ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣ ਲਈ ਵੋਟਾਂ ਬਨਾਉਣ ਸਬੰਧੀ ਲਗਾਏ ਜਾਣਗੇ ਵਿਸੇਸ ਕੈਂਪ-ਐਸ.ਡੀ.ਐਮ.

ਪਠਾਨਕੋਟ, 16 ਜਨਵਰੀ : ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਨਾਉਣ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ-ਕਮ-ਰਿਵਾਈਜਿੰਗ ਅਥਾਰਟੀ ਐਸ.ਜੀ.ਪੀ.ਸੀ. (ਬੋਰਡ) ਚੋਣ ਹਲਕਾ -110 ਪਠਾਨਕੋਟ ਮੇਜਰ ਡਾ. ਸੁਮਿਤ ਮੁਧ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਸਧਾਰੀ ਸਿੱਖਾਂ ਦੀਆਂ ਵੋਟਾਂ  29 ਫਰਵਰੀ 2024 ਤੱਕ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ਵਿਚ ਹਲਕਾ 110 ਪਠਾਨਕੋਟ ਵਿੱਚ ਕੁਲ 32,421 ਵੋਟਾਂ ਰਜਿਸਟਰ ਹੋਈਆਂ ਸਨ। ਪ੍ਰੰਤੂ ਅੱਜ ਤੱਕ ਕੇਵਲ 15,162 /- ਵੋਟਾਂ ਹੀ ਰਜਿਸਟਰ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਫਾਰਮ ਪ੍ਰਾਪਤ ਕਰਨ ਲਈ ਪਟਵਾਰੀਆਂ ਦੀ ਮਦਦ ਲਈ ਬੀ.ਐਲ.ਓਜ਼. ਵੀ ਲਗਾਏ ਗਏ ਸਨ। ਪ੍ਰੰਤੂ ਪਟਵਾਰੀਆਂ ਵਲੋਂ ਇਸ ਕੰਮ ਪ੍ਰਤੀ ਦਿਲਚਸਪੀ ਨਹੀਂ ਦਿਖਾਈ ਗਈ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ 20-01-2024 ਅਤੇ 21-01- 2024 ਅਤੇ 03-02-2024 ਅਤੇ 04-02-2024 ਨੂੰ ਵਿਸ਼ੇਸ਼ ਕੈਂਪ ਹਰੇਕ ਬੀ.ਐਲ.ਓ., ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸੈਕਟਰੀ, ਕਾਰਪੋਰੇਸ਼ਨ ਦੇ ਕਰਮਚਾਰੀ, ਕਾਰਜ ਸਾਥਕ ਅਫਸਰਾਂ ਦੇ ਕਰਮਚਾਰੀਆਂ ਰਾਹੀਂ ਲਗਾਇਆ ਜਾਣਾ ਯਕੀਨੀ ਬਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਬੰਧਤ ਸੈਕਟਰ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓਜ਼., ਕਾਰਪੋਰੇਸ਼ਨ ਦੇ ਅਧਿਕਾਰੀ ਅਤੇ ਨਗਰ ਪੰਚਾਇਤ ਦੇ ਈ.ਓਜ਼. ਇਸ ਕੈਂਪ ਦੀ ਵਿਸ਼ੇਸ਼ ਚੈਕਿੰਗ ਕਰਨਗੇ ਅਤੇ ਚੈਕਿੰਗ ਦੋਰਾਨ ਹਾਜਰ ਕਰਮਚਾਰੀਆਂ ਦੀਆਂ ਫੋਟੋ ਖਿੱਚ ਕੇ ਐਸ.ਜੀ.ਪੀ.ਸੀ. ਗਰੂਪ ਵਿੱਚ ਵੀ ਪਾਉਂਣਗੇ। ਹਰੇਕ ਵਿਭਾਗ ਦੇ ਮੁਖੀਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਅਧੀਨ ਆਉਂਦੇ, ਬੀ.ਐਲ.ਓਜ਼, ਪਟਵਾਰੀਆਂ, ਪੰਚਾਇਤ ਸਕੱਤਰਾਂ, ਕਾਰਪੋਰੇਸ਼ਨ ਦੇ ਕਰਮਚਾਰੀਆਂ ਅਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਕੈਂਪਾ ਬਾਰੇ ਸਖਤੀ ਨਾਲ ਸੂਚਿਤ ਕਰ ਦਿੱਤਾ ਜਾਵੇ।