ਭਾਰਤ ਜੋੜੋ ਯਾਤਰਾ ਨੇ ਨਫ਼ਰਤ ਦੀ ਰਾਜਨੀਤੀ ਖਤਮ ਅਤੇ ਮੁਹੱਬਤ ਦਾ ਪੈਗਾਮ ਦਿੱਤਾ ਸੀ : ਕੁਲਬੀਰ ਜ਼ੀਰਾ

ਫਿਰੋਜਪੁਰ,7 ਸਤੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤੇ ਭਾਰਤ ਜੋੜ ਯਾਤਰਾ ਦੇ 1 ਸਾਲ ਪੂਰੇ ਹੋਣ 'ਤੇ ਜਿਲਾ ਕਾਂਗਰਸ ਫਿਰੋਜ਼ਪੁਰ ਵਿਖੇ ਫਿਰੋਜ਼ਪੁਰ ਦੇ ਇੰਚਾਰਜ ਸ. ਇੰਦਰਬੀਰ ਸਿੰਘ ਬੁਲਾਰੀਆਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਰਹਿਣਮਈ ਹੇਠ ਕੁਲਬੀਰ ਸਿੰਘ ਜ਼ੀਰਾ ਜਿਲ੍ਹਾਂ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ, ਪਰਮਿੰਦਰ ਸਿੰਘ ਪਿੰਕੀ, ਆਸ਼ੂ ਬੰਗੜ , ਵਿਜੈ ਕਾਲੜਾ  ਅਤੇ ਰਾਮਿੰਦਰ ਆਵਲਾ ਜੀ ਦੀ ਟੀਮ ਨੇ ਨਗਰ ਕੌਂਸਲ ਦੇ ਦਫਤਰ ਤੋਂ ਭਾਰਤ ਜੋੜੋ ਯਾਤਰਾ ਦਾ ਆਗਾਜ਼ ਕੀਤਾ। ਸ਼ਹਿਰ ਦੇ ਵਿੱਚ ਲੰਬੀ ਪੈਦਲ ਯਾਤਰਾ ਕੀਤੀ ਗਈ ਅਤੇ ਅਮਨ ਸ਼ਾਂਤੀ ਦਾ ਪੈਗ਼ਾਮ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਰਾਹੁਲ ਗਾਂਧੀ ਨੇ ਪਾਰਟੀ ਦੇ ਕਈ ਨੇਤਾਵਾਂ ਨਾਲ 4,000 ਕਿਲੋਮੀਟਰ ਤੋਂ ਜ਼ਿਆਦਾ ਦੀ ਪੈਦਲ ਯਾਤਰਾ ਕੀਤੀ ਸੀ। ਪਿਛਲੇ ਸਾਲ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਇਸ ਸਾਲ 30 ਜਨਵਰੀ ਨੂੰ ਸ਼੍ਰੀਨਗਰ ਵਿੱਚ ਸਮਾਪਤ ਹੋਈ ਸੀ। ਉਨ੍ਹਾਂ ਕਿਹਾ ਕਿ 'ਭਾਰਤ ਜੋੜੋ ਯਾਤਰਾ' ਇਹ ਇੱਕ ਰਾਸ਼ਟਰੀ ਲੋਕ ਲਹਿਰ ਹੈ, ਜੋ ਇਤਿਹਾਸ ਵਿੱਚ ਵਿਲੱਖਣ ਹੈ। ਉਨ੍ਹਾਂ ਕਿਹਾ, 'ਅੱਜ ਯਾਤਰਾ ਦੇ ਇਕ ਸਾਲ ਪੂਰੇ ਹੋਣ 'ਤੇ, ਭਾਰਤੀ ਰਾਸ਼ਟਰੀ ਕਾਂਗਰਸ ਦੀ ਤਰਫੋਂ, ਮੈਂ ਰਾਹੁਲ ਗਾਂਧੀ, ਸਾਰੇ ਭਾਰਤੀ ਯਾਤਰੀਆਂ ਅਤੇ ਇਸ ਯਾਤਰਾ ਵਿਚ ਹਿੱਸਾ ਲੈਣ ਵਾਲੇ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ, 'ਨਫ਼ਰਤ ਅਤੇ ਵੰਡ ਦੇ ਏਜੰਡੇ ਨੂੰ ਛੁਪਾਉਣ ਲਈ, ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਅਪ੍ਰਸੰਗਿਕ ਸੁਰਖੀਆਂ ਬਣਾਉਣ ਦਾ ਰੁਝਾਨ ਸਾਡੀ ਸਮੂਹਿਕ ਜ਼ਮੀਰ 'ਤੇ ਜਾਣਬੁੱਝ ਕੇ ਕੀਤਾ ਗਿਆ ਹਮਲਾ ਹੈ। ਇਹ ਯਾਤਰਾ ਆਰਥਿਕ ਅਸਮਾਨਤਾਵਾਂ, ਮਹਿੰਗਾਈ, ਬੇਰੁਜ਼ਗਾਰੀ, ਸਮਾਜਿਕ ਅਨਿਆਂ, ਸੰਵਿਧਾਨ ਦੀ ਤਬਾਹੀ, ਸੱਤਾ ਦੇ ਕੇਂਦਰੀਕਰਨ ਵਰਗੇ ਅਸਲ ਮੁੱਦਿਆਂ ਨੂੰ ਲੋਕਾਂ ਦੀ ਕਲਪਨਾ ਦੇ ਕੇਂਦਰ ਵਿੱਚ ਲਿਆਉਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਲੋਕਾਂ ਦੀ ਭਾਗੀਦਾਰੀ ਰਾਹੀਂ ਸਾਡੇ ਸਮਾਜ ਵਿੱਚ ਨਫ਼ਰਤ ਅਤੇ ਦੁਸ਼ਮਣੀ ਦੇ ਖਤਰੇ ਨਾਲ ਲੜਨ ਲਈ ਜਾਰੀ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਵਿੱਚ ਸਰਕਾਰ ਬਣੀ ਹੈ। ਯੂਨੀਵਰਸਟੀ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਨੌਜਵਾਨ ਵਰਗ ਨੇ ਆਪਣਾ ਧਿਆਨ ਕਾਂਗਰਸ ਪਾਰਟੀ ਤੇ ਕੇਂਦਰਿਤ ਕੀਤਾ ਹੈ ਉਸ ਨੂੰ ਰਾਹੁਲ ਗਾਂਧੀ ਦੀਆਂ ਚੰਗੀਆਂ ਨੀਤੀਆਂ ਪਸੰਦ ਆਈਆਂ ਹਨ। ਇਸ ਵੇਲੇ ਰਾਜਿੰਦਰ ਛਾਬੜਾ, ਜਿਲ੍ਹਾ ਫਿਰੋਜ਼ਪੁਰ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਰਾਜਨੀਸ਼ ਗੋਇਲ, ਸ਼ਿਵ ਸਾਗਰ , ਸਤਪਾਲ ਚਾਵਲਾ, ਲਖਵਿੰਦਰ ਸਿੰਘ ਜੰਬਰ, ਭੀਮ ਕੰਬੋਜ , ਸੁਖਵਿੰਦਰ ਸਿੰਘ ਗੱਟਾ , ਗੁਰਬਖਸ਼ ਸਿੰਘ ਭਾਵੜਾ , ਦੇਸ਼ ਰਾਜ ਅਹੂਜਾ, ਸਤਨਾਮ ਸਿੰਘ ਢਿੱਲੋ , ਹਰਿੰਦਰ ਸਿੰਘ ਖੋਸਾ, ਸਰਬਜੀਤ ਕੌਰ ਜਿਲ੍ਹਾਂ ਪ੍ਰਧਾਨ ਮਹਿਲਾ ਕਾਂਗਰਸ ਫਿਰੋਜ਼ਪੁਰ,  ਤਜਿੰਦਰ ਸਿੰਘ ਬਿੱਟੂ ਜਿਲ੍ਹਾਂ ਪ੍ਰਧਾਨ OBC ਸੈੱਲ, ਹਰਭਜਨ ਸਿੰਘ ਸਭਰਾ, ਮੇਹਰ ਸਿੰਘ ਬਾਹਰਵਾਲੀ, ਗੁਰਸੇਵਕ ਸਿੰਘ ਲੱਖੋਕੇ ਬਹਿਰਮ, ਬੱਬਲ ਸ਼ਰਮਾ , ਡਾ. ਰਸ਼ਪਾਲ ਸਿੰਘ , ਮਹਿਕਦੀਪ ਸਿੰਘ ਜ਼ੀਰਾ , ਪਰਮਿੰਦਰ ਸਿੰਘ ਲਾਡਾ , ਜ਼ੋਰਾਵਰ ਸਿੰਘ ਅਮੀਰ ਸ਼ਾਹ, ਭੁਪਿੰਦਰ ਸਿੰਘ ਪਤਲੀ , ਗੁਰਮੇਜ ਸਿੰਘ ਬਾਹਰਵਾਲੀ , ਬੋਹੜ ਸਿੰਘ ਸਦਰਵਾਲਾ , ਬਲੀ ਸਿੰਘ ਉਸਮਾਨ ਵਾਲਾ, ਨਸੀਬ ਸਿੰਘ ਖਾਲਸਾ, ਕੁਲਦੀਪ ਸਿੰਘ ਭੁੱਲਰ ਸਸਤੇਵਾਲੀ , ਬੱਬਲ ਸ਼ਰਮਾਂ, ਰਿੰਕੂ ਗਰੋਵਰ, ਰਿੰਕੂ ਗਰੋਵਰ, ਅਮਰੀਕ ਸਿੰਘ, ਮਨਮੀਤ ਸਿੰਘ, ਬਲਦੇਵ ਸਿੰਘ ਭਾਗੋਕੇ ਹਾਜਿਰ ਸਨ।