੱਗਣ ਦਿਆਂਗੇ। ਇਸ ਮੌਕੇ ਸਾਬਕਾ ਪੰਚ ਗੁਰਦਿਆਲ ਸਿੰਘ ਸਰਾਭਾ, ਪੰਚ ਕੈਪਟਨ ਕਮਿਕਰ ਸਿੰਘ ਸਰਾਭਾ, ਅਜਮੇਰ ਸਿੰਘ ਭੋਲਾ ਸਰਾਭਾ,ਚਾਚਾ ਪਰਮਜੀਤ ਸਿੰਘ ਪੰਮੀ ਯੂਪੀ ਵਾਲੇ, ਸੁਖਵਿੰਦਰ ਸਿੰਘ, ਲਖਬੀਰ ਸਿੰਘ ਲੋਹਟਬੱਦੀ, ਬਲਜੀਤ ਸਿੰਘ, ਫੌਜੀ ਸੁਖਦੇਵ ਸਿੰਘ ਸਰਾਭਾ, ਪ੍ਰੇਮਜੀਤ ਸਿੰਘ ਸਰਾਭਾ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ, ਲਖਬੀਰ ਸਿੰਘ ਘੋਲਾ, ਹੁਸ਼ਿਆਰ ਸਿੰਘ, ਇਕਬਾਲ ਸਿੰਘ ਕੁਕਾ,ਦਰਬਾਰਾ ਸਿੰਘ, ਭਰਪੂਰ ਸਿੰਘ, ਦਲਜੀਤ ਸਿੰਘ, ਅੱਛਰਾ ਸਿੰਘ ਸਰਾਭਾ ਮੋਟਰ ਵਾਲੇ, ਮਨਜੀਤ ਸਿੰਘ ਬੱਬੂ, ਜਗਧੂੜ ਸਿੰਘ, ਬਹਾਦਰ ਸਿੰਘ, ਰਮੇਸ਼ ਕੁਮਾਰ, ਪਿੱਲਾ ਸਰਾਭਾ, ਰਾਜੂ ਸਰਾਭਾ, ਮਨਜੀਤ ਸਿੰਘ, ਅੰਗਰੇਜ਼ ਸਿੰਘ ਜੀ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।