ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਲਗਾਏਗਾ 289 ਪਿੰਡ ਪੱਧਰੀ ਕੈਂਪ : ਡਿਪਟੀ ਕਮਿਸ਼ਨਰ

ਫਾਜਿ਼ਲਕਾ 1 ਸਤੰਬਰ : ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜਿ਼ਲਕਾ ਵੱਲੋਂ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਇਸ ਆਖਰੀ ਸਟੇਜ਼ ਤੇ ਸਾਂਭ ਸੰਭਾਲ ਅਤੇ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੇ ਨਿਪਟਾਰੇ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇਕ ਮਹੀਨੇ ਵਿਚ 289 ਪਿੰਡਾਂ ਵਿਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਜਿ਼ਲ੍ਹੇ ਵਿਚ ਝੋਨੇ ਦੀ ਕਾਸਤ ਕਰਨ ਵਾਲੇ ਹਰੇਕ ਪਿੰਡ ਤੱਕ ਪਹੁੰਚ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਣਗੀਆਂ ਅਤੇ ਉਥੇ ਕਿਸਾਨਾਂ ਨੂੰ ਝੋਨੇ ਦੀ ਕਾਸਤ ਅਤੇ ਕਟਾਈ ਉਪਰੰਤ ਪਰਾਲੀ ਦੀ ਸਾਂਭ ਸੰਭਾਲ ਲਈ ਉਪਲਬੱਧ ਤਕਨੀਕਾਂ ਦੀ ਜਾਣਕਾਰੀ ਕਿਸਾਨਾਂ  ਨੂੰ ਦਿੱਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦਾ ਪ੍ਰਬੰਧ ਕਰਨ ਦੀਆਂ ਕਈ ਤਕਨੀਕਾਂ ਹਨ ਅਤੇ ਕਿਸਾਨ ਆਪਣੀ ਸਹੁਲਤ ਅਤੇ ਉਪਲਬੱਧ ਸੰਸਾਧਨਾਂ ਅਨੁਸਾਰ ਆਪਣੇ ਖੇਤ ਲਈ ਢੁਕਵੀਂ ਤਕਨੀਕ ਦੀ ਚੋਣ ਕਰ ਸਕਦਾ ਹੈ। ਇੰਨ੍ਹਾਂ ਕੈਂਪਾਂ ਵਿਚ ਕਿਸਾਨਾਂ ਨੂੰ ਇਸੇ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਕਿਸਾਨ ਇੰਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਵੱਧ ਤੋਂ ਵੱਧ ਤੋਂ ਇੰਨ੍ਹਾਂ ਦਾ ਲਾਹਾ ਲੈਣ। ਅਗਲੇ ਹਫਤੇ ਦੌਰਾਨ ਨਿਮਨ ਪਿੰਡਾਂ ਵਿਚ ਲੱਗਣਗੇ ਕੈਂਪ
4 ਸਤੰਬਰ 2023 ਨੂੰ
ਕੰਧ ਵਾਲਾ ਹਾਜਰ ਖਾਂ, ਪਟੀ ਪੂਰਨ, ਝੋਟਿਆਂ ਵਾਲੀ (ਕਰਨੀਖੇੜਾ, ਮੁੱਠਿਆਂ ਵਾਲੀ, ਖਾਨ ਵਾਲਾ) (ਬਹਿਕ ਖਾਸ, ਗੁਲਾਮ ਰਸੂਲ, ਸੈਦੋਕੇ ਹਿਠਾੜ)
5 ਸਤੰਬਰ 2023 ਨੂੰ 
ਖੁੱਬਣ, ਰਾਮਸਰਾ, ਝੁਰੜ ਖੇੜਾ, ਸਰਦਾਰ ਪੁਰਾ, ਚੱਕ ਗੁਲਾਮ ਰਸੂਲ, ਚੱਕ ਕਬਰਵਾਲਾ, ਜੰਡਵਾਲਾ ਭੀਮੇਸ਼ਾਹ
6 ਸਤੰਬਰ 2023 ਨੂੰ
ਧਰਮਪੁਰਾ, ਦਲਮੀਰ ਖੇੜਾ, ਜੰਡਵਾਲਾ ਹਨੂੰਵਤਾ, ਰੂਪਨਗਰ, ਜਮਾਲ ਕੇ, ਹੌਜ਼ ਗੰਦੜ, ਚੱਕ ਖੇੜੇ ਵਾਲਾ, ਚੱਕ ਭਾਂਬੜਾ
ਚੱਕ ਮੁਹਮੰਦੇ ਵਾਲਾ, ਚੱਕ ਰੋੜਾਂ ਵਾਲਾ, ਲੱਧੂ ਵਾਲਾ ਉਤਾੜ, ਚੱਕ ਸੋਹਣਾ ਸਾਂਦੜ, ਪ੍ਰਭਾਤ ਸਿੰਘ ਵਾਲਾ ਹਿਠਾੜ
ਚੱਕ ਸੁੱਕੜ, ਥੇਹ ਕਲੰਦਰ, ਕਾਹਨੇ ਵਾਲਾ, ਕੋਹਾੜਿਆਂ ਵਾਲੀ, 
7 ਸਤੰਬਰ 2023 ਨੂੰ
ਰੋੜਾ ਵਾਲਾ ਉਰਫ ਤਾਰੇ ਵਾਲਾ, ਢਿੱਪਾਂ ਵਾਲੀ
8 ਸਤੰਬਰ 2023 ਨੂੰ
ਬਹਾਦਰਖੇੜਾ, ਚੱਕ ਮੋਢੀ ਖੇੜਾ, ਪਟੀ ਸਦੀਕ, ਅਮਰਪੁਰਾ, ਚੱਕ ਛੱਪੜੀ ਵਾਲਾ, ਸਿੰਘੇਵਾਲਾ, ਚੱਕ ਬਲੋਚਾ, ਢਾਬ ਕਡਿਆਲ, ਚੱਕ ਗਰੀਬਾਂ ਸਾਂਦੜ, ਚੱਕ ਸਖ਼ੇਰਾ, ਅਰਾਈਆਂ ਵਾਲਾ, ਚੱਕੇ ਮੰਨੇ ਵਾਲਾ, ਚਾਹਲਾਂ ਵਾਲੀ, ਸਿੰਘ ਪੁਰਾ
ਅਭੂੰਨ, ਮੁਲਿਆਂ ਵਾਲੀ, (ਕੇਰੀਆ, ਓਡੀਆਂ, ਸੁਰੇਸ਼ ਵਾਲਾ), (ਹਸਤਾਂ ਕਲਾਂ, ਨਿਓਲਾਂ)