ਸਾਰੇ ਧਰਮ ਭਾਈਚਾਰਕ ਸਾਂਝ ਦਾ ਦਿੰਦੇ ਨੇ ਸੁਨੇਹਾ: ਅਮਨ ਅਰੋੜਾ

  • ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ
  • ਕੈਬਨਿਟ ਮੰਤਰੀ ਵੱਲੋਂ ਸ੍ਰੀ ਜਗਨਨਾਥ ਰੱਥ ਯਾਤਰਾ ਵਿੱਚ ਸ਼ਮੂਲੀਅਤ

ਮੰਡੀ ਗੋਬਿੰਦਗੜ੍ਹ, 30 ਜੂਨ  : ਨਵੀਂ ਅਤੇ ਨਵਿਆਉਣ ਯੋਗ ਊਰਜਾ ਸਰੋਤ , ਛਪਾਈ ਅਤੇ ਸਟੇਸ਼ਨਰੀ, ਪ੍ਰਸਾਸ਼ਕੀ ਸੁਧਾਰ, ਸ਼ਿਕਾਇਤ ਨਿਵਾਰਨ,ਰੋਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ, ਸ਼੍ਰੀ ਅਮਨ ਅਰੋੜਾ ਨੇ 21ਵੀਂ ਸ੍ਰੀ ਜਗਨਨਾਥ ਰੱਥ ਯਾਤਰਾ ਸਬੰਧੀ ਰਾਮ ਮੰਦਿਰ, ਮੰਡੀ ਗੋਬਿੰਦਗੜ੍ਹ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਅਰੋੜਾ ਨੇ ਕਿਹਾ ਕਿ ਸਾਰੇ ਧਰਮ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ ਤੇ ਸਾਨੂੰ ਇਹ ਸੁਨੇਹਾ ਮਨ ਵਿਚ ਵਸਾ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਤੇ ਨਾਲ ਹੀ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ।ਸ਼੍ਰੀ ਅਰੋੜਾ ਨੇ ਕਿਹਾ ਕਿ ਉਹ ਖੁਦ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਨ ਕਿ ਉਹਨਾਂ ਨੂੰ ਇਸ ਪਵਿੱਤਰ ਯਾਤਰਾ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਮੀਡੀਆ ਵਲੋਂ ਸੜਕਾਂ ਦੀ ਹਾਲਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਰਹੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਫੰਡ ਰੋਕੇ ਹੋਏ ਹਨ, ਜਿਸ ਨਾਲ ਵਿਕਾਸ ਸਬੰਧੀ ਕੁਝ ਮੁਸ਼ਕਲਾਂ ਦਰਪੇਸ਼ ਹਨ ਪਰ ਉਹਨਾਂ ਮੁਸ਼ਕਲਾਂ ਦਾ ਵੀ ਹੱਲ ਕੱਢਿਆ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਬਾਰੇ ਸਵਾਲ ਦੇ ਜਵਾਬ ਵਿਚ ਸ਼੍ਰੀ ਅਮਨ ਅਰੋੜਾ ਨੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੇਵਲ ਇਹ ਮਨਸ਼ਾ ਹੈ ਕਿ ਗੁਰਬਾਣੀ ਘਰ ਘਰ ਪੁੱਜੇ ਤੇ ਪ੍ਰਸਾਰਣ ਦਾ ਹੱਕ ਸਭ ਨੂੰ ਮਿਲੇ। ਇਸ ਮੌਕੇ ਹਲਕਾ ਅਮਲੋਹ ਤੋਂ ਵਿਧਾਇਕ ਸ੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ,ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਗੁਲਸ਼ਨ ਛਾਬੜਾ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਫੈਸਟੀਵਲ ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ,  ਰਜਨੀਸ਼ ਬਖ਼ਸ਼ੀ, ਅਸ਼ੋਕ ਸਿੰਗਲਾ, ਵਿਵੇਕ ਸਿੰਗਲਾ, ਸੰਦੀਪ ਜਿੰਦਲ, ਰਾਕੇਸ਼ ਕੰਸਲ, ਵਿਮਲ ਮਹਾਵਰ, ਮੋਤੀ ਲਾਲ ਸਤੀਆ, ਰਾਕੇਸ਼ ਗੋਇਲ, ਸੰਦੀਪ ਗੋਇਲ, ਸੁਮਨ ਗੋਇਲ, ਗੋਪਾਲ ਕ੍ਰਿਸ਼ਨ ਬਾਂਸਲ, ਜਤਿੰਦਰ ਸੁਕਲਾ, ਸੰਜੀਵ ਕੁਮਾਰ, ਰਮੇਸ਼ ਸ਼ਰਮਾਂ, ਲਲਿਤ ਗਰਗ ਸਮੇਤ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ।