ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ ਰਕਬਾ ਭਵਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਮਨਾਇਆ ਗਿਆ

  • ਬਾਬਾ ਅਜੈ ਸਿੰਘ ਦਾ ਬੁੱਤ ਸਥਾਪਿਤ ਕਰਨ ਦੀ ਰਸਮ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਤ ਬਾਬਾ ਬਲਵੀਰ ਸਿੰਘ, ਬਾਬਾ ਬਲਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ਬਾਵਾ, ਦਾਖਾ ਅਤੇ ਨੰਦੀ ਨੇ ਕੀਤੀ
  • ਫਾਊਂਡੇਸ਼ਨ ਵੱਲੋਂ ਭਵਨ ਰਕਬਾ ਵਿਖੇ 11 ਪ੍ਰਮੁੱਖ ਸਖਸ਼ੀਅਤਾਂ ਸਨਮਾਨਿਤ
  • ਸਮਾਗਮ ਵਿਚ ਹਾਥੀ ਅਤੇ ਘੋੜਿਆਂ ਦਾ ਜਲਾਓ ਦੇਖਣਯੋਗ ਸੀ

ਮੁੱਲਾਂਪੁਰ ਦਾਖਾ, 16 ਅਕਤੂਬਰ : "ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਂਮੰਡਲ ਪੰਜਾਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ ਜਿਸ ਵਿਚ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿਘ ਖੁੱਡੀਆਂ, ਸੰਤ ਬਾਬਾ ਬਲਵੀਰ ਸਿੰਘ ਲੰਮਿਆਂ ਵਾਲੇ ਅਤੇ ਜੱਥੇਦਾਰ ਬਾਬਾ ਬਲਵਿੰਦਰ ਸਿੰਘ ਨਿਹੰਗ ਮੁੱਖੀ ਤਰਨਾ ਦਲ ਚੌਂਕ ਮਹਿਤਾ ਮੁੱਖ ਤੌਰ 'ਤੇ ਸ਼ਾਮਲ ਹੋਏ। ਇਸ ਸਮਾਗਮ ਦਾ ਆਯੋਜਨ ਫਾਊਂਡੇਸ਼ਨ ਦੇ ਵਿਸ਼ਵ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ, ਬਾਵਾ ਰਵਿੰਦਰ ਸਿੰਘ ਨੰਦੀ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ, ਕਨਵੀਨਰ ਬਲਦੇਵ ਬਾਵਾ, ਉਮਰਾਓ ਸਿੰਘ ਛੀਨਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਨਰਲ ਸਕੱਤਰ ਨਵਦੀਪ ਸਿੰਘ ਨਵੀਂ ਅਤੇ ਪਰਮਿੰਦਰ ਗਰੇਵਾਲ ਨੇ ਕੀਤਾ। ਸਮਾਗਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਸ਼ਹੀਦ ਅਜੈ ਸਿੰਘ ਜੀ ਦੇ ਬੁੱਤ ਦੀ ਸਥਾਪਨਾ ਕੀਤੀ ਗਈ ਅਤੇ ਇਸ ਤੋਂ ਪਰਦਾ ਹਟਾਉਣ ਦੀ ਰਸਮ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਇਸ ਸਮੇਂ ਉਹਨਾਂ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਵੀ ਕੀਤੇ। ਇਸ ਸਮੇਂ ਸ. ਖੁੱਡੀਆਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਜੀ ਦਾ ਬੁੱਤ ਸਥਾਪਿਤ ਕਰਨਾ ਇੱਕ ਇਤਿਹਾਸਿਕ ਕਦਮ ਹੈ। ਉਹਨਾਂ ਕਿਹਾ ਕਿ ਬਾਬਾ ਅਜੈ ਸਿੰਘ ਜੀ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਹਨਾਂ ਦੇ ਮੂੰਹ ਵਿਚ ਤੁੰਨਿਆ ਗਿਆ ਸੀ ਜੋ ਕਿ ਲਾਮਿਸਾਲ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਸੀ। ਇਸੇ ਲਈ ਉਹਨਾਂ ਦਾ ਜਨਮਦਿਨ ਘਰ ਘਰ ਦੇਸੀ ਘਿਓ ਦੇ ਦੀਵੇ ਬਾਲ ਕੇ ਮਨਾਉਣਾ ਚਾਹੀਦਾ ਹੈ। ਸਮਾਗਮ ਵਿਚ ਬੋਲਦਿਆਂ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਕੇ ਸਰਹਿੰਦ ਫਤਿਹ ਕੀਤੀ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ। ਇਸ ਸਮੇਂ ਪ੍ਰਧਾਨ ਬਾਵਾ ਨੇ 7 ਮਤੇ ਪੇਸ਼ ਕੀਤੇ ਜਿਹਨਾਂ ਵਿਚ 1. ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ 'ਚ ਚੇਅਰ ਸਥਾਪਿਤ ਕੀਤੀ ਜਾਵੇ, 2. ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾਵੇ, 3. ਜਿਸ ਰਸਤੇ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਤੋਂ ਬਾਅਦ ਚੱਪੜਚਿੜੀ (ਸਰਹਿੰਦ) ਪਹੁੰਚੇ, ਉਸ ਦੀ ਨਿਸ਼ਾਨਦੇਹੀ ਕਰਕੇ ਉਸ ਦਾ ਨਾਮ "ਬਾਬਾ ਬੰਦਾ ਸਿੰਘ ਬਹਾਦਰ ਮਾਰਗ" ਰੱਖਿਆ ਜਾਵੇ, 4. ਬਾਬਾ ਅਜੈ ਸਿੰਘ ਜੀ ਦੀ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ 'ਚ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਵੇ, 5. ਕੇਂਦਰ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਡਾਕ ਟਿਕਟ ਜਾਰੀ ਕੀਤੀ ਜਾਵੇ, 6. ਪੰਜਾਬ ਸਰਕਾਰ 16 ਅਕਤੂਬਰ ਦੀ ਰੈਗੂਲਰ ਛੁੱਟੀ ਦਾ ਐਲਾਨ ਕਰੇ, 7. ਬੈਰਾਗੀਆਂ ਦੀਆਂ ਜ਼ਮੀਨਾਂ ਦੇ ਮਾਲਕੀ ਦੇ ਹੱਕ ਦਿੱਤੇ ਜਾਣ ਕਿਉਂ ਕਿ ਅੱਜ ਪਰਿਵਾਰਾਂ ਦੀ ਵੰਡ ਹੋਣ ਦੇ ਨਾਲ ਜਮੀਨਾਂ ਬਹੁਤ ਥੋੜ੍ਹੀਆਂ ਰਹਿ ਗਈਆਂ ਹਨ ਅਤੇ ਉਹਨਾਂ ਨੂੰ ਖੇਤੀ ਦੇ ਸੰਦਾਂ ਲਈ ਕਰਜਾ ਲੈਣ ਲਈ ਭਾਰੀ ਮੁਸ਼ਕਿਲ ਆਉਂਦੀ ਹੈ, ਇਹਨਾਂ ਮਤਿਆਂ ਨੂੰ ਖੇਤੀਬਾੜੀ ਮੰਤਰੀ ਸ. ਖੁੱਡੀਆਂ ਦੇ ਧਿਆਨ 'ਚ ਲਿਆਦਾ ਗਿਆ। ਮੰਡਲ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ ਨੇ ਕਿਹਾ ਕਿ ਬੈਰਾਗੀਆਂ ਨੂੰ ਆਪਣੇ ਠਾਕੁਰ ਦਵਾਰਿਆਂ ਦੀ ਰਹੁ ਰੀਤਾਂ ਮੁਤਾਬਿਕ ਮਹੰਤ‌ੀ ਦੇ ਵਿਰਾਸਤ ਦੇ ਹੱਕ ਨਹੀਂ ਮਿਲੇ। ਸਮਾਗਮ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਜਗਦੀਪ ਸਿੰਘ ਗੁੱਜਰਾਂ, ਸਤਪਾਲ ਬੈਰਾਗੀ ਚੱਪੜ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਗਗਨਦੀਪ ਕੌਰ ਥਿੰਦ, ਸਤਪਾਲ ਬੈਰਾਗੀ, ਸਿੰਮੀ ਕਵਾਤਰਾ, ਸਤਿੰਦਰਪਾਲ ਸਿੰਘ (ਗੋਲਡਨ ਜੁਬਲੀ), ਰਿਟਾ. ਆਈ.ਜੀ. ਇਕਬਾਲ ਸਿੰਘ, ਰਜਿੰਦਰ ਬਾਵਾ ਜੈਯੰਤੀਪੁਰ, ਸੁਖਵਿੰਦਰ ਬਾਵਾ, ਮੋਹਣ ਦਾਸ ਬਾਵਾ, ਜਗਦੀਪ ਬਾਵਾ, ਗੁਰੀ ਬਾਵਾ, ਲਲਿਤ ਮੋਹਣ ਤਪੀਆ, ਕਾਹਨ ਦਾਸ ਮਹੰਤ, ਤੁਲਸੀ ਦਾਸ ਮਹੰਤ, ਬੁੱਕਣ ਮਹੰਤ, ਰਘਵੀਰ ਦਾਸ ਤਪਾ, ਹਰਕੇਸ਼ ਬਾਵਾ, ਜਗਨ ਦਾਸ, ਭੀਮ ਬਾਵਾ, ਪਰਮਿੰਦਰ ਸਿੰਘ ਗਰੇਵਾਲ, ਮੋਹਣ ਸਿੰਘ ਕਿਸ਼ਨਪੁਰਾ, ਸਤਿੰਦਰਪਾਲ ਸਿੰਘ, ਦੀਪੀ ਬਾਵਾ ਚੇਅਰਮੈਨ, ਇਕਬਾਲ, ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਨਵਦੀਪ ਸਿੰਘ ਨਵੀ, ਸੁਖਵੀਰ ਬਾਵਾ ਅਤੇ ਰਾਮ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਦਾਰਾ ਦਾਸ, ‌ਤ੍ਰਿਲੋਚਨ ਦਾਸ, ਪਰਮਜੀਤ ਕੁਮਾਰ ਨੰਦੀ, ਸਮਸ਼ੇਰ ਸਿੰਘ, ਬਲਵਿੰਦਰ ਕੌਰ, ਸਿੰਮੀ ਕਵਾਤਰਾ, ਵੈਦ ਨਵਦੀਪ ਬਾਵਾ, ਸਰਪੰਚ ਬਵੀਰ ਸਿੰਘ, ਪ੍ਰੀਤਮ ਦਾਸ ਬਾਵਾ, ਜਗਜੀਤ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ, ਦਰਸ਼ਨ ਦਾਸ ਬਾਵਾ, ਚਰਨ ਦਾਸ ਬਾਵਾ, ਤਰਸੇਮ ਬਾਵਾ, ਭੋਲਾ ਬਾਵਾ, ਦਰਸ਼ਨ ਸਰਪੰਚ, ਨਰੇਸ਼ ਬਾਵਾ, ਅਰਜਨ ਬਾਵਾ ਅਤੇ ਅਮਨਦੀਪ ਬਾਵਾ ਸ਼ਾਮਲ ਹੋਏ। ਸਮਾਗਮ ਵਿਚ ਹਾਥੀ ਅਤੇ ਘੋੜਿਆਂ ਦਾ ਜਲਾਓ ਦੇਖਣਯੋਗ ਸੀ।