ਸਿਹਤ ਵਿਭਾਗ ਵੱਲੋਂ "ਈਟ ਰਾਈਟ ਇੰਡੀਆ ਮੁਹਿੰਮ" ਤਹਿਤ ਫੂਡ ਟੈਸਟਿੰਗ ਵੈਨ ਰਾਹੀਂ ਲੋਕਾਂ ਨੂੰ ਕੀਤਾ ਗਿਆ ਜਾਗਰੂਕਤਾ

ਤਰਨ ਤਾਰਨ, 5 ਮਈ : ਸਟੇਟ ਕਮਿਸ਼ਨਰ, ਫੂਡ ਐਂਡ ਡਰੱਗਜ਼ ਐਡਮਿਿਨਸਿਟ੍ਰੇਸ਼ਨ ਡਾ. ਅਭਿਨਵ ਤ੍ਰਿਖਾ ਅਤੇ ਜ਼ਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ, ਡਾ. ਰਿਸ਼ੀਪਾਲ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ, ਤਰਨਤਾਰਨ, ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਜ਼ਿਲਾ ਸਿਹਤ ਅਫਸਰ, ਡਾ ਸੁਖਬੀਰ ਕੌਰ ਦੀ ਰਹਿਨੁਮਾਈ ਹੇਠ ਸੀਨੀਅਰ ਮੈਡੀਕਲ ਅਫਸਰ, ਸੁਰਸਿੰਘ, ਡਾ. ਕੁਲਤਾਰ ਸਿੰਘ ਦੀ ਯੋਗ ਅਗਵਾਈ ਹੇਠ ਸ਼ਨੀਵਾਰ ਨੂੰ ਬਲਾਕ ਸੁਰਸਿੰਘ ਦੇ ਵੱਖ ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਵੱਲੋਂ ‘ਈਟ ਰਾਇਟ ਇੰਡੀਆ ਮੁਹਿੰਮ’ ਤਹਿਤ ਭੇਜੀ ਗਈ ਫੂਡ ਟੈਸਟਿੰਗ ਵੈਨ ਨੇ ਲੋਕਾਂ ਵਿੱਚ ਖਾਣ ਵਾਲੇ ਪਦਾਰਥਾਂ ਦੀ ਜਾਂਚ ਬਾਰੇ ਵਿਸ਼ੇਸ਼ ਜਾਗਰੂਕਤਾ ਫੈਲਾਈ ਗਈ। ਜ਼ਿਲਾ ਤਰਨਤਾਰਨ ਤੋਂ ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਅਤੇ ਵੱਲੋਂ ਬਲਾਕ ਸੁਰਸਿੰਘ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ, ਜ਼ਿਲਾ ਸਿਹਤ ਅਫਸਰ, ਡਾ. ਸੁਖਬੀਰ ਕੌਰ ਵੱਲੋਂ ਦੱਸਿਆ ਗਿਆ ਕਿ ਫੂਡ ਟੈਸਟਿੰਗ ਵੈਨ ਦਾ ਜ਼ਿਲਾ ਤਰਨਤਾਰਨ ਵਿਖੇ ਆਉਣ ਮੁੱਖ ਮੰਤਵ ਆਮ ਨਾਗਰਿਕਾਂ ਵਿੱਚ ਖਾਣ ਪੀਣ ਦੀ ਵਸਤੂਆਂ ਦੀ ਜਾਂਚ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨਾਂ ਦੱਸਿਆ ਕਿ ਫੂਡ ਟੈਸਟਿੰਗ ਵੈਨ ਦੇ ਨਾਲ ਮਾਹਿਰਾਂ ਵੱਲੋਂ ਮੌਕੇ ‘ਤੇ ਹੀ ਖਾਣ ਪੀਣ ਦੀਆਂ ਵਸਤੂਆਂ ਦੀ ਸੈਂਪਲ ਟੈਸਟਿੰਗ ਕੀਤੀ ਜਾਵੇਗੀ। ਉਨਾ ਕਿਹਾ ਕਿ ਖਾਣ ਪੀਣ ਦੀ ਵਸਤੂਆਂ ਦੀਆਂ ਵਰਤੋਂ ਕਰਨ ਵਾਲੇ ਗ੍ਰਾਹਕਾਂ ਨੂੰ ਕਿਹਾ ਕਿ ਨਾਗਰਿਕ ਫੂਡ ਸੈਂਪਲ ਟੈਸਟਿੰਗ ਵੈਨ ਦਾ ਵੱਧ ਤੋਂ ਵੱਧ ਫਾਇਦਾ ਲੈਣ। ਉਨਾਂ ਕਿਹਾ ਕਿ ਜਦੋਂ ਵੀ ਇਹ ਵੈਨ ਜ਼ਿਲੇ ਦੇ ਪਿੰਡਾਂ ਵਿੱਚ ਜਾਵੇ ਤਾਂ ਉਹ ਆਪਣੀਆਂ ਖਾਣ ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਦੁੱਧ, ਦਹੀ, ਘਿਓ,ਦਾਲਾਂ, ਤੇਲ , ਮਸਾਲੇ ਆਦਿ ਦੇ ਸੈਂਪਲ ਦੇ ਕੇ ਜਾਂਚ ਕਰਵਾਉਣ। ਐੱਸ. ਐੱਮ. ਓ., ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਸ਼ਨੀਵਾਰ ਨੂੰ ਇਸ ਵੈਨ ਵੱਲੋਂ ਪਿੰਡ ਸੁਰਸਿੰਘ, ਭਿੱਖੀਵਿੰਡ ਅਤੇ ਪਹੂਵਿੰਡ ਵਿੱਖੇ ਜਾਗਰੂਕਤਾ ਕਰਨ ਦੇ ਨਾਲ ਨਾਲ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਵੈਨ ਵੱਲੋਂ ਐਤਵਾਰ ਨੂੰ ਦਿਆਲਪੁਰਾ, ਅਲਗੋਂ ਕੋਠੀ ਤੋਂ ਇਲਾਵਾ ਮੁੜ ਤੋਂ ਭਿੱਖੀਵਿੰਡ ਦਾ ਦੌਰਾ ਕੀਤਾ ਜਾਵੇਗਾ। ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਚੰਗੀ ਸਿਹਤ ਲਈ ਚੰਗਾ ਖਾਣ ਪਾਣ ਬਹੁਤ ਲਾਜ਼ਮੀ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਲੋਕਾਂ ਵੱਲੋਂ ਇਸ ਵੈਨ ਰਾਹੀ ਰੋਜ਼ਾਨਾ ਵਰਤਣ ਵਾਲੀਆਖਾਣ ਪੀਣ ਦੀ ਵਸਤੂਆਂ ਦੀ ਜਾਂਚ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰ ਐਫ. ਐਸ. ਐਸ. ਏ. ਆਈ ਦੇ ਮਾਪਢੰਡਾਂ ਦੀ ਪਾਲਣਾ ਕਰਨਾ ਬਹੁਤ ਲਾਜ਼ਮੀ ਹੈ ਅਤੇ ਕਿਸੇ ਵੀ ਕੀਮਤ ‘ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿਤਾ ਜਾਵੇਗਾ। ਇਸ ਦੌਰਾਨ ਡਾ. ਸੁਖਬੀਰ ਕੌਰ ਅਤੇ ਡਾ. ਕੁੱਲਤਾਰ ਸਿੰਘ ਨੇ ਹਸਪਤਾਲ ਦੀ ਓ. ਪੀ. ਡੀ ਵਿਖੇ ਆਏ ਮਰੀਜ਼ਾਂ ਨਾਲ ਵੀ ਇਸ ਵੈਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾ. ਅਮਨਦੀਪ ਸਿੰਘ ਧੰਜੂ, ਫੁਡ ਸੇਫਟੀ ਅਫਸਰ, ਸਾਕਸ਼ੀ  ਖੋਸਲਾ, ਬਲਾਕ ਐਜੂਕੇਟਰ ਨਵੀਨ ਕਾਲੀਆ, ਨਰਸਿੰਗ ਸਿਸਟਰ ਰਾਜ ਕੌਰ, ਐਸ ਆਈ ਲਖਵਿੰਦਰ ਸਿੰਘ, ਸਲਵਿੰਦਰ ਸਿੰਘ,ਰਣਬੀਰ ਸਿੰਘ, ਗਗਨਦੀਪ ਸਿੰਘ, ਐਮ ਐਲ ਟੀ ਹਰਮੀਤ ਸਿੰਘ ਅਤੇ ਸਮੂਹ ਮਲਟੀਪਰਪਜ਼ ਹੈਲਥ ਵਰਕਰਜ਼ (ਮੇਲ) ਆਦਿ ਮੌਜੂਦ ਰਹੇ।