ਸੀ.ਆਰ.ਐੱਮ 50 ਪ੍ਰਤੀਸਤ ਸਬਸਿਡੀ ਵਾਲੀ ਸਕੀਮ ਤਹਿਤ 11,737 ਅਤੇ ਆਰ.ਐੱਮ. 80 ਪ੍ਰਤੀਸ਼ਤ ਸਬਸਿਡੀ ਵਾਲੀ ਸਕੀਮ ਤਹਿਤ 1256 ਅਰਜੀਆਂ ਪ੍ਰਾਪਤ ਹੋਈਆਂ- ਡਿਪਟੀ ਕਮਿਸ਼ਨਰ

  • ਕਿਹਾ, ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਵਾਹੁਣ

ਫਾਜ਼ਿਲਕਾ 10 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਵੱਡੀ ਪੱਧਰ ਤੇ ਖੇਤੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਵਾਹੁਣ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਵਿੱਚ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀ.ਆਰ.ਐੱਮ 50 ਪ੍ਰਤੀਸਤ ਸਬਸਿਡੀ ਵਾਲੀ ਸਕੀਮ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਹੈਪੀ ਸੀਡਰ, ਸੁਪਰ ਸੀਡਰ ਤੇ ਸਮਾਰਟ ਸੀਡਰ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਖਰੀਦਣ ਲਈ ਕੁੱਲ 4834 ਅਰਜੀਆਂ ਪ੍ਰਾਪਤ ਹੋਈਆਂ ਹਨ ਜਿਸ ਵਿੱਚੋਂ ਅਨੁਸੂਚਿਤ ਜਾਤੀਆਂ (ਐੱਸ.ਸੀ ਕੈਟਾਗਿਰੀ) ਨੇ 1685 ਅਤੇ ਜਨਰਲ ਕੈਟਾਗਿਰੀ ਦੀਆਂ 3149 ਅਰਜੀਆਂ ਪ੍ਰਾਪਤ ਹੋਈਆਂ ਹਨ। ਸਰਫੇਸ ਸੀਡਰ ਲਈ 94 ਅਰਜੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਜਨਰਲ ਕੈਟਾਗਿਰੀ ਦੀਆਂ 66 ਅਤੇ ਅਨੁਸੂਚਿਤ ਜਾਤੀਆਂ ਨੇ 28 ਅਰਜੀਆਂ ਪ੍ਰਾਪਤ ਹੋਈਆਂ। ਜੀਰੋ ਟਿੱਲ ਡਰਿੱਲ ਲਈ 1412 ਅਰਜੀਆਂ ਪ੍ਰਾਪਤ ਹੋਈਆਂ ਜਿਸ ਵਿੱਚੋਂ ਅਨੁਸੂਚਿਤ ਜਾਤੀਆਂ ਨੇ 329 ਅਤੇ ਜਨ. ਕੈਟਾਗਿਰੀ ਦੀਆਂ 1083 ਅਰਜੀਆਂ ਪ੍ਰਾਪਤ ਹੋਈਆਂ। ਸੁਪਰ ਐੱਸ.ਐੱਮ.ਐੱਸ. ਲਈ ਜਨ. ਕੈਟਾਗਿਰੀ ਦੀਆਂ 6 ਅਰਜੀਆਂ ਪ੍ਰਾਪਤ ਹੋਈਆਂ ਹਨ। ਆਰਐੱਮਬੀ ਪਲਾਓ ਲਈ ਕੁੱਲ 234 ਅਰਜੀਆਂ ਪ੍ਰਾਪਤ ਹੋਈਆਂ ਜਿਸ ਵਿੱਚੋਂ 165 ਜਨ. ਕੈਟਾਗਿਰੀ ਅਤੇ 69 ਐੱਸ.ਸੀ ਕੈਟਾਗਿਰੀ ਦੀਆਂ ਪ੍ਰਾਪਤ ਹੋਈਆਂ ਹਨ। ਮਲਚਰ ਲਈ ਕੁੱਲ 73 ਅਰਜੀਆਂ ਪ੍ਰਾਪਤ ਹੋਈਆਂ ਜਿਸ ਵਿਚੋਂ ਜਨ. ਕੈਟਾਗਿਰੀ ਦੀਆਂ 52 ਅਤੇ ਅਨੁਸੂਚਿਤ ਜਾਤੀਆਂ ਦੀਆਂ 21 ਅਰਜੀਆਂ ਪ੍ਰਾਪਤ ਹੋਈਆਂ ਹਨ। ਰੋਟਰੀ ਸਲੈਸਰ, ਸ਼ਰੱਬ ਮਾਸਟਰ 694 ਅਰਜੀਆਂ ਪ੍ਰਾਪਤ ਹੋਈਆਂ ਜਿਸ ਵਿੱਚੋਂ 545 ਜਨ. ਕੈਟਾਗਿਰੀ ਦੀਆਂ ਅਤੇ 149 ਅਨੁਸੂਚਿਤ ਜਾਤੀਆਂ ਦੀਆਂ ਪ੍ਰਾਪਤ ਹੋਈਆਂ ਹਨ। ਕਰੋਪ ਰੀਪਰ ਸੈਲਫ ਪਰੋਪੈਲਡ/ਟਰੈਕਟਰ ਮਾਊਂਟਿਡ/ਰੀਪਰ ਕਮ ਬਾਈਂਡਰ(ਸੈਲਫ ਪਰੋਪੈਲਡ) ਦੀਆਂ 59 ਅਰਜੀਆਂ ਪ੍ਰਾਪਤ ਹੋਈਆਂ ਜਿਸ ਵਿੱਚ ਜਨ. ਦੀਆਂ 39 ਅਤੇ ਐੱਸ.ਸੀ. ਦੀਆ 20 ਪ੍ਰਾਪਤ ਹੋਈਆਂ ਹਨ। ਪੈਡੀ ਸਟਰਾਅ ਚੌਪਰ 3749 ਪ੍ਰਾਪਤ ਹੋਈਆਂ ਜਿਸ ਵਿੱਚ ਜਨ. ਦੀਆਂ 2325 ਅਤੇ ਅਨੁਸੂਚਿਤ ਜਾਤੀ ਦੀਆਂ 1424 ਅਰਜੀਆਂ ਪ੍ਰਾਪਤ ਹੋਈਆਂ ਹਨ। ਬੇਲਰ ਦੀਆਂ 357 ਪ੍ਰਾਪਤ ਹੋਈਆਂ ਜਿਸ ਵਿੱਚ ਜਨ. ਦੀਆਂ 283 ਅਤੇ ਐਸ.ਸੀ. ਦੀਆਂ 74, ਰੇਕ ਦੀਆਂ ਕੁੱਲ 225 ਅਰਜੀਆਂ ਪ੍ਰਾਪਤ ਹੋਈਆਂ ਜਿਸ ਵਿੱਚ ਜਨ. ਦੀਆਂ 184 ਅਤੇ ਐੱਸ.ਸੀ. ਦੀਆਂ 41 ਅਰਜੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅਰਜੀਆਂ ਪ੍ਰਾਪਤੀ ਦਾ ਟੀਚਾ 947 ਅਰਜੀਆਂ ਦਾ ਸੀ ਤੇ ਜ਼ਿਲ੍ਹੇ ਦੇ ਕਿਸਾਨਾਂ ਦੀਆਂ 11,737 ਅਰਜੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੀ.ਆਰ.ਐੱਮ. 80 ਪ੍ਰਤੀਸ਼ਤ ਸਬਸਿਡੀ ਵਾਲੀ ਸਕੀਮ ਤਹਿਤ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਹੈਪੀ ਸੀਡਰ, ਸੁਪਰ ਸੀਡਰ ਤੇ ਸਮਾਰਟ ਸੀਡਰ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਖਰੀਦਣ ਲਈ 885 ਜਨ. ਫਾਰਮਰਸ਼ ਸੀਐੱਚਸੀ ਦੀਆਂ 1618, ਸਰਫੇਸ ਸੀਡਰ ਲਈ ਜਨਰਲ ਕੈਟਾਗਿਰੀ ਦੀਆਂ 9, ਜੀਰੋ ਟਿੱਲ ਡਰਿੱਲ ਲਈ ਜਨ. ਕੈਟਾਗਿਰੀ ਦੀਆਂ 1378, ਸੁਪਰ ਐੱਸ.ਐੱਮ.ਐੱਸ. ਲਈ ਜਨ. ਕੈਟਾਗਿਰੀ ਦੀਆਂ 13,ਆਰਐੱਮਬੀ ਪਲਾਓ ਲਈ 626 ਜਨ. ਕੈਟਾਗਿਰੀ, ਮਲਚਰ ਲਈ  ਜਨ. ਕੈਟਾਗਿਰੀ ਦੀਆਂ 277,ਰੋਟਰੀ ਸਲੈਸਰ, ਸ਼ਰੱਬ ਮਾਸਟਰ ਲਈ 544 ਜਨ. ਕੈਟਾਗਿਰੀ ਦੀਆਂ, ਰੋਟਰੀ ਸਲੈਸਰ, ਸ਼ਰੱਬ ਮਾਸਟਰ ਲਈ 544 ਜਨ. ਕੈਟਾਗਿਰੀ ਦੀਆਂ, ਕਰੋਪ ਰੀਪਰ ਸੈਲਫ ਪਰੋਪੈਲਡ/ਟਰੈਕਟਰ ਮਾਊਂਟਿਡ/ਰੀਪਰ ਕਮ ਬਾਈਂਡਰ(ਸੈਲਫ ਪਰੋਪੈਲਡ) ਦੀਆਂ ਜਨ. ਦੀਆਂ 68, ਪੈਡੀ ਸਟਰਾਅ ਚੌਪਰ ਲਈ ਜਨ. ਦੀਆਂ 673, ਬੇਲਰ ਲਈ ਜਨ. ਦੀਆਂ 186 ਅਤੇ ਰੇਕ ਲਈ ਜਨ. ਦੀਆਂ 133 ਹੋਈਆਂ ਹਨ। ਇਸੇ ਤਰ੍ਹਾਂ 268 ਐੱਸਸੀ ਫਾਰਮਰਜ਼ ਸੀਐੱਸਸੀ ਦੀਆਂ ਅਨੁਸੂਚਿਤ ਜਾਤੀਆਂ (ਐੱਸ.ਸੀ ਕੈਟਾਗਿਰੀ) ਦੀਆਂ ਹੈਪੀ ਸੀਡਰ, ਸੁਪਰ ਸੀਡਰ ਤੇ ਸਮਾਰਟ ਸੀਡਰ 478, ਸਰਫੇਸ ਸੀਡਰ ਲਈ ਅਨੁਸੂਚਿਤ ਜਾਤੀਆਂ ਦੀਆਂ 3,ਜੀਰੋ ਟਿੱਲ ਡਰਿੱਲ ਲਈ ਅਨੁਸੂਚਿਤ ਜਾਤੀਆਂ ਦੀਆਂ 383, ਸੁਪਰ ਐੱਸ.ਐੱਮ.ਐੱਸ. ਲਈ ਐੱਸ.ਸੀ ਕੈਟਾਗਿਰੀ ਦੀਆਂ 8,ਆਰਐੱਮਬੀ ਪਲਾਓ ਲਈ 190 ਐੱਸ.ਸੀ ਕੈਟਾਗਿਰੀ ਦੀਆਂ, ਮਲਚਰ ਲਈ ਅਨੁਸੂਚਿਤ ਜਾਤੀਆਂ ਦੀਆਂ 67 ਅਰਜੀਆਂ,ਰੋਟਰੀ ਸਲੈਸਰ, ਸ਼ਰੱਬ ਮਾਸਟਰ ਲਈ 154 ਅਨੁਸੂਚਿਤ ਜਾਤੀਆਂ ਦੀਆਂ,ਕਰੋਪ ਰੀਪਰ ਸੈਲਫ ਪਰੋਪੈਲਡ/ਟਰੈਕਟਰ ਮਾਊਂਟਿਡ/ਰੀਪਰ ਕਮ ਬਾਈਂਡਰ(ਸੈਲਫ ਪਰੋਪੈਲਡ) ਦੀਆਂ 18, ਪੈਡੀ ਸਟਰਾਅ ਚੌਪਰ ਲਈ ਅਨੁਸੂਚਿਤ ਜਾਤੀ ਦੀਆਂ 184 ਅਰਜੀਆਂ ਪ੍ਰਾਪਤ ਹੋਈਆਂ ਹਨ। ਬੇਲਰ ਲਈ ਐਸ.ਸੀ. ਦੀਆਂ 72, ਰੇਕ ਲਈ  ਐੱਸ.ਸੀ. ਦੀਆਂ 39 ਅਰਜੀਆਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਹੀ 53 ਕੋਆਪ੍ਰੇਟਿਵ ਸੁਸਾਇਟੀਆਂ ਜਨਰਲ ਦੀਆਂ ਹੈਪੀ ਸੀਡਰ, ਸੁਪਰ ਸੀਡਰ ਤੇ ਸਮਾਰਟ ਸੀਡਰ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਖਰੀਦਣ ਲਈ 70, ਸਰਫੇਸ ਸੀਡਰ ਲਈ ਜਨਰਲ ਕੈਟਾਗਿਰੀ ਦੀਆਂ 65, ਜੀਰੋ ਟਿੱਲ ਡਰਿੱਲ ਲਈ ਜਨ. ਕੈਟਾਗਿਰੀ ਦੀਆਂ 58, ਆਰਐੱਮਬੀ ਪਲਾਓ ਲਈ 38, ਮਲਚਰ ਲਈ 12,ਰੋਟਰੀ ਸਲੈਸਰ, ਸ਼ਰੱਬ ਮਾਸਟਰ ਲਈ 27, ਕਰੋਪ ਰੀਪਰ ਸੈਲਫ ਪਰੋਪੈਲਡ/ਟਰੈਕਟਰ ਮਾਊਂਟਿਡ/ਰੀਪਰ ਕਮ ਬਾਈਂਡਰ(ਸੈਲਫ ਪਰੋਪੈਲਡ) ਦੀਆਂ 5 , ਪੈਡੀ ਸਟਰਾਅ ਚੌਪਰ ਲਈ 31, ਬੇਲਰ ਲਈ 9 ਅਤੇ ਰੇਕ ਲਈ 10 ਅਰਜੀਆਂ ਪ੍ਰਾਪਤ ਹੋਈਆਂ ਹਨ।  ਇਸੇ ਤਰ੍ਹਾਂ ਹੀ 5 ਗ੍ਰਾਮ ਪੰਚਾਇਤਾਂ ਦੀਆਂ ਜਨਰਲ ਦੀਆਂ ਹੈਪੀ ਸੀਡਰ, ਸੁਪਰ ਸੀਡਰ ਤੇ ਸਮਾਰਟ ਸੀਡਰ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਖਰੀਦਣ ਲਈ 66, ਸਰਫੇਸ ਸੀਡਰ ਲਈ ਜਨਰਲ ਕੈਟਾਗਿਰੀ ਦੀਆਂ 6, ਜੀਰੋ ਟਿੱਲ ਡਰਿੱਲ ਲਈ ਜਨ. ਕੈਟਾਗਿਰੀ ਦੀਆਂ 64,ਸੁਪਰ ਐੱਸਐੱਮਐੱਸ 1, ਆਰਐੱਮਬੀ ਪਲਾਓ ਲਈ 37 , ਮਲਚਰ ਲਈ 8,ਰੋਟਰੀ ਸਲੈਸਰ, ਸ਼ਰੱਬ ਮਾਸਟਰ ਲਈ 39, ਪੈਡੀ ਸਟਰਾਅ ਚੌਪਰ ਲਈ 44, ਬੇਲਰ ਲਈ 6 ਅਤੇ ਰੇਕ ਲਈ 6 ਅਰਜੀਆਂ ਪ੍ਰਾਪਤ ਹੋਈਆਂ ਹਨ ਜੋ ਕਿ ਨਿਸਚਿਤ ਟੀਚੇ ਤੋਂ ਕਾਫੀ ਜ਼ਿਆਦਾ ਹਨ।