19 ਸਤੰਬਰ ਨੂੰ ਜ਼ਿਲ੍ਹਾ ਮਾਲੇਰਕੋਟਲਾ 'ਚ ਮੀਟ, ਮੱਛੀ, ਆਂਡਿਆਂ ਦੀਆਂ ਦੁਕਾਨਾਂ, ਰੇਹੜੀਆਂ, ਨਾਨ- ਵੈਜੀਟੇਰੀਅਨ ਵਰਤਣ ਤੇ ਪਾਬੰਦੀ

ਮਾਲੇਰਕੋਟਲਾ 14 ਸਤੰਬਰ : ਜੈਨ ਧਰਮ ਵੱਲੋਂ ਸੰਵਤਸਰੀ ਮਹਾਂਪਰਬ ਦਿਵਸ ਮਿਤੀ 19 ਸਤੰਬਰ 2023 ਨੂੰ ਮਨਾਇਆ ਜਾ ਰਿਹਾ ਹੈ । ਇਸ ਦਿਨ ਅਹਿੰਸਾ ਦਿਵਸ ਵਜੋਂ ਮਨਾਇਆ ਜਾਣਾ ਹੈ। ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਡਾ.ਪੱਲਵੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੰਵਤਸਰੀ ਮਹਾਂਪਰਬ ਦਿਵਸ ਮੌਕੇ ਮਿਤੀ 19 ਸਤੰਬਰ 2023, ਦਿਨ ਮੰਗਲਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ 'ਚ ਮੀਟ, ਮੱਛੀ, ਆਂਡਿਆਂ ਦੀਆਂ ਦੁਕਾਨਾਂ, ਰੇਹੜੀਆਂ, ਨਾਨ- ਵੈਜੀਟੇਰੀਅਨ ਵਰਤਣ ਤੇ ਪਾਬੰਦੀ ਲਗਾਈ ਹੈ ।