ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ, ਸਵੱਛਤਾ ਪੰਦਰਵਾੜਾ ਤਹਿਤ ਸਿੰਗਲ ਯੂਜ਼ ਪਲਾਸਟਿਕ ਖਿਲਾਫ ਕੀਤੀਆਂ ਗਤੀਵਿਧੀਆਂ

ਫਾਜ਼ਿਲਕਾ 28 ਜੂਨ : ਵਧੀਕ ਡਿਪਟੀ ਕਮਿਸ਼ਨਰ ਫਾਜਿਲਕਾ ਸ਼੍ਰੀਮਤੀ ਅਵਨੀਤ ਕੋਰ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਮੇਰਾ ਸ਼ਹਿਰ ਮੇਰਾ ਮਾਨ ਸਵੱਛਤਾ ਪੰਦਰਵਾੜਾ ਤਹਿਤ ਨਗਰ ਕੋਂਸਲ ਮਿਤੀ ਬੱੱਧ ਸ਼ਡਿਉਲ ਅਨੁਸਾਰ ਪਲਾਸਟਿਕ ਕੈਰੀ ਬੈਗ, ਸਿੰਗਲ ਯੂਜ਼ ਪਲਾਸਟਿਕ, ਥਰਮੋਕੋਲ ਦੀ ਵਰਤੋ ਅਤੇ ਵੇਚਣ ਵਾਲੀਆਂ ਅਤੇ ਨਜਾਈਜ ਕਬਜਾ ਧਾਰਕਾਂ ਖਿਲਾਫ ਕਾਰਵਾਈ ਕੀਤੀ ਗਈ। ਇਸ ਮੁਹਿੰਮ ਤਹਿਤ ਗਾਂਧੀ ਚੋਂਕ, ਰਾਮ ਕੀਰਤਨ ਮੰਦਰ ਰੋਡ ਵਿਖੇ ਵੱਖ—ਵੱਖ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਇਸ ਤਹਿਤ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਅਤੇ ਵੇਚਣ ਵਾਲੇ ਦੁਕਾਨਦਾਰਾਂ ਦੇ 12 ਚਲਾਨ ਕੀਤੇ ਗਏ ਅਤੇ 120 ਕਿਲੋ ਸਰਕਾਰ ਵੱਲੋਂ ਬੈਨ ਪਲਾਸਟਿਕ ਬੈਗ, ਸਿੰਗਲ ਯੂਜ਼ ਪਲਾਸਟਿਕ ਅਤੇ ਥਰਮੋਕੋਲ ਜਪਤ ਕੀਤਾ ਗਿਆ। ਇਸ ਮੋਕੇ ਕਾਰਜ ਸਾਧਕ ਅਫਸਰ ਨਗਰ ਕੋਂਸਲ ਫਾਜਿਲਕਾ ਸ਼੍ਰੀ ਮੰਗਤ ਕੁਮਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਿੰਗਲ ਯੂਜ਼ ਪਲਾਸਟਿਕ ਅਤੇ ਪਲਾਸਟਿਕ ਕੈਰੀ ਬੈਗ ਵਾਤਾਵਰਣ ਲਈ ਬਹੁਤ ਜਿਆਦਾ ਖਤਰਨਾਕ ਹਨ।ਇਸ ਲਈ ਬਜਾਰ ਖਰੀਦ ਦਾਰੀ ਕਰਨ ਲਈ ਘਰ ਤੋਂ ਹੀ ਕੱਪੜੇ ਦਾ ਥੈਲਾ ਲੈ ਕੇ ਜਾਇਆ ਜਾਵੇ। ਇਸ ਮੋਕੇ ਸੁਪਰਡੰਟ (ਸੈਨੀਟੇਸ਼ਨ) ਸ਼੍ਰੀ ਨਰੇਸ਼ ਖੇੜਾ ਨੇ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਦੇ ਬਦਲ ਵਜੋ ਸਟੀਲ, ਪੱਤਲ ਜਾ ਫੇਰ ਕਾਗਜ ਦੇ ਗਿਲਾਸ ਅਤੇ ਪਲੇਟਾਂ ਦੀ ਵਰਤੋ ਕੀਤੀ ਜਾਵੇ ਤਾਂ ਜ਼ੋ ਵਾਤਾਵਰਣ ਨੂੰ ਸ਼ੱੁਧ ਰੱਖਿਆ ਜਾ ਸਕੇ। ਇਸ ਮੋਕੇ ਸੈਨਟਰੀ ਇੰਸਪੈਕਟਰ ਸ਼੍ਰੀ ਜਗਦੀਪ ਸਿੰਘ, ਸੀ.ਐਫ ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਪਵਨ ਕੁਮਾਰ ਅਤੇ ਮੋਟੀਵੇਟਰ ਕਨੌਜ਼, ਸਾਹਿਲ, ਸੰਨੀ, ਦਵਿੰਦਰ ਅਤੇ ਨਿਤਿਨ ਸ਼ਰਮਾਂ ਹਾਜਿਰ ਸਨ।