ਕਸਬਾ ਘੁਮਾਣ ਵਿਖੇ ਵਿਧਾਇਕ ਅਮਰਪਾਲ ਸਿੰਘ ਦੀ ਅਗਵਾਈ ਚ ਲੋਕ ਸਹੂਲਤਾਂ ਪ੍ਰਤੀ ਕੈਂਪ ਲੱਗਾ

  • 200 ਤੋਂ ਵੱਧ ਲੋਕਾਂ ਨੇ ਆਪਣੇ ਸਰਕਾਰੀ ਕੰਮ ਕਰਵਾਏ।

ਸ੍ਰੀ ਹਰਗੋਬਿੰਦਪੁਰ ਸਾਹਿਬ  (ਬਟਾਲਾ) 10 ਫਰਵਰੀ : ਭਗਵੰਤ ਮਾਨ ਸਰਕਾਰ ਲੋਕਾਂ ਦੇ ਦੁਆਰ ਸ਼ੁਰੂ ਹੋਈ ਸਕੀਮ ਦੇ ਤਹਿਤ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਕਸਬਾ ਘੁਮਾਣ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਹਰਗੋਬਿੰਦਪੁਰ ਸਾਹਿਬ ਦੇ ਹਰਜੀਤ ਸਿੰਘ ਰੀਡਰ, ਗਰਦੌਰ ਜਤਿੰਦਰਪਾਲ ਸਿੰਘ, ਪਟਵਾਰੀ ਸਾਹਿਬ ਸਿੰਘ, ਸੈਕਟਰੀ ਹੀਰਾ ਸਿੰਘ, ਸੈਕਟਰੀ ਯਾਕੂਬ ਮਸੀਹ, ਪਵਿੱਤਰ ਸਿੰਘ ਇੰਸਪੈਕਟਰ ਫੂਡ ਸਪਲਾਈ, ਮਨਰੇਗਾ ਸੈਕਟਰੀ ਜੋਬਨਜੀਤ ਸਿੰਘ, ਸੀਐੱਚਉ ਮਨਦੀਪ ਕੌਰ, ਕ ਏਐਨਐਨ ਸਤਿੰਦਰ ਕੌਰ, ਹੈਲਥ ਵਰਕਰ ਸਰਵਨ ਸਿੰਘ, ਏ ਐਨ ਐਮ ਸੁਜਿੰਦਰ ਕੌਰ, ਹੈਲਥ ਵਰਕਰ ਬਿਕਰਮ ਸਿੰਘ,ਮਲਟੀਪਰਪਜ ਸੁਪਰਵਾਈਜ਼ਰ ਦਿਲਬਾਗ ਸਿੰਘ ਆਦਿ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਵੱਡੀ ਗਿਣਤੀ ਵਿੱਚ ਆਏ ਲੋਕਾਂ ਦੀਆਂ ਵਿਧਾਇਕ ਅਮਰਪਾਲ ਸਿੰਘ ਨੇ ਪਹਿਲਾਂ ਮੁਸ਼ਕਲਾਂ ਨੂੰ ਸੁਣਿਆ ਤੇ ਫਿਰ ਇਹਨਾਂ ਵਿਭਾਗਾਂ ਦੇ ਅਫ਼ਸਰਾਂ ਪਾਸੋਂ ਲੋਕਾਂ ਦੇ ਲੋੜੀਂਦੇ ਕੰਮ ਪੂਰੇ ਕਰਵਾਏ ਗਏ। ਇਸ ਮੌਕੇ ਬੋਲਦਿਆਂ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਦੀ ਖੱਜਲ ਖੁਆਰੀ ਨੂੰ ਦੂਰ ਕਰਨ ਲਈ ਜਿੱਥੇ ਪੂਰੀ ਤਰ੍ਹਾਂ ਵਚਨਬੱਧ ਹੈ ਉਸ ਦੌਰਾਨ ਸਾਰੀਆਂ 43 ਸਰਕਾਰੀ ਸੇਵਾਵਾਂ ਲੋਕਾਂ ਨੂੰ ਘਰਾਂ ਵਿੱਚ ਹੀ ਪ੍ਰਾਪਤ ਹੋਣਗੀਆਂ। ਇਸ ਮੌਕੇ 200 ਦੇ ਕਰੀਬ ਲੋਕਾਂ ਨੇ ਜਾਤੀ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਮਨਰੇਗਾ ਦੇ ਕੰਮ, ਫੂਡ ਸਪਲਾਈ ਵਿਭਾਗ, ਰਾਸ਼ਨ ਕਾਰਡ, ਮਾਲ ਵਿਭਾਗ ਪਾਸੋਂ ਰਜਿਸਟਰੀਆਂ ਤੇ ਇੰਤਕਾਲਾਂ ਦੇ ਰਹਿੰਦੇ ਕਾਰਜ ਪੂਰੇ ਕਰਵਾਏ। ਇਸੇ ਤਰ੍ਹਾਂ ਬਿਜਲੀ ਬੋਰਡ, ਸੁਵਿੱਧਾ ਕੇਂਦਰ, ਸਾਂਝ ਕੇਂਦਰ, ਹੈਲਥ ਵਿਭਾਗ, ਮਹਿਕਮਿਆਂ ਪਾਸੋਂ ਰੁਕੇ ਹੋਏ ਕੰਮ ਮੌਕੇ ਤੇ ਪੂਰੇ ਕਰਵਾਏ ਗਏ। ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਦਰਬਾਰ ਸਕੀਮ ਤਹਿਤ ਰੋਜ਼ਾਨਾਂ ਪਿੰਡਾਂ ਚ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਰਕਾਰੀ ਸੇਵਾਵਾਂ ਸਮੇਂ ਸਿਰ ਪ੍ਰਾਪਤ ਹੋ ਸਕਣ ਤੇ ਸਰਕਾਰੀ ਪੱਧਰ ਦੇ ਰੁਕੇ ਕੰਮ ਉਹਨਾਂ ਦੇ ਮੌਕੇ ਤੇ ਹੀ ਪੂਰੇ ਹੋ ਸਕਣ।