ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ : ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋ ਦਿਹਾਤੀ ਪੱਧਰ 'ਤੇ ਸੈਮੀਨਾਰ

ਬਰਨਾਲਾ, 3 ਨਵੰਬਰ : ਵਿਜੀਲੈਂਸ ਬਿਊਰੋ ਬਰਨਾਲਾ ਵੱਲੋਂ ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ ਡਾਇਰੈਕਟਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਜਗਤਪ੍ਰੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦੀ ਰਹਿਨੁਮਾਈ ਹੇਠ ਵਿਜੀਲੈਂਸ ਜਾਗਰੂਕਤਾ ਸਪਤਾਹ 30 ਅਕਤੂਬਰ 2023 ਤੋਂ 5 ਨਵੰਬਰ 2023 ਤੱਕ ਕੀਤੇ ਜਾ ਰਹੇ ਜਾਗਰੁਕਤਾ ਪ੍ਰੋਗਰਾਮ ਦੀ ਲੜੀ ਤਹਿਤ ਵੱਖ ਵੱਖ ਥਾਵਾਂ ਉੱਤੇ ਸੈਮੀਨਾਰ ਕਰਵਾਏ ਜਾ ਰਹੇ ਹਨ। 31 ਅਕਤੂਬਰ ਨੂੰ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਦਿਹਾਤੀ ਪੱਧਰ 'ਤੇ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਠੀਕਰੀਵਾਲ ਵਿਖੇ ਸ੍ਰੀ ਪ੍ਰਵੀਨ ਕੁਮਾਰ ਵਾਇਸ ਪ੍ਰਿੰਸੀਪਲ, ਸ੍ਰੀ ਅਵਤਾਰ ਸਿੰਘ ਪੰਜਾਬੀ ਅਧਿਆਪਕ ਅਤੇ ਸ੍ਰੀ ਰਜਿੰਦਰ ਕੁਮਾਰ ਅੰਗਰੇਜੀ ਅਧਿਆਪਕ ਦੇ ਸਹਿਯੋਗ ਨਾਲ, 31 ਅਕਤੂਬਰ ਨੂੰ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਵਿਖੇ ਸ੍ਰੀ ਜਗਤਾਰ ਸਿੰਘ ਵਾਇਸ ਪ੍ਰਿੰਸੀਪਲ, ਸ੍ਰੀ ਪ੍ਰਮੋਦ ਕੁਮਾਰ ਇਤਿਹਾਸ ਅਧਿਆਪਕ ਅਤੇ ਸ੍ਰੀ ਆਸ਼ੀਸ਼ ਗੋਇਲ ਅੰਗਰੇਜੀ ਅਧਿਆਪਕ ਦੇ ਸਹਿਯੋਗ ਨਾਲ ਅਤੇ 1 ਨਵੰਬਰ ਨੂੰ ਭਦੌੜ ਵਿਖੇ ਸ੍ਰੀ ਸੇਵਕ ਸਿੰਘ ਓਂਕਾਰ ਬਾਡੀ ਬਿਲਡਰਜ ਭਦੌੜ ਅਤੇ ਸ੍ਰੀ ਦਰਸ਼ਨ ਸਿੰਘ ਗੋਬਿੰਦ ਮੋਟਰਜ ਭਦੌੜ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇੰਸਪੈਕਟਰ ਗੁਰਮੇਲ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋ ਇਨ੍ਹਾਂ ਸਮਾਗਮਾਂ ਵਿਿੱਚ ਹਾਜ਼ਰੀਨ ਨੂੰ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਸਹੁੰ ਚੁਕਾਈ ਗਈ ਅਤੇ ਰਿਸ਼ਵਤਖੋਰੀ ਰੋਕਣ ਲਈ ਵਿਜੀਲੈਂਸ ਦਾ ਸਹਿਯੋਗ ਦੇਣ ਲਈ ਕਿਹਾ। ਸੈਮੀਨਾਰ ਵਿਚ ਵੱਖ—ਵੱਖ ਬੁਲਾਰਿਆਂ ਸ੍ਰੀ ਸੇਵਕ ਸਿੰਘ ਓਂਕਾਰ ਬਾਡੀ ਬਿਲਡਰਜ ਭਦੌੜ ਅਤੇ ਸ੍ਰੀ ਦਰਸ਼ਨ ਸਿੰਘ ਗੋਬਿੰਦ ਮੋਟਰਜ ਭਦੌੜ ਨੇ ਸੰਬੋਧਨ ਕਰਦਿਆਂ ਭ੍ਰਿਸ਼ਟਾਚਾਰ ਨਾਲ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਨੂੰ ਰੋਕਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਇੰਸਪੈਕਟਰ ਗੁਰਮੇਲ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਵਿਜੀਲੈਂਸ ਬਿਊਰੋ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਰਿਸ਼ਵਤ ਨੂੰ ਰੋਕਣ ਲਈ ਵਿਜੀਲੈਂਸ ਬਿਊਰੋ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਜੀਲੈਂਸ ਬਿਊਰੋ ਵੱਲੋਂ ਸੂਚਨਾਵਾਂ ਦੇਣ ਲਈ ਜਾਰੀ ਕੀਤੇ ਗਏ ਫੋਨ ਨੰਬਰ/ਟੋਲ ਫਰੀ ਨੰਬਰ,ਪੰਜਾਬ ਸਰਕਾਰ ਦੇ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਨੰਬਰ ਅਤੇ ਵੈਬਸਾਈਟ ਬਾਰੇ ਜਾਣਕਾਰੀ ਦਿੰਦੇ ਹੋਏ ਕੁਰੱਪਟ ਅਧਿਕਾਰੀਆਂ/ਕਰਮਚਾਰੀਆਂ ਬਾਰੇ ਵਿਜੀਲੈਂਸ ਬਿਊਰੋ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਅਤੇ ਸੈਮੀਨਾਰ ਵਿੱਚ ਸ੍ਰੀ ਅਮਰਜੀਤ ਸਿੰਘ ਮੀਕਾ (ਪਾਮ ਫਾਈਬਰ),ਸ੍ਰੀ ਕੁਲਵਿੰਦਰ ਸਿੰਘ ਨਿਊ ਓਂਕਾਰ ਕੋਚ,ਸ੍ਰੀ ਮਲਕੀਤ ਸਿੰਘ ਨਿੱਕਾ, ਐਮ.ਜੀ.ਮੋਟਰਜ, ਸ੍ਰੀ ਗੁਰਜੰਟ ਸਿੰਘ ਹਰਗੋਬਿੰਦ ਕੋਚ ਅਤੇ ਸਹਿਰ ਭਦੌੜ ਦੇ ਮੋਹਤਵਰ ਵਿਅਕਤੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ।