ਜਿਲ੍ਹਾ ਪਠਾਨਕੋਟ ਦੀ ਬਿਹਤਰੀ ਲਈ ਜੋ ਵੀ ਯੋਜਨਾ ਬਣਾਈ ਜਾਵੈਗੀ ਉਸ ਲਈ ਹਰ ਤਰ੍ਹਾਂ ਦਾ ਦਿੱਤਾ ਜਾਵੈਗਾ ਸਹਿਯੋਗ-ਸ੍ਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ, 09 ਜੁਲਾਈ : ਸਾਡੇ ਲਈ ਇਹ ਬਹੁਤ ਵੱਡੀ ਸੋਗਾਤ ਹੈ ਕਿ ਸਾਡਾ ਜਿਲ੍ਹਾ ਪਠਾਨਕੋਟ ਪੰਜਾਬ ਅੰਦਰ ਉਸ ਸਥਾਨ ਤੇ ਸਥਿਤ ਹੈ ਜਿੱਥੇ ਕੁਦਰਤ ਨੇ ਅਪਣੇ ਪੈਰ ਪਸਾਰੇ ਹੋਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਮਾਰਗ ਦਰਸਨ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਨੂੰ ਟੂਰਿਜਮ ਹੱਬ ਵੱਜੋਂ ਪਰਮੋਟ ਕੀਤਾ ਜਾ ਰਿਹਾ ਹੈ ਜਿਲ੍ਹੇ ਅੰਦਰ ਬਾਹਰ ਤੋਂ ਆ ਕੇ ਵੀ ਲੋਕ ਬਿਜਨਸ ਨੂੰ ਪ੍ਰਫੂਲਿਤ ਕਰ ਰਹੇ ਹਨ ਅਤੇ ਮੇਰਾ ਸੱਦਾ ਜਿਲ੍ਹਾ ਪਠਾਨਕੋਟ ਦੇ ਵਪਾਰੀ ਵਰਗ ਨੂੰ ਵੀ ਹੈ ਕਿ ਉਹ ਵੀ ਧਾਰ ਖੇਤਰ ਅੰਦਰ (ਮਿੰਨੀ ਗੋਆ ਅਤੇ ਫੰਗੋਤਾ ) ਬਿਜਨਸ ਨੂੰ ਵਧਾਉਂਣ ਤਾਂ ਜੋ ਜਿਲ੍ਹਾ ਪਠਾਨਕੋਟ ਪੂਰੇ ਪੰਜਾਬ ਹੀ ਨਹੀਂ ਪੂਰੇ ਹਿੰਦੋਸਤਾਨ ਅੰਦਰ ਵੀ ਅਪਣੀ ਵੱਖਰੀ ਪਹਿਚਾਣ ਬਣਾ ਸਕੇ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਸਿਟੀ ਪਠਾਨਕੋਟ ਨਜਦੀਕ ਸਿੰਬਲ ਚੋਕ ਇੱਕ ਵਿਸੇਸ ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਅੱਜ ਜਿਲ੍ਹਾ ਪਠਾਨਕੋਟ ਦੇ ਲਾਈਨਜ ਕਲੱਬ, ਵਪਾਰੀ ਵਰਗ ਅਤੇ ਹੋਰ ਵਿਸੇਸ ਸਖਸੀਅਤਾਂ ਵੱਲੋਂ ਪੰਜਾਬ ਸਰਕਾਰ ਦੇ ਸੰਲਾਘਾਯੋਗ ਕੰਮਾਂ ਨੂੰ ਵੇਖਦਿਆਂ ਜਿਲ੍ਹਾ ਪਠਾਨਕੋਟ ਨੂੰ ਤਰੱਕੀ ਦੀਆਂ ਰਾਹਾਂ ਦੇ ਲੈ ਕੇ ਜਾਣ ਲਈ ਅਤੇ ਵੱਖ ਵੱਖ ਵਿਕਾਸ ਮੁੱਦਿਆਂ ਤੇ ਚਰਚਾ ਕਰਨ ਲਈ ਇੱਕ ਵਿਸੇਸ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵਿਸੇਸ ਤੋਰ ਤੇ ਹਾਜਰ ਹੋਏ। ਸਮਾਰੋਹ ਦੇ ਅਰੰਭ ਵਿੱਚ ਜਿਲ੍ਹਾ ਪਠਾਨਕੋਟ ਦੀਆਂ ਵਿਸੇਸ ਸਖਸੀਅਤਾਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਦਾ ਸਵਾਗਤ ਵਿਸੇਸ ਤੋਰ ਤੇ ਕੀਤਾ ਗਿਆ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਬਹੁਤ ਹੀ ਮਾਨ ਦੀ ਗੱਲ ਹੈ ਕਿ ਜਿਲ੍ਹਾ ਪਠਾਨਕੋਟ ਨੂੰ ਵਿਸੇਸ ਮਹੱਤਤਾ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਕੈਬਨਿਟ ਅੰਦਰ ਵਿਸੇਸ ਸਥਾਨ ਦਿੱਤਾ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਨਾਲ ਨਾਲ ਉਹ ਜਿਲ੍ਹਾ ਪਠਾਨਕੋਟ ਦੇ ਵਿਕਾਸ ਲਈ ਬਚਨਬੱਧ ਹਨ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਰਗ ਨਾਲ ਸਬੰਧਤ ਵਿਸੇਸ ਸਖਸੀਅਤਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਨ ਭਲਾਈ ਲਈ ਹਰੇਕ ਉਹ ਕੰਮ ਜੋ ਪਹਿਲਾ ਕਦੇ ਹੋਇਆ ਹੀ ਨਹੀਂ ਉਨ੍ਹਾਂ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਨੂੰ ਟੂਰਿਜਮ ਹੱਬ ਵੱਜੋਂ ਵਿਕਸਿਤ ਕਰਨ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਜਿਲ੍ਹਾ ਪਠਾਨਕੋਟ ਅੰਦਰ ਵੀ ਰੁਜਗਾਰ ਦੇ ਮੋਕੇ ਵੱਧਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਆਪ ਨੂੰ ਖੁੱਲੇ ਤੋਰ ਤੇ ਸੱਦਾ ਹੈ ਕਿ ਧਾਰ ਬਲਾਕ ਨੂੰ ਹੋਰ ਖੁਬਸੂਰਤ ਬਣਾਉਂਣ ਲਈ ਅਤੇ ਪੂਰੀ ਦੁਨੀਆਂ ਅੰਦਰ ਵਿਸੇਸ ਸਥਾਨ ਦਿਲਾਉਂਣ ਲਈ ਉਹ ਵੀ ਅਪਣਾ ਬਿਜਨੇਸ ਸੁਰੂ ਕਰਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਬਿਹਤਰੀ ਦੇ ਲਈ ਉਨ੍ਹਾਂ ਵੱਲੋਂ ਜੋ ਵੀ ਯੋਜਨਾ ਬਣਾਈ ਜਾਂਦੀ ਹੈ ਉਹ ਉਨ੍ਹਾਂ ਦਾ ਸਾਥ ਦੇਣ ਲਈ ਹਮੇਸਾ ਤਿਆਰ ਰਹਿਣਗੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਲਾਈਨ ਸਤੀਸ ਮਹਿੰਦਰੂ, ਐਡਵੋਕੇਟ ਰਮੇਸ ਚੋਧਰੀ, ਐਸ.ਕੇ. ਪੂੰਜ, ਡਾ. ਕੇ.ਡੀ. ਸਿੰਘ, ਕੈਪਟਨ ਸੁਨੀਲ ਗੁਪਤਾ, ਵਿਜੈ ਪਾਸੀ, ਵਿਨੋਦ ਮਹਾਜਨ, ਆਰ.ਕੇ. ਖੰਨਾ, ਨਰੇਸ ਅਰੋੜਾ, ਰਵਿੰਦਰ ਮਹਾਜਨ, ਸੁਰਿੰਦਰ ਚੋਪੜਾ, ਸੀ.ਐਸ. ਲਾਇਲਪੁਰੀ, ਕਰਨਲ ਬਖਸੀ, ਰੋਮੀ ਵਡੈਹਰਾ, ਡਾ. ਤਰਸੇਮ ਸਿੰਘ, ਡਾ. ਮੋਹਣ ਲਾਲ ਅੱਤਰੀ , ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ, ਨਰੇਸ ਸੈਣੀ ਬੀ.ਸੀ. ਵਿੰਗ ਜਿਲ੍ਹਾ ਪ੍ਰਧਾਨ, ਅਤੇ ਹੋਰ ਵਿਸੇਸ ਸਖਸੀਅਤਾਂ ਹਾਜਰ ਸਨ।