ਕਮੇਟੀ ਵਲੋਂ ਸਾਰੇ ਸਰਫੇਸ ਸੀਡਰ ਕੀਤੇ ਗਏ ਮੰਨਜੂਰ :ਏ.ਡੀ.ਸੀ

ਫ਼ਰੀਦਕੋਟ 13 ਅਕਤੂਬਰ : ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਰੀਦਕੋਟ ਡਾ. ਨਿਰਮਲ ਓਸੇਪਚਨ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸੀ.ਆਰ.ਐਮ ਸਕੀਮ ਸਾਲ 2023-24 ਅਧੀਨ agrimachinerypb.com  ਪੋਰਟਲ ਉਪਰ ਵੇਟਿੰਗ ਲਿਸਟ ਜਨਰੇਟ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ, ਪੰਜਾਬ ਵਲੋਂ ਪ੍ਰਾਪਤ ਪੱਤਰ ਅਨੁਸਾਰ ਕਮੇਟੀ ਵਲੋਂ ਸਾਰੇ ਸਰਫੇਸ ਸੀਡਰਾਂ ਨੂੰ ਸ਼ੈਕਸ਼ਨ ਦਿੱਤੀ ਗਈ ਹੈ। ਕਮੇਟੀ ਵਲੋਂ ਸਰਬਸਮਤੀ ਨਾਲ ਇਹ ਵੀ ਫੈਸਲਾ ਲਿਆ ਗਿਆ ਕਿ ਸਹਿਕਾਰੀ ਸਭਾਵਾਂ ਦੀਆਂ ਸਾਰੀਆਂ ਮਸ਼ੀਨਾਂ ਨੂੰ ਵੀ ਸ਼ੈਕਸ਼ਨ ਦਿੱਤੀ ਜਾਵੇ। ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਲਾਭਪਾਤਰੀ ਮਸ਼ੀਨਾਂ ਦੀ ਖਰੀਦ ਜਲਦ ਤੋਂ ਜਲਦ ਕਰਨ ਅਤੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਦੇ ਨਾੜ ਨੂੰ ਨਾ ਸਾੜਿਆ ਜਾਵੇ। ਕਿਸਾਨ ਦੀਆਂ ਦਰਖਾਸਤਾਂ ਨੂੰ ਸੈਕਸ਼ਨ ਲੈਟਰ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ ਅਤੇ ਪੋਰਟਲ ਵਲੋਂ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ਤੇ ਸੰਦੇਸ਼ ਵੀ ਆ ਜਾਵੇਗਾ।