‘ਦੀ ਭਨੋਹੜ ਦੁੱਧ ਉਤਪਾਦਕ ਸਹਿਕਾਰੀ ਸਭਾ’ ਲਿਮ: ਭਨੋਹੜ ’ਚ ਲਾਭਪਾਤਰੀਆਂ ਨੂੰ ਵੰਡਿਆ 3,61,983 ਰੁਪੈਂ ਦਾ ਮੁਨਾਫਾ 

ਮੁੱਲਾਂਪੁਰ ਦਾਖਾ, 13 ਨਵੰਬਰ (ਸਤਵਿੰਦਰ ਸਿੰਘ ਗਿੱਲ) ਵੇਰਕਾ ਮਿਲਕ ਪਲਾਂਟ ਦੇ ਦੁੱਧ ਖਰੀਦ ਕੇਂਦਰ ‘ਦੀ ਭਨੋਹੜ ਦੁੱਧ ਉਤਪਾਦਕ ਸਹਿਕਾਰੀ ਸਭਾ’ ਲਿਮ: ਦੇ ਮੁਨਾਫਾ ਵੰਡ ਸਮਾਰੋਹ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਦੇ ਨਾਲ ਵੇਰਕਾ ਮਿਲਕ ਪਲਾਂਟ ਦੇ ਜੀ.ਐੱਮ ਰੁਪਿੰਦਰ ਸਿੰਘ ਸੇਖੋਂ, ਐੱਮ.ਐੱਨ.ਪੀ ਹਰਿੰਦਰ ਸਿੰਘ ਭੱਠਲ ਪਹੁੰਚੇ। ਜਿਨ੍ਹਾਂ ਨੇ ਸਹਿਕਾਰੀ ਸਭਾ ਦੇ ਮੈਂਬਰਾਂ, ਦੁੱਧ ਉਤਪਾਦਕਾਂ ਦੀ ਹਾਜ਼ਰੀ ਵਿਚ ਲਾਭਪਾਤਰੀ ਮੈਂਬਰਾਂ ਨੂੰ 3 ਲੱਖ 61 ਹਜਾਰ 9 ਸੋ 83 ਰੁਪਏ ਦਾ ਮੁਨਾਫਾ ਵੰਡਿਆ। ਇਸ ਮੌਕੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਦੀ ਸਰਪ੍ਰਸਤੀ ਹੇਠ ਬਲਾਕ ਪ੍ਰਧਾਨ ਤਪਿੰਦਰ ਸਿੰਘ ਅਤੇ ਪੀ.ਏ ਜਸਵਿੰਦਰ ਸਿੰਘ ਨੀਟੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵੇਰਕਾ ਦੇ ਸੀਨੀਅਰ ਅਧਿਕਾਰੀਆਂ ਦਾ ਭਨੋਹੜ ਸਭਾ ਦੇ ਪ੍ਰਧਾਨ ਸੁਖਪਾਲ ਸਿੰਘ ਸੈਂਪੀ ਭੱਠਲ ਵਲੋਂ ਸਵਾਗਤ ਕੀਤਾ। ਦੁੱਧ ਉਤਪਾਦਕਾਂ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਸੈਂਪੀ ਨੇ ਸਮੂਹ ਦੁੱਧ ਉਤਪਾਦਕਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਦੂਜੀ ਖੇਤੀ ਦੇ ਨਾਲ ਦੁੱਧ ਦੇ ਕਾਰੋਬਾਰ ਅਤੇ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ। ਉਨ੍ਹਾਂ ਅਪੀਲ ਕੀਤੀ ਕਿ ਦੁੱਧ ਉਤਪਾਦਕ ਉਕਤ ਸਹਿਕਾਰੀ ਸਭਾ ’ਤੇ ਦੁੱਧ ਪਾ ਕੇ ਚੰਗੀ ਕੀਮਤ ਲੈ ਸਕਦੇ ਹਨ। ਇਸ ਮੌਕੇ ਨਿਰਪਾਲ ਸਿੰਘ ਨੂੰ 38 ਹਜਾਰ 7 ਸੋ 89 ਰੁਪੈਂ, ਸੁਖਜੀਤ ਸਿੰਘ ਨੂੰ 28 ਹਜਾਰ 6 ਸੋ 98 ਰੁਪੈਂ, ਰਘਵੀਰ ਸਿੰਘ ਨੂੰ 21 ਹਜਾਰ 1 ਸੋ 97 ਰੁਪੈਂ, ਸੁਖਦਰਸ਼ਨ ਸਿੰਘ ਨੂੰ 19 ਹਜਾਰ 6 ਸੋ 46 ਰੁਪੈਂ ਅਤੇ ਸੁਰਜੀਤ ਸਿੰਘ ਨੂੰ 18 ਹਜਾਰ 3 ਸੋ 4 ਰੁਪੈਂ ਮੁਨਾਫਾ ਵੰਡਿਆ ਗਿਆ। ਹਾਜਰੀਨ ’ਚ ਬੂਟਾ ਸਿੰਘ ਮੀਤ ਪ੍ਰਧਾਨ, ਸੰਤੋਖ ਸਿੰਘ ਸੀ.ਮੀਤ ਪ੍ਰਧਾਨ,  ਕੁਲਵੰਤ ਸਿੰਘ ਕਮੇਟੀ ਮੈਂਬਰ, ਪੂਰਨ ਸਿੰਘ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ( ਦੋਵੇਂ ਹੈਲਪਰ) ਤੋਂ ਇਲਾਵਾ ਵੱਡੀ ਤਾਦਾਦ ਵਿੱਚ ਦੁੱਧ ਉਤਪਾਦਕ ਹਾਜਰ ਸਨ।