ਬੀ.ਕੇ.ਯੂ (ਡਕੌਂਦਾ) ਬੁਰਜਗਿੱਲ ਦੇ ਦਫਤਰ ਦਾ ਹੋਇਆ ਉਦਘਾਟਨ

ਮੁੱਲਾਂਪੁਰ ਦਾਖਾ 10 ਜੂਨ (ਸਤਵਿੰਦਰ ਸਿੰਘ ਗਿੱਲ) : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ\ਬੁਰਜਗਿੱਲ) ਵਲੋਂ ਜਿਲ੍ਹਾ\ਬਲਾਕ ਇਕਾਈਆਂ ਦੀ ਮਜਬੂਤੀ ਲਈ ਜਿਲ੍ਹਾ ਦਫਤਰਾਂ ਦੀ ਪ੍ਰਕਿਰਿਆ ਹੇਠ ਲੁਧਿਆਣਾ ਜਿਲ੍ਹਾ ਲਈ ਭਨੋਹੜ-ਹਸਨਪੁਰ ਨੇੜੇ ਦਫਤਰ ਦਾ ਉਦਘਾਟਨ ਕੀਤਾ ਗਿਆ। ਕਿਸਾਨ-ਮਜਦੂਰਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਬੂਟਾ ਸਿੰਘ ਬੁਰਜਗਿੱਲ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰਾਂ ਕਿਸਾਨੀ ਮਸਲਿਆਂ ਦੇ ਹੱਲ ਲਈ ਸੰਜੀਦਾ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਨੇ ਫ਼ਸਲਾਂ ’ਤੇ ਐੱਮ.ਐੱਸ.ਪੀ ਪੂਰੀ ਤਰ੍ਹਾਂ ਲਾਗੂ ਨਾ ਕੀਤੀ ਤਾਂ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਪਹਿਲਾਂ ਨਾਲੋਂ ਤਿੱਖਾ ਹੋਵੇਗਾ। ਜਿਲ੍ਹਾ ਪੱਧਰੀ ਦਫਤਰ ਦੇ ਉਦਘਾਟਨ ਸਮੇਂ ਜੁੜੀ ਇਕੱਤਰਤਾ ਨੂੰ  ਬੀ.ਕੇ.ਯੂ (ਡਕੌਂਦਾ\ਬੁਰਜਗਿੱਲ) ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਬਲਾਕ ਮੁੱਲਾਂਪੁਰ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਅਮਨਦੀਪ ਸਿੰਘ ਲਲਤੋਂ ਬਲਾਕ ਪ੍ਰਧਾਨ ਲੁਧਿਆਣਾ, ਗੋਲੂ ਜਗਮੋਹਣ ਸਿੰਘ, ਅਵਤਾਰ ਸਿੰਘ ਗਿੱਲ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਭੰਗੂ ਜਿਲ੍ਹਾ ਮੀਤ ਪ੍ਰਧਾਨ, ਰਾਜਵੀਰ ਸਿੰਘ ਘੁਡਾਣੀ ਸੀਨੀਅਰ ਮੀਤ ਪ੍ਰਧਾਨ, ਹਰਚੰਦ ਸਿੰਘ ਢੋਲਣ ਬਲਾਕ ਜਗਰਾਉਂ ਪ੍ਰਧਾਨ, ਜੰਗੀਰ ਸਿੰੰਘ ਪ੍ਰਧਾਨ ਬਲਾਕ ਹੰਬੜਾਂ, ਜਗਤਾਰ ਸਿੰਘ ਐਤੀਆਣਾ ਸੀਨੀਅਰ ਮੀਤ ਪ੍ਰਧਾਨ ਬਲਾਕ ਸੁਧਾਰ, ਮਨਜਿੰਦਰ ਸਿੰਘ, ਖਜ਼ਾਨਚੀ ਮਨਜੀਤ ਸਿੰਘ, ਰਾਜਵੀਰ ਸਿੰਘ ਦੋਰਾਹਾ ਵਲੋਂ ਵੀ ਸੰਬੋਧਨ ਕੀਤਾ। ਦਫਤਰ ਦੇ ਉਦਘਾਟਨ ਉਪਰੰਤ ਪੱਤਰਕਾਰ ਸੰਮੇਲਨ’ਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਕਿਹਾ ਕਿ 60 ਸਾਲ ਤੋਂ ਵੱਧ ਉਮਰ ਵਾਲੇ ਹਰ ਕਿਸਾਨ-ਮਜਦੂਰ ਲਈ ਪੈਨਸ਼ਨ, ਕਿਸਾਨਾਂ ਸਿਰ 18 ਲੱਖ ਕਰੋੜ ਕਰਜ਼ਾ ਮੁਆਫੀ ਅਤੇ ਫ਼ਸਲਾਂ ਦੀ ਬੀਮਾ ਪੈਨਸ਼ਨ ਯੋਜਨਾ ਨੂੰ ਸਾਲ 2024 ਅਗਾਮੀ ਚੋਣਾਂ ’ਚ ਹਰ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕਰਵਾਉਣ ਲਈ ਦਬਾਅ ਬਣਾਇਆ ਜਾਵੇਗਾ।