ਖੇਤੀਬਾੜੀ ਵਿਭਾਗ ਨੇ ਬਲਾਕ ਅਬੋਹਰ ਦੇ ਪਿੰਡ ਰੁਹੇੜਿਆਵਾਲੀ ਵਿੱਚ ਮਨਾਇਆ ਖੇਤ ਦਿਵਸ

ਫਾਜਿਲਕਾ 23 ਅਗਸਤ : ਮਾਨਯੋਗ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਜੀ ਦੀਆਂ ਹਦਾਇਤਾਂ ਅਨੁਸਾਰ, ਡਾ. ਅਮਰੀਕ ਸਿੰਘ, ਜਿਲ੍ਹਾ ਸਿਖਲਾਈ ਅਫਸਰ, ਗੁਰਦਾਸਪੁਰ ਨੂੰ ਨਰਮੇ ਦੀ ਫਸਲ ਦੀ ਗੁਲਾਬੀ ਸੁੰਡੀ ਤੋ ਸੁਚੱਜੇ ਪ੍ਰਬੰਧਨ ਲਈ ਜਿਲ੍ਹਾ ਫਾਜਿਲਕਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਿਸ ਲੜੀ ਤਹਿਤ ਅੱਜ ਮਿਤੀ 22/08/2023 ਨੂੰ ਉਹਨਾ ਦੀ ਰਹਿਨੁਮਾਈ ਹੇਠ ਅਤੇ ਮੁੱਖ ਖੇਤੀਬਾੜੀ ਅਫਸਰ, ਫਾਜਿਲਕਾ, ਡਾ. ਗੁਰਮੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਸੁੰਦਰ ਲਾਲ ਦੀ ਅਗਵਾਈ ਵਿੱਚ ਡਾ. ਵਿਕਰਾਂਤ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਵਿਪਨ ਕੁਮਾਰ, ਖੇਤੀਬਾੜੀ ਉਪ-ਨਿਰੀਖਕ, ਵੱਲੋ ਬਲਾਕ ਅਬੋਹਰ ਦੇ ਪਿੰਡ ਰੁਹੇੜਿਆਵਾਲੀ ਵਿੱਚ ਕਿਸਾਨ ਵਰਿੰਦਰ ਕੁਮਾਰ ਦੇ ਖੇਤ ਵਿੱਚ ਖੇਤ ਦਿਵਸ ਮਨਾਇਆ ਗਿਆ। ਇਸ ਮੋਕੇ ਡਾ. ਅਮਰੀਕ ਸਿੰਘ  ਵੱਲੋ ਨਰਮੇ ਦੇ ਖੇਤਾ ਦਾ ਸਵੇਖਣ ਵੀ ਕੀਤਾ ਗਿਆ ਅਤੇ ਕਿਸਾਨਾ ਦੀਆ ਮੁਸਕਿਲਾ ਸਬੰਧੀ ਵਿਚਾਰ ਚਰਚਾ ਕੀਤੀ। ਡਾ ਗੁਰਮੀਤ ਸਿੰਘ ਚੀਮਾ ਵੱਲੋ ਕਿਸਾਨਾ ਨੂੰ ਨਰਮੇ ਦੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਵਿਭਾਗ ਵਲੋਂ ਸਿਫਾਰਿਸ਼-ਸੁਦਾ ਕੀੜੇਮਾਰ ਦਵਾਈਆ ਦੀ ਵਰਤੋ ਕਰਨ ਦੀ ਅਪੀਲ ਕੀਤੀ ਗਈ। ਡਾ. ਸੁੰਦਰ ਲਾਲ ਵੱਲੋ ਕਿਸਾਨਾ ਨੂੰ ਸੁਝਾਅ ਦਿੱਤੇ ਗਏ ਕਿ ਨਰਮੇ ਦੀ ਫਸਲ ਇਸ ਸਮੇਂ ਫੁੱਲ-ਫਲਾਕੇ ਤੇ ਹੋਣ ਕਾਰਨ 4 ਸਪਰੇਆਂ ਹਫਤੇ ਦੇ ਵਕਫੇ ਤੇ ਪੋਟਾਸ਼ੀਅਮ ਨਾਈਟਰੇਟ (13:0:45) 2% ਅਤੇ ਮੈਗਨੀਸ਼ੀਅਮ ਸਲਫੇਟ 1% ਦੀਆ 2 ਸਪਰੇਆਂ 15 ਦਿਨਾਂ ਦੇ ਵਕਫੇ ਤੇ ਜਰੂਰ ਕਰਨ ਤਾਂ ਜੋ ਨਰਮੇ ਦਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਡਾ. ਵਿਕਰਾਂਤ ਵਲੋਂ ਕਿਸਾਨਾ ਨੂੰ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੀਟ ਪ੍ਰਬੰਧਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸ੍ਰੀ ਵਿਪਨ ਕੁਮਾਰ, ਖੇਤੀਬਾਰੀ ਉਪ ਨਿਰੀਖਕ ਵੱਲੋ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਏ ਹੋਏ ਕਿਸਾਨ ਵੀਰਾ ਦਾ ਧੰਨਵਾਦ ਕੀਤਾ