ਪਾਵਰਕੌਮ ਵਿਭਾਗ ਤੋ ਸੇਵਾ ਮੁਕਤ ਹੋਏ ਅਮਰੀਕ ਸਿੰਘ ਤਲਵੰਡੀ ਖੁਰਦ 

  • ਪੰਚਾਂ-ਸਰਪੰਚਾਂ ਸਮੇਤ ਰਿਸਤੇਦਾਰਾਂ ਨੇ ਕੀਤਾ ਮਾਨ ਸਨਮਾਨ 

ਮੁੱਲਾਂਪੁਰ ਦਾਖਾ 12 ਸਤੰਬਰ (ਸਤਵਿੰਦਰ ਸਿੰਘ ਗਿੱਲ) ਪਾਵਰਕਾਮ ਵਿਭਾਗ ਵਿੱਚ ਬਤੌਰ 38 ਸਾਲ ਹਲੀਮੀ ਅਤੇ ਸਾਦਗੀ ਨਾਲ ਡਿਊਟੀ ਕਰਨ ਵਾਲਾ ਅਮਰੀਕ ਸਿੰਘ ਸਰਾਂ ਸੀਨੀਅਰ ਲਾਈਨਮੈਨ ਸਪੁੱਤਰ ਅਜੈਬ ਸਿੰਘ ਪਿੰਡ ਤਲਵੰਡੀ ਖੁਰਦ ਨੂੰ ਸੇਵਾ ਮੁਕਤ ਹੋਣ ’ਤੇ ਇਲਾਕੇ ਦੇ ਪੰਚਾਂ-ਸਰਪੰਚਾਂ, ਪਾਵਰਕਾਮ ਮੁਲਾਜਮਾਂ ਅਤੇ ਰਿਸਤੇਦਾਰਾਂ ਨੇ ਮਾਨ ਸਨਮਾਨ ਦਿੱਤਾ। ਬੇਸ਼ੱਕ ਉਹ 31-08-2023 ਨੂੰ ਰਿਟਾਇਰ ਹੋ ਗਏ ਸਨ ਪਰ ਉਨ੍ਹਾਂ ਵਦਾਇਗੀ ਪਾਰਟੀ ਅੱਜ ਸਵੱਦੀ ਕਲਾਂ ਦੇ ਪੈਲੇਸ ਦਿਲਰਾਜ ਕੀਤੀ ਜਿੱਥੇ ਉਸ ਨਾਲ ਸਨੇਹ ਰੱਖਣ ਵਾਲਿਆ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਇਸ ਮੌਕੇ ਪ੍ਰਧਾਨ ਮੋਹਣ ਸਿੰਘ ਮਾਜਰੀ, ਸਰਪੰਚ ਪ੍ਰਮਿੰਦਰ ਸਿੰਘ ਮਾਜਰੀ, ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ, ਜੇ.ਈ ਮੁਖਵਿੰਦਰ ਸਿੰਘ ਛਿੰਦਾ, ਲਾਇਨਮੈਨ ਗਗਨਦੀਪ ਸਿੰਘ ਹੰਸਰਾ, ਪ੍ਰਧਾਨ ਅਵਤਾਰ ਸਿੰਘ ਤਾਰੀ, ਗੁਰਮੇਲ ਸਿੰਘ ਵਿਰਕ, ਗੁਰਦੀਪ ਸਿੰਘ ਕਾਕਾ ਗਰੇਵਾਲ, ਪੱਤਰਕਾਰ ਬਿੱਟੂ ਸਵੱਦੀ, ਪੱਤਰਕਾਰ ਤਰਲੋਕ ਸਿੰਘ, ਪੱਤਰਕਾਰ ਮਲਕੀਤ ਸਿੰਘ, ਗੁਰਵਿੰਦਰ ਸਿੰਘ ਹਿੱਸੋਵਾਲ, ਰਣਜੀਤ ਸਿੰਘ ਮੁੱਲਾਂਪੁਰ, ਸਰਬਜੀਤ ਸਿੰਘ ਸਰਾਂ, ਸੋਹਣ ਸਿੰਘ ਸਰਾਂ, ਸੰਦੀਪ ਸਿੰਘ ਸਰਾਂ, ਅਜਮੇਰ ਸਿੰਘ ਬਾਵਾ, ਬਲਵਿੰਦਰ ਸਿੰਘ ਬੱਸਣ, ਹਰਦੀਪ ਸਿੰਘ ਮਾਜਰੀ, ਸਮੇਤ ਹੋਰ ਵੀ ਹਾਜਰ ਸਨ। ਅਮਰੀਕ ਸਿੰਘ ਸਰਾਂ ਤਲਵੰਡੀ ਦੇ ਸਮਾਗਮ ਦੌਰਾਨ ਸਾਰੇ ਹੀ ਬੁਲਾਰਿਆ ਨੇ ਉਸਦੀ ਉਸਤਤ ਕਰਦਿਆ ਕਿਹਾ ਕਿ ਉਹ 38 ਸਾਲ ਦੀ ਸਰਵਿਸ ਵਿਚ ਫੈਡਰੇਸ਼ਨ ਏਟਕ ਦੇ ਨਾਲ ਜੁੜੇ ਹੋਏ ਹਨ ਅਤੇ ਉਹ ਬਹੁਤ ਹੀ ਮਿਹਨਤੀ, ਇਮਾਨਦਾਰ ਸਮੇਂ ਦੇ ਪਾਬੰਦ, ਲੋੜਵੰਦਾਂ ਦੀ ਸੇਵਾ ਲਈ ਤੱਤਪਰ ਰਹਿਣ ਵਾਲੇ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਹਨ । ਸਰਵਿਸ ਦੌਰਾਨ ਪੇਸ਼ ਆਈਆਂ ਮੁਸ਼ਕਲਾਂ ਨੂੰ ਉਸਨੇ ਆਪਣੀ ਸਿਆਣਪ ਦੇ ਲਿਆਕਤ ਨਾਲ ਸੁਲਝਾਇਆ ਅਤੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ । ਮਹਿਕਮੇ ਦੀ ਹਰੇਕ ਸਰਗਰਮੀਆਂ ਵਿਚ ਉਸਨੇ ਵੱਧ ਚੜ੍ਹਕੇ ਹਿੱਸਾ ਲਿਆ। ਜਿਕਰਯੋਗ ਹੈ ਕਿ ਅਮਰੀਕ ਸਿੰਘ ਦਾ ਜਨਮ 27-08-1965 ਨੂੰ ਪਿਤਾ ਅਜੈਬ ਸਿੰਘ ਦੇ ਗ੍ਰਹਿ ਵਿਖੇ ਅਤੇ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਪਿੰਡ ਤਲਵੰਡੀ ਖੁਰਦ ਵਿਖੇ ਹੋਇਆ। ਆਪ ਜੀ ਨੇ ਪੜ੍ਹਾਈ ਗੌਰਮਿੰਟ ਹਾਈ ਸਕੂਲ ਗੰਦਪੁਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੈਟ੍ਰਿਕ ਸਿੱਖਿਆ ਪਾਸ ਕੀਤੀ ਅਤੇ 3 ਸਾਲ ਪਿਤਾ ਜੀ ਨਾਲ ਖੇਤੀ ਦਾ ਕੰਮ ਕੀਤਾ। ਆਪ ਜੀ ਨੇ ਮਿਤੀ 27-08-1985 ਨੂੰ ਬਿਜਲੀ ਬੋਰਡ ਵਿੱਚ ਡੇਲੀਵੇਜ ਤੇ ਕੰਮ ਸ਼ੁਰੂ ਕੀਤਾ, ਉਸ ਉਪਰੰਤ 27-08-1988 ਨੂੰ ਬਤੌਰ ਵਰਕ ਚਾਰਜ ਸੁਧਾਰ ਸਬ-ਡਵੀਜ਼ਨ ਵਿੱਚ ਕੰਮ ਕੀਤੇ । 13 ਜਨਵਰੀ 1992 ਨੂੰ ਹਰ ਸਬ-ਡਵੀਜ਼ਨ ਵਿਖੇ ਜੁਆਇਨ ਕੀਤਾ । 09-07-1996 ਨੂੰ ਸਹਾਇਕ ਲਾਈਨਮੈਨ ਬਣੇ ਅਤੇ 21- 10-2015 ਨੂੰ ਲਾਈਨਮੈਨ ਪ੍ਰਮੋਟ ਹੋਏ ਸਨ। ਅੱਜ ਉਹਨਾਂ ਦੀ ਸੇਵਾ ਮੁਕਤੀ ਸੰਗਰਾਮ ਦੌਰਾਨ ਇਲਾਕੇ ਭਰ ਦੇ ਪੰਚ ਸਰਪੰਚ ਆਦਿ ਹਾਜ਼ਰ ਸਨ।