ਮਾਲਵਾ ਸੱਭਿਆਚਾਰਕ ਮੰਚ ਦੀ ਮੀਟਿੰਗ ਵਿੱਚ 11 ਜਨਵਰੀ ਨੂੰ ਹੋਣ ਵਾਲੀਆਂ ਸਨਮਾਨਿਤ ਸ਼ਖਸ਼ੀਅਤਾਂ ਦੇ ਨਾਮਾਂ ਦਾ ਕੀਤਾ ਬਾਵਾ ਤੇ ਰਾਜੀਵ ਨੇ ਐਲਾਨ

  • ਕਲਸੀ, ਪਾਲੀ, ਗੁਲਸ਼ਨ, ਸਿੱਧੂ, ਨੂਰੀ, ਸਰਬਜੀਤ, ਪੰਛੀ,ਪਰਵਾਨਾ, ਕਮਲਜੀਤ, ਧਾਲੀਵਾਲ ਅਤੇ ਧੀਰ ਹੋਣਗੇ ਸਨਮਾਨਿਤ
  • ਮਾਂਗਟ, ਡਾ. ਮੋਹਨਜੀਤ, ਸਰਕੌਰ, ਕਨੌਜੀਆ, ਜਗਜੀਤ, ਅਸ਼ੋਕ ਅਤੇ ਗੈਰੀ ਬਾਵਾ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਲੁਧਿਆਣਾ 7 ਜਨਵਰੀ : ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਸੀਨੀਅਰ ਵਾਈਸ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਦੇ ਆਫਿਸ ਝਾਂਡੇ ਰੋਡ ਵਿਖੇ ਹੋਈ ਜਿਸ ਵਿੱਚ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਸਰਪ੍ਰਸਤ ਨਿਰਮਲ ਜੌੜਾ ਅਤੇ ਮਲਕੀਤ ਸਿੰਘ ਦਾਖਾ, ਪਰਮਿੰਦਰ ਗਰੇਵਾਲ, ਵਾਈਸ ਪ੍ਰਧਾਨ, ਅਮਰਿੰਦਰ ਸਿੰਘ ਜੱਸੋਵਾਲ, ਗੁਰਨਾਮ ਸਿੰਘ, ਸੇਵਾ ਸਿੰਘ ਰਿਟਾ. ਚੀਫ ਇੰਜੀ., ਜਨਰਲ ਸਕੱਤਰ ਰਵਿੰਦਰ ਸਿਆਣ, ਜਸਵੰਤ ਸਿੰਘ ਛਾਪਾ, ਕਰਨੈਲ ਸਿੰਘ ਗਿੱਲ, ਰਾਜੂ ਬਾਜੜਾ, ਬੀਬੀ ਸਰਬਜੀਤ ਕੌਰ ਚੇਅਰਪਰਸਨ ਮੰਚ ਪੰਜਾਬ, ਜੋਗਿੰਦਰ ਸਿੰਘ ਜੰਗੀ, ਜਰਨੈਲ ਸਿੰਘ ਸ਼ਿਮਲਾਪੁਰੀ, ਉੱਘੇ ਆਰਟਿਸਟ ਜਸਵੰਤ ਸੰਦੀਲਾ ਮੁੱਖ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਰਣਜੀਤ ਸਿੰਘ ਠੇਕੇਦਾਰ ਸਰਪੰਚ ਨੂੰ ਮੰਚ ਦਾ ਪੰਜਾਬ ਦਾ ਜਨਰਲ ਸਕੱਤਰ ਬਣਾਇਆ ਗਿਆ। ਇਸ ਸਮੇਂ ਸਨਮਾਨ ਕਮੇਟੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ, ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਪ੍ਰਗਟ ਸਿੰਘ ਗਰੇਵਾਲ ਅਤੇ ਨਿਰਮਲ ਜੌੜਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜਾਣਕਾਰੀ ਦਿੰਦਿਆਂ ਬਾਵਾ ਅਤੇ ਰਾਜੀਵ ਨੇ ਕਿਹਾ ਕਿ ਮੰਚ ਵੱਲੋਂ ਲਗਾਏ ਜਾਂਦੇ ਧੀਆਂ ਦੇ 28ਵੇਂ ਲੋਹੜੀ ਮੇਲੇ ‘ਤੇ 11 ਜਨਵਰੀ ਨੂੰ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ 125 ਨਵ ਜੰਮੀ ਬੱਚੀਆਂ ਦੇ ਪਰਿਵਾਰਾਂ ਦੇ ਨਾਲ ਸਮਾਜ ਦੇ ਵੱਖ-ਵੱਖ ਖੇਤਰਾਂ ਚ ਸੇਵਾ ਨਿਭਾਉਣ ਵਾਲੀਆਂ 11 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨਾਂ ਵਿੱਚ ਬਲਜਿੰਦਰ ਸਿੰਘ ਕਲਸੀ ਨੂੰ ਸਨਅਤ ਦੇ ਖੇਤਰ ਵਿੱਚ ਸਨਮਾਨ ਦਿੱਤਾ ਜਾਵੇਗਾ ਜਦ ਕਿ ਉੱਘੇ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਉੱਘੀ ਗਾਇਕਾ ਗੁਲਸ਼ਨ ਕੋਮਲ, ਸਪੋਰਟਸ ਦੇ ਖੇਤਰ ਵਿੱਚ ਪੁਲਿਸ ਅਫਸਰ ਅਵਨੀਤ ਕੌਰ ਸਿੱਧੂ ਆਈ.ਪੀ.ਐੱਸ., ਸਵ. ਕੁਲਦੀਪ ਮਾਣਕ ਕਲੀਆਂ ਦੇ ਬਾਦਸ਼ਾਹ ਦੇ ਧਰਮਪਤੀ ਪਤਨੀ ਬੀਬੀ ਸਰਬਜੀਤ ਕੌਰ, ਉੱਘੀ ਗਾਇਕਾ ਅਮਰ ਨੂਰੀ, ਵਿਸ਼ਵ ਪ੍ਰਸਿੱਧ ਕਵੀ ਸਰਦਾਰ ਪੰਛੀ, ਬੁੜਾਪਾ ਭੋਗ ਰਹੇ ਪ੍ਰਸਿੱਧ ਗੀਤਕਾਰ ਚੱਤਰ ਸਿੰਘ ਪਰਵਾਨਾ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਵਾਲੀ ਡਾ. ਕਮਲਜੀਤ ਕੌਰ ਸਰਦੂਲਗੜ (ਮਾਨਸਾ),  ਪੰਜਾਬੀ ਫਿਲਮਾਂ ਦੀਆਂ ਮਸ਼ਹੂਰ ਅਦਾਕਾਰਾ ਸੁਨੀਤਾ ਧੀਰ ਅਤੇ ਰਾਜ ਧਾਲੀਵਾਲ ਸਨਮਾਨਿਤ ਹੋਣਗੀਆਂ ਜਦ ਕਿ ਸਰਬਜੀਤ ਮਾਂਗਟ, ਗਿੱਧਿਆਂ ਦੀ ਰਾਣੀ ਸਮਾਜ ਸੇਵਕਾ ਡਾ. ਮੋਹਨਜੀਤ ਕੌਰ, ਬੇਟੀ ਸਰਕੌਰ (ਆਸਟ੍ਰੇਲੀਆ), ਸਮਾਜ ਸੇਵੀ ਰਾਜੂ ਕਨੌਜੀਆ, ਉੱਘੇ ਰਾਈਟਰ ਜਗਜੀਤ ਸਿੰਘ ਲੋਹਟਬੱਦੀ, ਮਨੁੱਖਤਾ ਦੀ ਸੇਵਾ ਕਰਨ ਵਾਲਾ ਪੁਲਿਸ ਅਧਿਕਾਰੀ ਅਸ਼ੋਕ ਕੁਮਾਰ ਅਤੇ ਉਭਰਦਾ ਦਾ ਯੂਥ ਕਲਾਕਾਰ ਗੈਰੀ ਬਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮੇਂ ਪ੍ਰਿੰਸ ਗੁਪਤਾ, ਗੁਰਦਿਆਲ ਸਿੰਘ ਪ੍ਰਧਾਨ ਰਾਜਗੁਰੂ ਨਗਰ, 'ਆਪ' ਨੇਤਾ ਨਿੱਕੀ ਕੋਹਲੀ, ਮਹਿੰਦਰ ਸਿੰਘ ਅਤੇ ਰਾਮ ਲਾਲ ਆਦਿ ਹਾਜ਼ਰ ਸਨ।