ਭਗਵੰਤ ਮਾਨ ਕਹਿੰਦਾ ਸਮਾਰਟ ਮੀਟਰ ਲਾਵਾਂਗੇ, ਪਰ ਪੰਜਾਬੀ ਕਹਿੰਦੇ ਅਸੀਂ ਇਨ੍ਹਾਂ ਮੀਟਰਾਂ ਨੂੰ ਲਾਹਾਂਗੇ... !!     

ਮੁੱਲਾਂਪੁਰ ਦਾਖਾ 10 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੱਦੇ ਤੇ ਅੱਜ ਪਿੰਡਾਂ ਚ ਲੱਗੇ ਚਿੱਪ ਵਾਲੇ ਸਮਾਰਟ ਮੀਟਰ ਪੁੱਟ ਕੇ ਸਬ ਡਵੀਜ਼ਨ ਪਾਵਰਕੌਮ ਰੂਮੀ ਬਿਜਲੀ ਦਫਤਰ  ਅੱਗੇ ਰੋਹ ਭਰਪੂਰ ਧਰਨਾ ਦੇ ਕੇ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਵਾਪਿਸ ਕੀਤੇ ਗਏ ਜਿਸ ਵਿੱਚ ਪਿੰਡ ਮੱਲਾ ਦੇ ਲੋਕ ਵੱਡੀ ਪੱਧਰ ਤੇ ਸ਼ਾਮਿਲ ਹੋਏ ਇਸ ਇਕਤੱਰਤਾ ਵਿਚ ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਇਸ ਤੋਂ ਇਲਾਵਾ ਰਸੂਲਪੁਰ, ਬੱਸੂਵਾਲ ,ਅਖਾੜਾ ਤੋਂ ਵੀ ਲੋਕ ਇਸ ਧਰਨੇ ਦੀ ਹਿਮਾਇਤ ਵਿੱਚ  ਆਏ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਤਿਰਲੋਚਨ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦੇ ਤਰਸੇਮ ਸਿੰਘ ਬੱਸੂਵਾਲ, ਤਰਕਸ਼ੀਲ ਸੁਸਾਇਟੀ ਦੇ ਆਗੂ ਗੁਰਮੀਤ ਮੱਲ੍ਹਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਅਰਸ਼ਪ੍ਰੀਤ ਸਿੰਘ, ਸਰਪੰਚ ਹਰਬੰਸ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕਾਲਾ ਆਦਿ ਆਗੂਆਂ ਨੇ ਪਾਵਰਕਾਮ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ  ਕਿਸਾਨ ਮਜਦੂਰ ਜਥੇਬੰਦੀਆਂ ਦਾ ਪੰਜਾਬ ਭਰ ਚ ਇਹ ਐਲਾਨ ਹੈ ਕਿ ਸਾਮਰਾਜੀ ਕਾਰਪੋਰੇਟ ਦਿਸ਼ਾ ਨਿਰਦੇਸ਼ਿਤ ਚਿੱਪ ਵਾਲੇ ਸਮਾਰਟ ਮੀਟਰ ਸੂਬੇ ਭਰ ਚ ਨਹੀਂ ਲਗਣ ਦਿੱਤੇ ਜਾਣਗੇ।ਬਾਵਜੂਦ ਭਾਰੀ ਵਿਰੋਧ ਦੇ ਪਾਵਰਕਾਮ ਅਧਿਕਾਰੀ ਬਾਜ ਨਹੀਂ ਆ ਰਹੇ ਅਤੇ ਆਮ ਕਿਰਤੀ ਲੋਕਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ।ਉਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ  ਜਨਤਕ ਜਮਹੂਰੀ ਕਿਸਾਨ-ਮਜਦੂਰ ਜਥੇਬੰਦੀਆਂ ਸਮਝਦੀਆਂ ਹਨ ਕਿ ਪਬਲਿਕ ਸੈਕਟਰ ਚ ਉਸਰੇ ਬਿਜਲੀ ਬੋਰਡ ਦਾ ਨਿੱਜੀਕਰਨ ਦਾ ਇਹ ਅਮਲ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰਨਗੇ।ਉਨਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦੇ ਹਨ ਕਿ ਚਿੱਪ ਵਾਲੇ ਸਮਾਰਟ ਮੀਟਰ ਲੱਗਣ ਨਾਲ ਆਮ ਲੋਕਾਂ ਨੂੰ ਐਡਵਾਂਸ ਪੈਸੇ ਜਮਾਂ ਕਰਾਉਣ ਲਈ ਮਜਬੂਰ ਕੀਤਾ ਜਾਵੇਗਾ। ਇਸ ਦਾ ਸਿੱਧਾ ਅਰਥ ਗਰੀਬ ਲੋਕਾਂ ਤੋਂ ਬਿਜਲੀ  ਵਰਤੋਂ ਦਾ ਹੱਕ ਖੋਹਣਾ ਹੈ।ਉਨਾਂ ਕਿਹਾ ਕਿ ਨਾ ਕੋਈ ਨੁਕਸਾਨ, ਨਾ ਕੋਈ ਮੁਨਾਫਾ ਦੇ ਲੋਕ-ਪੱਖੀ ਸਿਧਾਂਤ ਤੇ 1950 ਚ ਉਸਰੇ ਬਿਜਲੀ ਬੋਰਡ ਨੇ ਜਿਨਾਂ ਤਾਣਾ ਬਾਣਾ, ਤੇ  ਢਾਂਚਾ ਬਣਾਇਆ ਹੈ ਉਸਨੂੰ ਕੋਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਸਬਸਿਡੀਆਂ, ਛੇ ਸੋ ਯੂਨਿਟ ਦੀ ਵੋਟ ਸਟੰਟ ਵਾਲੀ ਮੁਆਫੀ , ਖੇਤੀ ਮੋਟਰਾਂ ਦੀ ਮੁਆਫੀ ਖਤਮ ਕਰਨ ਲਈ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਐਨਰਜੀ ਕੰਟਰੋਲ ਕਮਿਸ਼ਨ ਪੱਬਾਂ ਭਾਰ ਹੋਇਆ ਪਿਆ ਹੈ। ਉਨਾਂ ਕਿਹਾ ਕਿ  ਸਮਾਰਟ ਮੀਟਰਾਂ ਦਾ ਕੇ ਪਿੰਡਾਂ ਚ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਖੱਜਲਖੁਆਰੀ ਦੇ ਮਾੜੇ ਨਤੀਜੇ ਨਿਕਲਣਗੇ। ਲੋਕ ਹਕੂਮਤੀ ਪਾਰਟੀ ਦੇ ਆਗੂਆਂ ਨੂੰ ਪਿੰਡਾਂ ਚ ਘੇਰਨ ਲਈ ਮਜਬੂਰ ਹੋਣਗੇ।ਇਸ ਸਮੇਂ  ਜਗਰੂਪ ਸਿੰਘ ਝੋਰੜਾਂ, ਇਕਬਾਲ ਸਿੰਘ ਮੱਲਾ ਬੀਕੇਯੂ ਡਕੌਂਦਾ, ਸੁਖਦੇਵ ਸਿੰਘ ਚੱਕਰ, ਕੁਲਵੰਤ ਸਿੰਘ ਰਸੂਲਪੁਰ ਕੁਲਵਿੰਦਰ ਸਿੰਘ ਬੱਸੂਵਾਲ, ਨੰਬਰਦਾਰ ਗੁਰਦੀਪ ਸਿੰਘ, ਭੋਲਾ ਸਿੰਘ ਮੱਲਾ, ਸਤਿਨਾਮ ਸਿੰਘ ਸਰਾਂ, ਬਲਬੀਰ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ