ਹਰ ਸੁੱਕਰਵਾਰ ਡੇਂਗੂ ਤੇ ਵਾਰ ਤਹਿਤ ਪ੍ਰਾਈਵੇਟ ਹਸਪਤਾਲਾਂ ਅਤੇ ਲੈਬੋਰਟਰੀਆਂ ਤੇ ਜਾ ਕੇ ਕੀਤੀਆਂ ਐਂਟੀਲਾਰਵਾ ਗਤੀਵਿਧੀਆਂ:ਸਿਵਲ ਸਰਜਨ

ਫਾਜ਼ਿਲਕਾ, 22 ਸਤੰਬਰ : ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਹਦਾਇਤ ਅਨੁਸਾਰ ਜਿਲੇ ਅੰਦਰ ਪ੍ਰਾਈਵੇਟ ਹਸਪਤਾਲ ਅਤੇ ਲੈਬੋਰਟਰੀਆਂ ਵਿੱਚ ਡੇਂਗੂ ਬੁਖਾਰ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਜਾਗਰੂਕਤਾ ਅਤੇ ਐਂਟੀਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ।ਇਸ ਕਰਕੇ ਵਿਭਾਗ ਦੀਆਂ ਟੀਮਾ ਵੱਲੋ ਪੂਰੇ ਜਿਲੇ ਵਿੱਚ ਡੇਂਗੂ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ।ਪ੍ਰਾਈਵੇਟ ਹਸਪਤਾਲ ਅਤੇ ਲੈਬੋਰਟਰੀਆਂ ਵਿੱਚ ਪਾਣੀ ਦੇ ਸਰੋਤਾ ਵਿੱਚ ਲਾਰਵਾ ਚੈਕ ਕੀਤਾ ਅਤੇ ਨਸ਼ਟ ਕੀਤਾ ਗਿਆ। ਜਿਲਾ ਮਹਾਂਮਾਰੀ ਕੰਟਰੋਲ ਅਫਸਰ ਡਾ ਰੋਹਿਤ ਗੋਇਲ ਵਲੋਂ ਦੱਸਿਆ ਕਿ ਵਿਭਾਗ ਦੀ ਟੀਮਾਂ ਸਾਰੇ ਸ਼ਹਿਰ ਵਿੱਚ ਐਟੀਲਾਰਵਾ ਗਤੀਵਿਧੀਆਂ ਕਰ ਰਹੀਆਂ ਹਨ।ਜਿਸ ਵਿੱਚ ਸਿਹਤ ਕਰਮਚਾਰੀ ਰਵਿੰਦਰ ਸ਼ਰਮਾ,ਸੁਖਜਿੰਦਰ ਸਿੰਘ,ਸਵਰਨ ਸਿੰਘ,ਕ੍ਰਿਸ਼ਨ ਲਾਲ ਅਤੇ ਸੁਨੀਤਾ ਕੰਬੋਜ ਦੀ ਅਗਵਾਈ ਵਿੱਚ ਹਰ ਸੁਕਰਵਾਰ ਡੇਂਗੂ ਤੇ ਵਾਰ ਤਹਿਤ ਸਪੈਸ਼ਲ ਅਭਿਆਨ ਤਹਿਤ ਫਾਜਿਲਕਾ ਦੇ ਸਾਰੇ ਪ੍ਰਾਈਵੇਟ ਹਸਪਤਾਲ ਅਤੇ ਲੈਬੋਰਟਰੀ ਵਿੱਚ ਡੇਂਗੂ ਬੁਖਾਰ ਤੋ ਬਚਾਉ ਬਾਰੇ ਜਾਨਕਾਰੀ ਦਿਤੀ ਗਈ ।