ਸੀਐੱਮਦੀ ਯੋਗਸ਼ਾਲਾ ਦਾ 915 ਵਾਸੀ ਲੈ ਰਹੇ ਹਨ ਲਾਹਾ, ਯੋਗ ਰਾਹੀਂ ਕਰ ਰਹੇ ਹਨ ਸਿਹਤ ਸੰਭਾਲ : ਮੰਤਰੀ ਮੀਤ ਹੇਅਰ 

  • ਬਰਨਾਲਾ 'ਚ 22 ਥਾਵਾਂ ਉੱਤੇ ਸਿਖਾਇਆ ਜਾ ਰਿਹਾ ਹੈ ਯੋਗ 

ਬਰਨਾਲਾ, 28 ਨਵੰਬਰ :  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ ਰਾਜ ਵਿਚ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਦਾ ਲਾਹਾ ਲੈਂਦਿਆਂ ਬਰਨਾਲਾ ਸ਼ਹਿਰ ਵਿੱਚ 915 ਲੋਕ ਮੁਫ਼ਤ ਯੋਗ ਸਿੱਖਿਆ ਰਾਹੀਂ ਆਪਣੀ ਸਿਹਤ ਸੰਭਾਲ ਕਰ ਰਹੇ ਹਨ। ਇਸ ਜਾਣਕਾਰੀ ਦਿੰਦਿਆਂ ਸ. ਗੁਰਮੀਤ ਸਿੰਘ ਮੀਤ ਹੇਅਰ, ਖੇਡ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਹਰ ਬਰਨਾਲਾ ਵਿੱਚ ਮਾਹਿਰ ਯੋਗਾ ਟ੍ਰੇਨਰ ਭੇਜੇ ਗਏ ਹਨ ਜੋ ਹਰ ਰੋਜ਼ ਸਵੇਰੇ-ਸ਼ਾਮ ਮੁਫ਼ਤ ਯੋਗਾ ਕਲਾਸਾਂ ਦੁਆਰਾ ਲੋਕਾਂ ਨੂੰ ਯੋਗਾ ਦੀ ਸਿਖਲਾਈ ਦਿੰਦੇ ਹਨ। ਇਹ ਕਲਾਸਾਂ ਲਗਾਉਣ ਲਈ ਇਕ ਸੁਪਰਵਾਇਜਰ ਅਤੇ 7 ਇੰਸਟ੍ਰਕਟਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਤਨਖਾਹ ਦਿੱਤੀ ਜਾਂਦੀ ਹੈ। ਇਸ ਯੋਗਸ਼ਾਲਾ ਤਹਿਤ ਇਸ ਵੇਲੇ ਬਰਨਾਲਾ 'ਚ 628 ਮਹਿਲਾਵਾਂ ਅਤੇ 287 ਪੁਰਸ਼ 22 ਵੱਖ-ਵੱਖ ਥਾਵਾਂ ਉੱਤੇ ਯੋਗ ਸਿੱਖਿਆ ਲੈ ਰਹੇ ਹਨ। ਇਹ ਯੋਗਸ਼ਾਲਾ ਤਹਿਤ ਰਾਮ ਰਾਜਿਆ ਇਨਕਲੇਵ, ਗਰੀਨ ਐਵੇਨਿਊ, ਇੰਦਰਲੋਕ ਐਵੇਨਿਊ, ਇੰਨਵਾਇਰਮੈੱਟ ਪਾਰਕ, ਏਕਤਾ ਰੇਜ਼ੀਡੈਂਸ, ਬਾਬਾ ਆਲਾ ਸਿੰਘ ਕਿਲਾ ਮੁਬਾਰਕ, ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ, ਡੀ.ਐੱਚ ਹੋਟਲ ਬੈੱਕ ਸਾਇਡ ਸਿਧਾਣਾ ਸਟ੍ਰੀਟ, ਡੀ.ਸੀ ਕੰਪਲੈਕਸ ਬਰਨਾਲਾ, ਰਾਧਾ ਰਾਣੀ ਇਨਕਲੇਵ, 16 ਏਕੜ ਪਾਰਕ, 22 ਏਕੜ ਪਾਰਕ ਵੱਡਾ, 22 ਏਕੜ ਪਾਰਕ ਛੋਟਾ, ਗੁਰੂ ਜੀ ਇਨਕਲੇਵ, ਮਹੇਸ਼ ਨਗਰ, ਜੇਲ੍ਹ ਬਰਨਾਲਾ, ਗੋਬਿੰਦ ਕਲੋਨੀ, ਈਸ਼ਵਰ ਕਲੋਨੀ ਮੰਦਰ, ਜੀਤਾ ਸਿੰਘ ਮਾਰਕੀਟ, ਸ਼ਹੀਦ ਭਗਤ ਸਿੰਘ ਪਾਰਕ, ਚਿੰਟੂ ਪਾਰਕ ਬਰਨਾਲਾ ਅਤੇ ਐਵਰਗਰੀਨ ਕਲੋਨੀ ਬਰਨਾਲਾ ਵਿਖੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ। 16 ਏਕੜ ਖੇਤਰ ਵਿੱਚ ਯੋਗਾ ਸਿੱਖਣ ਵਾਲੇ 52 ਸਾਲ ਦੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸੀ. ਐਮ. ਦੀ ਯੋਗਸ਼ਾਲਾ ਬੜਾ ਹੀ ਚੰਗਾ ਉਪਰਾਲਾ ਹੈ ਅਤੇ ਸਰਕਾਰ ਵੱਲੋਂ ਭੇਜੇ ਗਏ ਯੋਗ ਟ੍ਰੇਨਰ ਬਹੁਤ ਵਧੀਆ ਤਰੀਕੇ ਨਾਲ ਯੋਗਾ ਸਿਖਾਉਂਦੇ ਹਨ । ਇਸੇ ਤਰ੍ਹਾਂ 60 ਸਾਲ ਦੀ ਪ੍ਰੇਮ ਲਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਅਤੇ ਗੋਡਿਆਂ ਦੀ ਤਕਲੀਫ ਸੀ। Iਜੋ ਲਗਾਤਾਰ ਦਿਨ 'ਚ ਦੋ ਵਾਰ ਸ਼ਕਤੀ ਨਗਰ ਸਥਿਤ ਪਾਰਕ 'ਚ ਯੋਗਾ ਕਰਦੇ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ 'ਚ ਬਹੁਤ ਫਰਕ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੋਡਿਆਂ ਦਾ ਦਰਦ ਘੱਟ ਗਿਆ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਲਗਾਤਾਰ ਯੋਗ ਨਾਲ ਉਹ ਆਪਣੀ ਸਿਹਤ ਨਿਖਾਰ ਲੈਣਗੇ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇੜੇ ਦੀ ਯੋਗਸ਼ਾਲਾ ਵਿਚ ਪੁੱਜ ਕੇ ਯੋਗਾ ਦਾ ਲਾਭ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ ਵਿਚ ਯੋਗਾ ਸਿੱਖਣ ਦੇ 20-25 ਲੋਕ ਚਾਹਵਾਨ ਹੋਣਗੇ ਤਾਂ ਉਸ ਮੁੱਹਲੇ ਵਿਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਾਰਵਾਈ ਜਾ ਰਹੀ ਹੈ। ਇਸ ਲਈ ਲੋਕ ਹੈਲਪਲਾਈਨ ਨੰਬਰ 76694-00500 ‘ਤੇ ਮਿਸ ਕਾਲ ਕਰ ਸਕਦੇ ਹਨ 'ਤੇ ਸੰਪਰਕ ਕਰ ਸਕਦੇ ਹਨ।