ਪਿੰਡ ਮਿਆਣੀ ਬਸਤੀ ਵਿਖੇ ਅਨੀਮੀਆ ਦਿਵਸ ਅਤੇ ਸੀ.ਬੀ.ਈ ਡੇ ਮਨਾਇਆ ਗਿਆ

  • ਔਰਤਾਂ ਨੂੰ ਅਨੀਮੀਆ ਦਿਵਸ ਬਾਰੇ ਦਿੱਤੀ ਗਈ ਜਾਣਕਾਰੀ

ਫਾਜ਼ਿਲਕਾ 28 ਜੁਲਾਈ : ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ 12 ਅਗਸਤ ਤੱਕ ਅਨੀਮੀਆ ਮੁਕਤ ਪੰਜਾਬ ਅਭਿਆਨ ਚਲਾਇਆ ਗਿਆ ਹੈ। ਜਿਸ ਤਹਿਤ ਪਿੰਡ ਮਿਆਣੀ ਬਸਤੀ ਦੇ ਆਂਗਣਵਾੜੀ ਸੈਂਟਰ ਨੰ. 505,506 ਅਤੇ 510 ਵਿੱਚ ਗਰਭਵਤੀ ਔਰਤਾਂ, ਕਿਸ਼ੋਰੀਆਂ ਤੇ ਬੱਚਿਆਂ ਨੂੰ ਸੰਤੁਲਿਤ ਆਹਾਰ ਗ੍ਰਹਿਣ ਸਬੰਧੀ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਗਿਆ। ਸੁਪਰਵਾਇਜਰ ਸਤਿੰਦਰ ਕੌਰ ਅਤੇ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ ਦੀ ਅਗਵਾਈ ਹੇਠ ਪਿੰਡ ਮਿਆਣੀ ਬਸਤੀ ਵਿਖੇ ਅਨੀਮੀਆ ਦਿਵਸ ਅਤੇ ਸੀ.ਬੀ.ਈ ਡੇ ਮਨਾਇਆ ਗਿਆ। ਇਸ ਮੌਕੇ ਉਨ੍ਰਾਂ ਨੇ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਸਹੀ ਸਾਂਭ-ਸੰਭਾਲ ਅਤੇ ਖਾਣ ਪੀਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਸੰਤੁਲਿਤ ਆਹਾਰ ਲੈਣ ਦੇ ਨਾਲ-ਨਾਲ ਸਿਹਤਮੰਦ ਰਹਿਣ ਦੇ ਨੁਸਖੇ ਵੀ ਸਾਂਝੇ ਕੀਤੇ। ਉਨ੍ਹਾਂ ਗਰਭਵਤੀ ਔਰਤਾਂ, ਕਿਸ਼ੋਰੀਆਂ ਤੇ ਬੱਚਿਆਂ ਨੂੰ ਲਗਾਤਾਰ ਸਿਹਤ ਸੰਭਾਲ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ। ਇਸ ਮੌਕੇ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ, ਵਰਕਰ ਰਿਸ਼ੂ ਰਾਣੀ, ਪੂਜਾ ਰਾਣੀ ਅਤੇ ਮੋਨਿਕਾ ਰਾਣੀ ਵੱਲੋਂ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ।