ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਉਪਰੰਤ ਹੁਣ ਜ਼ਿਲ੍ਹੇ ਚ ਹੋਣਗੇ 544 ਪੋਲਿੰਗ ਸਟੇਸ਼ਨ : ਜ਼ਿਲ੍ਹਾ ਚੋਣ ਅਫਸਰ

  • ਫ਼ਤਹਿਗੜ੍ਹ ਸਾਹਿਬ ਹਲਕੇ ਵਿੱਚ 200, ਬਸੀ ਪਠਾਣਾ ਵਿੱਚ 178 'ਤੇ ਅਮਲੋਹ ਵਿੱਚ ਹੋਣਗੇ 166 ਪੋਲਿੰਗ ਸਟੇਸ਼ਨ
  • ਕਿਸੇ ਵੀ ਚੋਣ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਿੱਚ ਕੋਈ ਵਾਧਾ/ਘਾਟਾ ਨਹੀਂ ਕੀਤਾ
  • ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 06 ਸਤੰਬਰ : ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਦੀ ਕੀਤੀ ਰੈਸ਼ਨੇਲਾਈਜੇਸ਼ਨ ਉਪਰੰਤ ਹੁਣ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੁੱਲ 544 ਪੋਲਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ 054- ਬਸੀ ਪਠਾਣਾ ਵਿੱਚ 178, 055-ਫ਼ਤਹਿਗੜ੍ਹ ਸਾਹਿਬ ਵਿੱਚ 200 ਅਤੇ 056-ਅਮਲੋਹ ਵਿਧਾਨ ਸਭਾ ਹਲਕੇ ਵਿੱਚ 166 ਪੋਲਿੰਗ ਸਟੇਸ਼ਨ ਹੋਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਰਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਈਜੇਸ਼ਨ ਕੀਤੀ ਗਈ ਹੈ। ਕਿਸੇ ਵੀ ਚੋਣ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਿੱਚ ਕੋਈ ਵਾਧਾ/ਘਾਟਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇੱਕ ਪੋਲਿੰਗ ਸਟੇਸ਼ਨ ਵਿੱਚ 1500 ਵੋਟਾਂ ਨਿਸ਼ਚਿਤ ਕੀਤੀਆਂ ਗਈਆਂ ਹਨ ।ਉਨ੍ਹਾਂ ਦੱਸਿਆ ਕਿ  ਵਿਧਾਨ ਸਭਾ ਚੋਣ ਹਲਕਾ 54-ਬੱਸੀ ਪਠਾਣਾਂ(ਅ.ਜ) ਦੇ ਬੂਥ ਨੰਬਰ 110 ਦਫਤਰ ਨਗਰ ਪਾਲਿਕਾ, ਬੱਸੀ ਪਠਾਣਾਂ ਵਿੱਚ ਇੱਕ ਨਵਾਂ ਸੈਕਸ਼ਨ ਐਮ ਪੀ, ਕਲੌਨੀ ਅਤੇ ਬੂਥ ਨੰਬਰ 114 ਵਿੱਚ ਦੋ ਨਵੇ ਸੈਕਸ਼ਨ ਬਾਬਾ ਅਜੀਤ ਨਗਰ ਅਤੇ ਸਨਸਿਟੀ ਕਲੌਨੀ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਵਿਧਾਨ ਸਭਾ ਚੋਣ ਹਲਕਾ 55-ਫਤਿਹਗੜ੍ਹ ਸਾਹਿਬ ਪੋਲਿੰਗ ਬੂਥ ਨੰਬਰ 57 ਦਾ ਸੈਕਸ਼ਨ ਨੰ. 1 ਨਵੀਂ ਆਬਾਦੀ ਮੰਡੀ (ਭਾਗ-1) ਸਰਹਿੰਦ ਮੰਡੀ ਨੂੰ ਨਵਾਂ ਬੂਧ ਨੰ.60 ਵਿੱਚ ਸਿਫਟ ਕਰ ਦਿੱਤਾ ਗਿਆ ਹੈ। ਪੋਲਿੰਗ ਬੂਥ ਨੰ. 58 ਤੇ 59 ਜੋ ਕਿ ਮਾਈ ਗਨੇਸ਼ੀ ਸ. ਸੀਨੀ.ਸੈਕੰ. ਸਕੂਲ ਲੜਕੀਆਂ ਸਰਹਿੰਦ ਮੰਡੀ ਵਿੱਚ ਚੱਲ ਰਿਹਾ ਸੀ, ਤਬਦੀਲ ਕਰਕੇ ਸਰਕਾਰੀ ਸੀ.ਸੈਕੰਡਰੀ ਸਕੂਲ, ਲੜਕੀਆਂ ਸਰਹਿੰਦ ਮੰਡੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੋਲਿੰਗ ਬੂਥ ਨੰ. 147 ਸਰਕਾਰੀ ਪ੍ਰਾਇਮਰੀ ਸਕੂਲ, ਬਲਾੜਾ ਦੀ ਬਿਲਡਿੰਗ ਤਬਦੀਲ ਕਰਕੇ ਸਰਕਾਰੀ ਮਿਡਲ ਸਕੂਲ, ਬਲਾੜਾ ਕੀਤਾ ਗਿਆ ਹੈ।  ਵਿਧਾਨ ਸਭਾ ਚੋਣ ਹਲਕਾ 56 ਅਮਲੋਹ ਦੇ ਬੂਥ ਨੰਬਰ 68 ਸਰਕਾਰੀ ਐਲੀਮੈਂਟਰੀ ਸਕੂਲ ਜੱਸੜਾਂ 'ਤੇ ਸਿਫਟ ਕਰਕੇ ਸਰਕਾਰੀ ਮਿਡਲ ਸਕੂਲ ਜੱਸੜਾਂ ਵਿਖੇ ਕੀਤਾ ਗਿਆ ਹੈ। ਮੀਟਿੰਗ ਵਿੱਚ ਵਧੀਕ ਜਿਲ੍ਹਾ ਚੋਣ ਅਫਸਰ ਸ੍ਰੀਮਤੀ ਈਸ਼ਾ ਸਿੰਗਲ, ਆਮ ਆਦਮੀ ਪਾਰਟੀ ਦੇ ਸ਼੍ਰੀ ਪ੍ਰੇਮ ਸਿੰਘ ਖਾਲਸਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼੍ਰੀ ਅਸ਼ੌਕ ਗੌਤਮ, ਸ੍ਰੋਮਣੀ ਅਕਾਲੀ ਦਲ ਤੋ ਸ੍ਰੀ ਅਮਿਤ ਝੰਜੀ, ਬਹੁਜਨ ਸਮਾਜ ਪਾਰਟੀ ਤੋਂ ਮੋਹਣ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਹਰੀਸ਼ ਅਗਰਵਾਲ  ਚੋਣ ਤਹਿਸੀਲਦਾਰ ਸ਼੍ਰੀਮਤੀ ਨਿਰਮਲਾ ਰਾਣੀ, ਰਾਜਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।