ਪਟਿਆਲਾ ਵਿੱਚ ਪੁਰਾਣੇ ਢਾਬੇ ਦੀ ਇਮਾਰਤ ਦਾ ਲੈਂਟਰ ਤੋੜਦੇ ਸਮੇਂ ਵਾਪਰਿਆ ਹਾਦਸਾ, 2 ਮਜ਼ਦੂਰਾਂ ਦੀ ਮੌਤ 

ਪਟਿਆਲਾ, 24 ਜੁਲਾਈ : ਸਥਾਨਕ ਸ਼ਹਿਰ ਦੇ ਸਰਹਿੰਦ ਰੋਡ ਤੇ ਸਥਿਤ ਅਨਾਜ ਮੰਡੀ ਵਿੱਚ ਇਮਾਰਤ ਦਾ ਲੈਂਟਰ ਤੋੜਦੇ ਸਮੇਂ ਪਿੱਲਰ ਡਿੱਗ ਪਿਆ, ਜਿਸ ਕਾਰਨ ਉਸ ਦੇ ਹੇਠਾਂ ਆਉਂਣ ਕਾਰਨ ਜਿੱਥੇ ਇੱਕ ਮਜ਼ਦੂਰ ਦੀ ਮੌਤ ਹੋ ਗਈ, ਉੱਥੇ ਦੋ ਹੋਰ ਮਜ਼ਦੂਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਪਰ ੳੁੱਥੇ ਵੀ ਇੱਕ ਹੋਰ ਮਜ਼ਦੂਰ ਇਲਾਜ ਦੌਰਾਨ ਦਮਤੋੜ ਗਿਆ।ਇਸ ਘਟਨਾਂ ਦੀ ਜਾਣਕਾਰੀ ਮਿਲਦਿਆਂ ਥਾਣਾ ਤ੍ਰਿਪੜੀ ਦੇ ਏਐਸਆਈ ਜਤਿੰਦਰ ਪੁਲਿਸ ਪਾਰਟੀ ਸਮੇਤ ਘਟਨਾਂ ਵਾਲੀ ਜਗ੍ਹਾ ਪੁੱਜੇ ਅਤੇ ਘਟਨਾਂ ਦਾ ਜਾਇਜ਼ਾ ਲਿਆ। ਮ੍ਰਿਤਕਾਂ ਦੀ ਪਹਿਚਾਣ ਹਰਜੀਤ ਸਿੰਘ (35) ਵਾਸੀ ਸਨੌਰਹੇੜੀ (ਸਨੌਰ), ਹੈਪੀ ਸਿੰਘ (34) ਵਜੋਂ ਹੋਈ ਹੈ। ਤੀਜੇ ਜਖ਼ਮੀ ਦੀ ਪਹਿਚਾਣ ਰਾਜਾ ਰਾਮ (60) ਵਜੋਂ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਕੇ ਬੁਲਾਇਆ ਹੈ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਜਿਸ ਇਮਰਾਤ ਨੂੰ ਢਾਹਿਆ ਜਾ ਰਿਹਾ ਸੀ, ਉਹ ਇੱਕ ਪੁਰਾਣੇ ਢਾਬੇ ਦੀ ਇਮਾਰਤ ਸੀ, ਜਿਸ ਨੂੰ ਉਸਦੇ ਮਾਲਕ ਵੱਲੋਂ ਇਸ ਢਾਹੁਣ ਦਾ ਠੇਕਾ ਦਿੱਤਾ ਸੀ, ਪਿਛਲੇ 10-12 ਦਿਨਾਂ ਤੋਂ ਉਕਤ ਜਗ੍ਹਾਂ ਦੇ ਇਸ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਅੱਜ ਸਵੇਰ ਲੇਬਰ ਹੋਰ ਆ ਗਈ ਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।