ਖੇਤੀਬਾੜੀ ਵਿਭਾਗ ਨੇ ਬਲਾਕ ਅਬੋਹਰ ਦੇ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਕੀਤਾ ਸਰਵੇਖਣ

ਫਾਜ਼ਿਲਕਾ 22 ਅਗਸਤ : ਨਰਮੇ ਦੀ ਗੁਲਾਬੀ ਸੁੰਡੀ ਦੇ ਸੁਚੱਜੇ ਪ੍ਰਬੰਧਨ ਲਈ ਜਿਲ੍ਹਾ ਸਿਖਲਾਈ ਅਫਸਰ ਗੁਰਦਾਸਪੁਰ-ਕਮ-ਇੰਚਾਰਜ ਫਾਜ਼ਿਲਕਾ ਡਾ. ਅਮਰੀਕ ਸਿੰਘ ਵੱਲੋ ਬਲਾਕ ਅਬੋਹਰ ਦੇ ਵੱਖ-ਵੱਖ ਪਿੰਡਾ ਦਾ ਦੌਰਾ ਕਰਕੇ ਕਿਸਾਨਾਂ ਦੇ ਨਰਮੇ ਦੇ ਖੇਤਾਂ ਦਾ ਸਵੇਖਣ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਸਾਨਾ ਨੂੰ ਵਿਭਾਗ ਵਲੋਂ ਸਿਫਾਰਿਸ਼-ਸੁਦਾ ਕੀੜੇਮਾਰ ਦਵਾਈਆਂ ਦੀ ਵਰਤੋ ਕਰਨ ਦੀ ਅਪੀਲ ਕੀਤੀ। ਮੁੱਖ ਖੇਤੀਬਾੜੀ ਅਫਸਰ ਫਾਜਿਲਕਾ, ਡਾ. ਗੁਰਮੀਤ ਸਿੰਘ ਚੀਮਾ ਨੇ ਕਿਸਾਨ ਵੀਰਾ ਨੂੰ ਪੰਜਾਬ ਸਰਕਾਰ ਵੱਲੋ ਬਾਸਮਤੀ ਤੇ ਬੈਨ ਕੀਤੀਆ 10 ਕੀੜੇਮਾਰ ਦਵਾਈਆ (ਐਸੀਫੇਟ, ਬੁਪਰੋਫੇਜਿਨ, ਕਲੋਰੋਪਾਈਰੀਫੋਸ, ਹੈਗਜਾਕੋਨਾਜੋਲ, ਪ੍ਰੋਪੀਕੋਨਾਜੋਲ, ਥਾਇਆਮੀਥੋਕਸਾਮ, ਪ੍ਰੋਫੈਨੋਫੋਸ, ਇਮਿਡਾਕਲੋਪ੍ਰਿਡ, ਕਾਰਬੈਂਡਾਜਿਮ,ਟਰਾਈਸਾਈਕਲਾਜੋਲ) ਦੀ ਵਰਤੋ ਨਾ ਕਰਨ ਦੀ ਅਪੀਲ ਕੀਤੀ ਕਿਉਂਕਿ ਇਨ੍ਹਾਂ ਦੀ ਵਰਤੋ ਨਾਲ ਬਾਸਮਤੀ ਦੇ ਨਿਰਯਾਤ ਵਿੱਚ ਮੁਸਕਿਲ ਪੇਸ਼ ਆਉਦੀ ਹੈ। ਉਨ੍ਹਾਂ ਇਸ ਦੇ ਬਦਲ ਵਿੱਚ ਦੂਸਰੀਆ ਕੀੜੇਮਾਰ ਦਵਾਈਆ ਜੋ ਕਿ ਮਾਰਕਿਟ ਵਿੱਚ ਉਪਲਬਧ ਹਨ ਦੀ ਵਰਤੋ ਕਰਨ ਦੀ ਸਲਾਹ ਦਿੱਤੀ। ਡਾ. ਸੁੰਦਰ ਲਾਲ ਨੇ ਮਿੱਟੀ ਤੇ ਪਾਣੀ ਦੀ ਪਰਖ ਸਬੰਧੀ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਪਰਖ ਦੇ ਅਧਾਰ ਤੇ ਆਪਣੇ ਖੇਤਾਂ ਵਿੱਚ ਇੰਨਪੁਟਸ ਪਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਨਰਮੇ ਵਿੱਚ ਪਾਣੀ ਲਗਾਉਣ ਜਾ ਭਾਰੀ ਬਰਿਸ਼ ਤੋ ਬਾਅਦ ਨਰਮੇ ਦੇ ਬੂਟੇ ਕੁਮਲਾਉਣ ਲੱਗਦੇ ਹਨ ਤਾਂ ਇਸ ਪੈਰਾਵਿਲਟ ਦੀ ਸਮੱਸਿਆ ਦੀ ਰੋਕਥਾਮ ਲਈ ਕੋਬਾਲਟ ਕਲੋਰਾਇਡ 10 ਮਿਲੀ ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ 24 ਘੱਟਿਆ ਦੇ ਅੰਦਰ-ਅੰਦਰ ਸਪਰੇ ਕਰਨ ਦੀ ਸਲਾਹ ਦਿੱਤੀ। ਡਾ. ਵਿਕਰਾਂਤ ਵਲੋਂ ਕਿਸਾਨਾਂ ਨੂੰ ਨਰਮੇ ਦੇ ਨਾਲ-ਨਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਦਿਆ ਉਸ ਦੇ ਸੁਚੱਜੇ ਪ੍ਰਬੰਧਨ ਇੰਨਸੀਟੂ ਅਤੇ ਐਕਸ-ਸੀਟੂ ਸਬੰਧੀ ਕਿਸਾਨਾ ਨਾਲ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਉਪ ਨਿਰੀਖਕ ਸ੍ਰੀ ਵਿਪਨ ਕੁਮਾਰ ਨੇ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਏ ਹੋਏ ਕਿਸਾਨ ਵੀਰਾ ਦਾ ਧੰਨਵਾਦ ਕੀਤਾ