ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ  ਇਕ ਹੋਰ ਨਵੇ ਬਲਾਕ ਦੀ ਉਸਾਰੀ ਲਈ 9.72 ਕਰੋੜ ਦੀ ਰਾਸ਼ੀ ਜਾਰੀ : ਸੇਖੋਂ

  • 2 ਮਹੀਨੇ ਤੱਕ ਬਿਲਡਿੰਗ ਦੀ ਉਸਾਰੀ ਸ਼ੁਰੂ ਹੋਵੇਗੀ

ਫਰੀਦਕੋਟ 10 ਜੂਨ : ਜ਼ਿਲ੍ਹਾ ਵਾਸੀਆਂ ਦੀ ਸਹੂਲਤ ਤੇ ਵੱਖ ਵੱਖ ਵਿਭਾਗਾਂ ਦੀ ਮੰਗ ਤੇ ਲੋਕਾਂ ਨੂੰ ਸਾਰੇ ਵਿਭਾਗਾਂ ਦੀਆਂ ਸੇਵਾਵਾਂ ਇਕ ਇਮਾਰਤ ਵਿਚ ਦੇਣ ਦੇ ਮਨੋਰਥ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ 9.72 ਕਰੋੜ ਦੀ ਰਾਸ਼ੀ ਨਾਲ ਇਕ ਹੋਰ ਨਵੇਂ ਬਲਾਕ ਦੀ ਉਸਾਰੀ ਕੀਤੀ ਜਾਵੇਗੀ ਤਾਂ ਜੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਬਾਹਰ ਰਹਿ ਗਏ ਜ਼ਿਲੇ ਦੇ ਵੱਖ ਵੱਖ ਥਾਵਾਂ ਤੇ ਸਥਾਪਿਤ ਵਿਭਾਗਾਂ ਦੇ ਦਫਤਰ ਇਸ ਬਿਲਡਿੰਗ ਵਿਚ ਲਿਆਂਦੇ ਜਾ ਸਕਣ। ਇਹ ਜਾਣਕਾਰੀ ਫ਼ਰੀਦਕੋਟ ਦੇ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।  ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਦਫ਼ਤਰ ਪ੍ਰਾਈਵੇਟ ਬਿਲਡਿੰਗਾਂ ਵਿੱਚੋਂ  ਛੱਡ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਰਨ ਦੇ  ਫੈਸਲੇ ਮਗਰੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਥਾਂ ਦੀ ਕਮੀ ਹੋਣ ਕਾਰਨ ਕਈ ਵਿਭਾਗਾਂ ਦੇ ਦਫਤਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਬਾਹਰ ਰਹਿ ਗਏ ਸਨ। ਇਸ ਕਰਕੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਵਿਭਾਗਾਂ ਦੀ ਮੰਗ ਅਨੁਸਾਰ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ।ਉਨ੍ਹਾਂ ਕਿਹਾ ਕਿ ਇਹ ਬਲਾਕ ਉਦੋਂ ਦਾ ਪੈਡਿੰਗ ਚੱਲਿਆ ਆ ਰਿਹਾ ਸੀ ਜਦੋ ਦਾ ਜਿਲਾ ਪ੍ਰਬੰਧਕੀ ਕੰਪਲੈਕਸ ਬਣਿਆ ਹੈ ਇਸ ਬਲਾਕ ਦੀ ਉਸਾਰੀ ਲਈ ਮਿੱਟੀ ਦੇ ਟੈਸਟ ਕਰਵਾ ਲਏ ਗਏ ਹਨ।ਅੰਦਾਜ਼ਾ ਹੈ ਕਿ 2 ਮਹੀਨੇ ਤੱਕ ਇਸਦੇ ਟੈਂਡਰ ਵੀ ਲੱਗ ਜਾਣਗੇ। ਉਨ੍ਹਾਂ ਪ੍ਰਵਾਨਗੀ ਦੇਣ ਲਈ ਸ. ਭਗਵੰਤ ਮਾਨ , ਮੁੱਖ ਮੰਤਰੀ ਪੰਜਾਬ  ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਸ ਬਲਾਕ ਦੇ ਬਨਣ ਨਾਲ ਲੋਕਾਂ ਨੂੰ ਇਕ ਥਾਂ ਤੋਂ ਸਾਰੇ ਵਿਭਾਗਾਂ ਦੀਆਂ ਸੇਵਾਵਾਂ ਮਿਲਣਗੀਆਂ ਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ।