ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਦਿੱਤੇ ਜਾਣ ਵਾਲੇ ਨੈਸ਼ਨਲ ਐਵਾਰਡ ਲਈ 31 ਜੁਲਾਈ ਤੱਕ ਭਰੀਆਂ ਜਾ ਸਕਦੀਆਂ  ਅਰਜੀਆਂ

Punjab Image
  • ਆਖਰੀ ਮਿਤੀ ਵਿੱਚ ਸਿਰਫ਼ ਕੁਝ ਦਿਨ ਬਾਕੀ, ਵੱਧ ਤੋਂ ਵੱਧ ਯੋਗ ਦਿਵਿਆਂਗਜਨ ਕਰਨ ਆਨਲਾਈਨ ਅਪਲਾਈ- ਜ਼ਿਲ੍ਹਾ  ਸਮਾਜਿਕ ਸੁਰੱਖਿਆ ਅਫ਼ਸਰ

ਮੋਗਾ, 25 ਜੁਲਾਈ : ਉਹ ਦਿਵਿਆਂਗ ਵਿਅਕਤੀ ਜਿੰਨ੍ਹਾਂ ਨੇ ਅਲੱਗ-ਅਲੱਗ ਖੇਤਰਾਂ ਵਿੱਚ ਕੋਈ ਵਿਸ਼ੇਸ਼ਤਾ/ਮੁਹਾਰਤ ਹਾਸਲ ਕੀਤੀ ਹੋਵੇ ਅਜਿਹੇ ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਪਾਸੋਂ ਸਾਲ 2023 ਲਈ ਦਿਵਿਆਂਗ ਸਸ਼ਕਤੀਕਰਨ ਨੈਸ਼ਨਲ ਐਵਾਰਡ ਦਿੱਤਾ ਜਾਣਾ ਹੈ। ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਦਿੱਤੇ ਜਾਣ ਵਾਲੇ ਇਸ ਨੈਸ਼ਨਲ ਐਵਾਰਡ ਦੀਆਂ ਅਰਜ਼ੀਆਂ ਦੀ ਆਖਰੀ ਮਿਤੀ ਵਿੱਚ ਸਿਰਫ਼ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਇਹ ਅਰਜੀਆਂ ਆਨਲਾਈਨ 31  ਜੁਲਾਈ, 2023 ਤੱਕ ਭਰੀਆਂ ਜਾ ਸਕਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਦਿਵਿਆਂਗਜਨ ਵਿਅਕਤੀ ਇਸ ਰਾਸ਼ਟਰੀ ਐਵਾਰਡ ਲਈ ਨਿਯਮ, ਪ੍ਰੋਫਾਰਮਾ, ਸ਼ਰਤਾਂ ਵਿਭਾਗ ਦੀ ਵੈਬਸਾਈਟ www.disabilityaffairs.gov.in ਉੱਪਰ ਵੇਖ ਸਕਦੇ ਹਨ। ਨੈਸ਼ਨਲ ਐਵਾਰਡ ਲਈ ਯੋਗ ਉਮੀਦਵਾਰਾਂ ਦੀਆਂ ਅਰਜੀਆਂ ਕੇਵਲ ਆਨਲਾਈਨ ਵੈਬਸਾਈਟ www.awards.gov.in ਤੇ ਭਰੀਆਂ ਜਾ ਸਕਦੀਆਂ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਜ਼ਿਲ੍ਹਾ ਮੋਗਾ ਦੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਦਿਵਿਆਂਗਜਨਾਂ ਨੇ ਕਿਸੇ ਖੇਤਰ ਵਿੱਚ ਖਾਸ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਹੈ ਉਹ ਇਸ ਐਵਾਰਡ ਲਈ ਆਨਲਾਈਨ ਵਿਧੀ ਰਾਹੀਂ ਜਰੂਰ ਅਪਲਾਈ ਕਰਨ, ਤਾਂ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਨੈਸ਼ਨਲ ਐਵਾਰਡ ਫਾਰ ਦੀ ਇੰਮਪਾਵਰਮੈਂਟ ਆਫ਼ ਪਰਸਨਜ਼ ਵਿੱਦ ਡਿਸਏਬਿਲੀਟੀ 2023 ਲਈ ਵਿਚਾਰਿਆ ਜਾ ਸਕੇ।