ਸਿਹਤ ਵਿਭਾਗ ਵਲੋ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਜਯੋਤੀ ਬੀ ਐਡ ਕਾਲਜ ਵਲੋ ਜਾਗਰੂਕਤਾ ਸੈਮੀਨਾਰ ਆਯੋਜਿਤ

ਫਾਜ਼ਿਲਕਾ 10 ਅਕਤੂਬਰ : ਵਿਸ਼ਵ ਮਾਨਸਿਕ ਸਿਹਤ ਦਿਵਸ  ਮੌਕੇ ਸਿਹਤ ਵਿਭਾਗ ਵਲੋ ਜਯੋਤੀ ਬੀ ਐਡ ਕਾਲਜ ਵਿਖੇ ਜਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਿਲਾ ਹਸਪਤਾਲ ਦੇ ਮਨੋਰੋਗ ਮਾਹਿਰ ਡਾਕਟਰ ਪ੍ਰੀਕਣਾਸ਼ੀ ਅਰੋੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨਾ ਵਲੋ ਕਾਲਜ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ  ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਸਿਹਤ' ਪੂਰੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਅਵਸਥਾ ਹੈ ਨਾ ਕਿ ਸਿਰਫ ਬਿਮਾਰੀ ਅਤੇ ਕਮਜ਼ੋਰੀ ਦੀ ਅਣਹੋਂਦ ਹੈ।ਇਸ ਤਰਾਂ ਮਾਨਸਿਕ ਸਿਹਤ ਬਹੁਤ ਹੀ ਮਹੱਤਵਪੂਰਨ ਹੈ।ਉਹਨਾਂ ਨੇ ਕਿਹਾ ਕਿ ਇਸ ਅੱਜ ਦੇ ਸਮੇਂ ਦੌਰਾਨ ਦੌਰਾਨ ਆਮ ਲੋਕਾਂ ਵਿੱਚ ਮਾਨਸਿਕ ਤਣਾਵਾਂ ਨੂੰ ਦੂਰ ਕਰਨ ਲਈ ਸਾਡੇ  ਸਿਹਤ ਵਿਭਾਗ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ, ਮਨੋਵਿਗਿਆਨੀਆਂ ਅਤੇ ਕਾਊਂਸਲਰਾਂ  ਦੀ ਟੀਮ ਨੇ ਬਹੁਤ ਹੀ ਤਨਦੇਹੀ ਨਾਲ ਕੰਮ ਰਹਿ ਹੈ  । ਮਾਨਸਿਕ ਪ੍ਰੇਸ਼ਾਨੀ ਵਿੱਚ ਲੋਕਾਂ ਨੂੰ ਮਾਨਸਿਕ ਸਹਾਇਤਾ ਅਤੇ ਸਲਾਹ ਦੇਣ  ਲਈ 24×7 ਮੈਡੀਕਲ ਹੈਲਪਲਾਈਨ ਨੰਬਰ 104  ਤੋਂ ਇਲਾਵਾ, 1800-180-4104 ਨੰਬਰ  ਦੇ ਨਾਲ  ਟੈਲੀ ਮਾਨਸ ਦੀ ਟੋਲ ਫਰੀ ਨੰਬਰ 14416 ਤੇ ਵੀ ਮੁਫ਼ਤ ਸੇਵਾ ਉਪਲਬਧ ਹੈ। ਜਿੱਥੇ ਮਾਨਸਿਕ ਬਿਮਾਰੀ ਨੂੰ ਦੂਰ ਕਰਨ  ਬਾਰੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ  ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ  ਨੇ ਦੱਸਿਆ ਕਿ ਦਿ ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ  ਨੇ ਇਸ ਸਾਲ ਦਾ ਵਿਸ਼ਾ ਮਾਨਸਿਕ  ਸਿਹਤ ਯੂਨੀਵਰਸਲ ਅਧਿਕਾਰ ਥੀਮ ਦਾ ਐਲਾਨ ਕੀਤਾ ਹੈ।   ਇਸਦਾ ਉਦੇਸ਼ ਲੋਕਾਂ ਵਿੱਚ ਲਗਾਤਾਰ ਵਧ ਰਹੇ ਪਾੜੇ ਨੂੰ ਕਿਵੇਂ ਘਟਾਉਣਾ ਹੈ ਅਤੇ ਲੋਕਾਂ ਦੀ ਮਾਨਸਿਕ ਸਿਹਤ ਦੇ ਮੁੱਦਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਪੰਜਾਬ ਵਿੱਚ ਨਸ਼ਿਆਂ ਦੇ ਖ਼ਤਰੇ ਨੂੰ ਰੋਕਣ ਲਈ 2 ਸਰਕਾਰੀ ਨਸ਼ਾ ਛੁਡਾਊ ਕੇਂਦਰ  10 ਸਰਕਾਰੀ ਓ.ਓ.ਏ.ਟੀ. ਕਲੀਨਿਕ ਕੇਂਦਰ ਕੰਮ ਕਰ ਰਹੇ ਹਨ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਲੋਕ ਨਸ਼ਾ ਛੁਡਾਊ ਸੇਵਾਵਾਂ ਲੈ ਰਹੇ ਹਨ। ਨਸ਼ਾ ਛੁਡਾਊ ਸਹੂਲਤਾਂ ਦੀ ਪਹੁੰਚ ਵਿੱਚ ਵਾਧਾ ਅਤੇ ਸਿਸਟਮ ਵਿੱਚ ਲੋਕਾਂ ਦਾ ਵਿਸ਼ਵਾਸ ਵਧ ਰਿਹਾ ਹੈ।  ਨਸ਼ਾ ਛੁਡਾਓ ਕੇਂਦਰ ਦੇ ਕੌਂਸਲਰ ਸੁਰਿੰਦਰ ਕੁਮਾਰ ਨੇ ਦਸਿਆ ਕਿ ਮਾਨਸਿਕ ਬਿਮਾਰੀ,ਪੀੜਤਾਂ ਦੇ ਨਾਲ ਨਾਲ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਦੇ ਜੀਵਨ 'ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਲੋਕ ਅਕਸਰ ਆਪਣੀ ਮਾਨਸਿਕ ਬਿਮਾਰੀ ਬਾਰੇ ਗੱਲ ਕਰਨ ਤੋਂ ਵੀ ਗੁਰੇਜ਼ ਕਰਦੇ ਹਨ, ਜਿਸਦਾ ਕਾਰਨ ਸਮਾਜ ਵਿੱਚ ਮਾਨਸਿਕ ਬਿਮਾਰੀਆਂ ਬਾਰੇ ਫੈਲੀਆਂ ਗਲਤਫਹਿਮੀਆਂ ਹਨ।ਸਾਨੂੰ ਮਾਨਸਿਕ ਸਿਹਤ ਮੁੱਦਿਆਂ ਦੇ ਆਲੇ ਦੁਆਲੇ ਦੀ ਆਮ ਧਾਰਨਾ ਨੂੰ ਬਦਲਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ 2017 ਦੇ ਲੈਂਸੇਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਭਾਰਤ ਦੀ 14 ਪ੍ਰਤੀਸ਼ਤ ਆਬਾਦੀ ਮਾਨਸਿਕ ਸਿਹਤ ਤੋਂ ਪੀੜਤ ਹੈ ਅਤੇ ਇਹ ਦਿਨ ਲੋਕਾਂ ਲਈ ਆਪਣੀਆਂ ਮਾਨਸਿਕ ਸਿਹਤ ਸਬੰਧੀ ਸਮਸਿੱਆਂਵਾਂ ਨੂੰ ਸਾਂਝਾ ਕਰਨ, ਵਿਚਾਰ ਵਟਾਂਦਰੇ, ਦੇਖਭਾਲ ਕਰਨ ਦੇ ਲਈ ਇੱਕ ਵਧੀਆ ਮੌਕਾ ਹੈ।  ਮਾਨਸਿਕ ਸਿਹਤ ਅਤੇ ਸਮਾਜ ਦੀਆਂ ਗਲਤ ਧਾਰਨਾਵਾਂ ਨਾਲ ਨਜਿੱਠਣ ਲਈ ਸਾਨੂੰ ਮਾਨਸਿਕ ਸਿਹਤ ਨੂੰ ਇੱਕ ਪ੍ਰਮੁੱਖ ਸਿਹਤ ਮੁੱਦੇ ਵਜੋਂ ਮਾਨਤਾ ਦੇਣ ਅਤੇ ਮਾਹਿਰਾਂ ਦੀ ਰਾਇ ਲੈਣ ਲਈ ਅੱਗੇ ਵਧਣ ਦੀ ਜ਼ਰੂਰਤ ਹੈ। ਇਸ ਦੌਰਾਨ ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ ਜੱਸਲ, ਬੀ ਸੀ ਸੀ ਸੁਖਦੇਵ ਸਿੰਘ , ਕਾਲੇਜ ਟੀਚਰ ਪੰਕਜ ਕੁਮਾਰ , ਗੁਰਸੇਵਕ ਸਿੰਘ ਅਤੇ ਟੀਚਰ ਤੋਂ ਇਲਾਵਾ ਵਿਦਿਆਰਥੀ ਮੌਜੂਦ ਸੀ।