13 ਸਤੰਬਰ ਨੂੰ ਆਯੁਸ਼ਮਾਨ ਭਵ ਕੰਪੇਨ ਦੀ ਹੋਵੇਗੀ ਸ਼ੁਰੂਆਤ : ਡਿਪਟੀ ਕਮਿਸ਼ਨਰ

  • ਕੰਪੇਨ ਤਹਿਤ ਸਿਹਤ ਵਿਭਾਗ ਵੱਲੋਂ ਉਲੀਕੀਆਂ ਜਾਣਗੀਆਂ ਵੱਖ : ਵੱਖ ਗਤੀਵਿਧੀਆਂ

ਫਾਜ਼ਿਲਕਾ, 12 ਸਤੰਬਰ : ਸਿਹਤ ਸਹੂਲਤਾਂ ਨੂੰ ਆਖਿਰੀ ਮਿਲ ਦੇ ਲੋਕਾਂ ਸਮੇਤ ਸਾਰਿਆ ਰਾਜ ਸੰਚਾਲਿਤ ਸਿਹਤ ਯੋਜਨਾਵਾਂ ਦੀ ਵੱਧ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ ਆਯੁਸ਼ਮਾਨ ਭਾਵ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।  ਸਿਹਤ ਸਕੀਮਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 13 ਸਤੰਬਰ 2023 ਨੂੰ ਆਯੁਸ਼ਮਾਨ ਭਵ ਕੰਪੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਇਸ ਕੰਪੇਨ ਦਾ ਉਦਘਾਟਨ ਮਾਣਯੋਗ ਰਾਸ਼ਟਰਪਤੀ  ਵਲੋ 12, ਵਜੇ   ਵਰਚੂਅਲ ਵਿਧੀ ਰਾਹੀਂ ਕੀਤਾ ਜਾਣਾ ਹੈ।ਉਨ੍ਹਾਂ ਦੱਸਿਆ ਕਿ ਇਸ ਵਰਚੂਅਲ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਸਿਵਲ ਹਸਪਤਾਲਾਂ, ਸਬ ਡਵੀਜਨ ਹਸਪਤਾਲ, ਹੈਲਥ ਵੈਲਨੈਸ ਸੈਂਟਰਾਂ ਵਿਖੇ ਕੀਤਾ ਜਾਵੇਗਾ।  ਜਿੱਥੇ ਲੋਕਾਂ ਦੇ ਨਾਲ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜ਼ਰ ਹੋਣਗੇ। ਸਿਵਲ ਸਰਜਨ ਡਾ. ਸਤੀਸ਼ ਕੁਮਾਰ ਦੇ ਦਿਸ਼ਾ—ਨਿਰਦੇਸ਼ਾਂ ਤੇ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕਵਿਤਾ ਨੇ ਦੱਸਿਆ ਕਿ 13 ਸਤੰਬਰ 2023 ਨੂੰ ਜ਼ਿਲ੍ਹਾ ਪੱਧਰ *ਤੇ ਕੰਪੇਨ ਦੀ ਸ਼ੁਰੂਆਤ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਉਪਰੰਤ ਇਸ ਕੰਪੇਨ ਤਹਿਤ 17 ਸਤੰਬਰ 2023 ਤੋਂ 02 ਅਕਤੂਬਰ 2023 ਤੱਕ ਸਿਹਤ ਵਿਭਾਗ ਵੱਲੋਂ ਵੱਖ—ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 17 ਸਤੰਬਰ 2023 ਤੋਂ 02 ਅਕਤੂਬਰ 2023 ਤੱਕ ਗਤੀਵਿਧੀਆਂ ਦੀ ਲੜੀ ਤਹਿਤ ਆਯੂਸ਼ਮਾਨ ਆਪਕੇ ਦੁਆਰ ਤਹਿਤ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ ਜ਼ੋ ਕਿ ਆਸ਼ਾ ਵਰਕਰਾਂ ਵੱਲੋਂ ਘਰ—ਘਰ ਜਾ ਕੇ ਲਾਭਪਾਤਰੀਆਂ ਨੂੰ ਦਿੱਤੇ ਜਾਣਗੇ।  ਇਹਨਾ ਲਈ ਕਾਰਡ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿਹਨਾਂ ਵਿਚ ਲੋਕਾਂ ਨੂੰ ਮੁਫ਼ਤ ਸਹੂਲਤ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹੈਲਥ ਵੈਲਨੈਸ ਸੈਂਟਰ ਤੇ ਸੀ.ਐਚ.ਸੀ. ਸੈਂਟਰਾਂ ਵਿਖੇ ਹਫਤਾਵਾਰ ਸਿਹਤ ਮੇਲਾ ਲਗਾਇਆ ਜਾਵੇਗਾ ਜਿਸ ਵਿਚ ਲੋਕਾਂ ਦੇ ਬੀ.ਪੀ. ਸ਼ੁਗਰ, ਟੀ.ਬੀ., ਹਾਈਪਰਟੈਂਸ਼ਨ ਆਦਿ ਬਿਮਾਰੀਆ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ, ਸਬ ਸੈਂਟਰ, ਹੈਲਥ ਵੈਲਨੈਸ ਸੈਂਟਰ, ਸੀ.ਐਚ.ਸੀ. ਸੈਂਟਰ, ਪੀ.ਐਚ.ਸੀ. ਸੈਂਟਰ ਵਿਖੇ ਸਵਛੱਤਾ ਅਭਿਆਨ ਚਲਾਇਆ ਜਾਵੇਗਾ ਜਿਸ ਵਿਚ ਸੈਂਟਰਾਂ ਵਿਖੇ ਸਾਫ—ਸਫਾਈ ਹਰ ਹੀਲੇ ਰੱਖਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਪਿੰਡਾਂ ਪੱਧਰ ਤੇ ਇਸ ਵਿਚ ਮਨਰੇਗਾ ਦੀ ਸਹਿਯੋਗ ਲਿਆ ਜਾਵੇਗਾ ਤਾ ਕਿ ਪਿੰਡ ਪੱਧਰ ਤੇ ਲੋਕਾਂ ਵਿਚ ਸਵੱਛਤਾ ਦਾ ਸੰਦੇਸ਼ ਦਿੱਤਾ ਜਾ ਸਕੇ । ਇਸ ਤੋਂ ਇਲਾਵਾ ਖੁਨਦਾਨ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿਚ ਖੂਨਦਾਨ ਦੀ ਮਹੱਤਤਾ ਬਾਰੇ ਹਾਜਰੀਨ ਨੂੰ ਪ੍ਰੇਰਿਤ ਕੀਤਾ ਜਾਵੇਗਾ ਤਾਂ ਜ਼ੋ ਖੂਨਦਾਨ ਨਾਲ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਗਤੀਵਿਧੀਆਂ ਦੌਰਾਨ ਅੰਗਦਾਨ ਬਾਰੇ ਵੀ ਸਟਾਫ ਦੇ ਨਾਲ—ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਅਤੇ ਅੰਗ ਦਾਨ ਬਾਰੇ ਸਹੁੰ ਵੀ ਚੁਕਾਈ ਜਾਵੇਗੀ। ਇਸ ਤੋਂ ਇਲਾਵਾ 2 ਅਕਤੂਬਰ ਨੂੰ ਪਿੰਡ ਪੱਧਰ/ਵਾਰਡ ਪੱਧਰ *ਤੇ ਸਭਾ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਸਿਹਤ ਵਿਭਾਗ ਦੀਆਂ ਸਿਹਤ ਸਹੂਲਤਾਂ ਅਤੇ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿਸ ਵਿਚ ਵੱਖ—ਵੱਖ ਵਿਭਾਗ ਸ਼ਾਮਿਲ ਹੋਣਗੇ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਕਾਫੀ ਲੋਕਾਂ ਨੂੰ ਫਾਇਦਾ ਪਹੁੰਚੇਗਾ। ਇਸ ਵਿਚ ਬੀ ਡੀ ਪੀ ਓ , ਪੰਚਾਇਤੀ ਰਾਜ ਅਤੇ ਸੀ ਡੀ ਪੀ ਓ ਦਾ ਵੀ ਸਹਿਯੋਗ ਲੀਤਾ ਜਾਵੇਗਾ।