ਜਿ਼ਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਸੁਪਰਵਾਈਜ਼ਰ ਅਫਸ਼ਰਾਂ ਕਰਵਾਈ ਗਈ ਟੇ੍ਰਨਿੰਗ

ਤਰਨ ਤਾਰਨ, 01 ਅਗਸਤ : ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਜਨਵਰੀ, 2024 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦਾ ਪੋ੍ਰਗਰਾਮ ਜਾਰੀ ਕੀਤਾ ਗਿਆ ਹੈ।ਪ੍ਰੀਰਵਿਜ਼ਨ ਐਕਟੀਵਿਟੀਜ਼ ਦੇ ਸਬੰਧ ਵਿੱਚ ਘਰ-ਘਰ ਜਾ ਕੇ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਦੇ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜਿ਼ਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਸੁਪਰਵਾਈਜ਼ਰ ਅਫਸ਼ਰਾਂ ਟੇ੍ਰਨਿੰਗ ਕਰਵਾਈ ਗਈ। ਇਸ ਦੌਰਾਨ ਉਪ ਮੰਡਲ ਮੈਜਿਸਟੇ੍ਰਟ ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਉਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਅਤੇ ਸਹਾਇਕ ਕਮਿਸ਼ਨਰ (ਜ) ਤਰਨ ਤਾਰਨ ਸ੍ਰੀ ਅਨਿਲ ਗੁਪਤਾ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਮੂਹ ਬੀ. ਐਲ. ਓਜ਼. ਵੱਲੋ ਘਰ-ਘਰ ਜਾ ਕੇ ਤਸੱਲੀਬਖ਼ਸ ਤਰੀਕੇ ਨਾਲ ਘਰ-ਘਰ ਸਰਵੇ ਦਾ ਕੰਮ ਨਿਪਟਾਇਆ ਜਾਵੇ। ਉਹਨਾਂ ਨੇ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਕਿ ਟੇ੍ਰਨਿੰਗ ਤੋਂ ਬਾਅਦ ਉਹ ਬੀ. ਐਲ. ਓਜ. ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨ। ਉਹਨਾਂ ਦੱਸਿਆ ਕਿ ਵੋਟਰ ਸੂਚੀ ਦੀ ਦਰੁਸਤੀ ਕਰਨ ਦੀ ਸਖ਼ਤ ਲੋੜ ਹੈ।ਬੀ. ਐਲ. ਓਜ਼. ਵੱਲੋਂ ਘਰ-ਘਰ ਜਾ ਕੇ ਵੋਟਰਾਂ ਨੂੰ ਵੈਰੀਫਾਈ ਕਰਨ ਦੇ ਨਾਲ-ਨਾਲ ਜਿਹੜੇ ਵਿਅਕਤੀ ਵੋਟਰ ਬਣਨ ਦੇ ਯੋਗ ਹਨ, ਪਰ ਵੋਟਰ ਸੂਚੀ ਵਿੱਚ ਰਜਿਸਟਰਡ ਨਹੀ ਹਨ, ਉਹਨਾਂ ਦੇ ਨਾਮ ਸ਼ਾਮਲ ਕੀਤੇ ਜਾਣ।ਇਸ ਤੋਂ ਇਲਾਵਾ ਜਿਹੜੇ ਵਿਅਕਤੀ ਡਬਲ ਵੋਟਾਂ ਜਾਂ ਸਿਫਟ ਹੋ ਚੁੱਕੇ ਹਨ ਜਾਂ ਮਰ ਚੁੱਕੇ ਹਨ, ਉਹਨਾਂ ਬਾਰੇ ਵੇਰਵੇ ਇਕੱਠੇ ਕਰਨਗੇ ਅਤੇ ਮੌਕੇ ‘ਤੇ ਬੀ. ਐਲ. ਓਜ਼. ਵੱਲੋਂ ਫਾਰਮ ਭਰੇ ਜਾਣ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮਿਤੀ 22 ਅਗਸਤ, 2023 ਤੋਂ ਲੈ ਕੇ ਮਿਤੀ 29 ਸਤੰਬਰ, 2023 ਤੱਕ ਪੋਲਿੰਗ ਬੂਥਾਂ ਦੀ ਰੈਸ਼ਨਲਾਈਜੇਸ਼ਨ ਦਾ ਕੰਮ ਆਰੰਭ ਹੋਵੇਗਾ।ਅਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਹਰੇਕ ਸੁਪਰਵਾਈਜਰ ਅਫਸ਼ਰਾਂ ਵੱਲੋ ਪੋਲਿੰਗ ਬੂਥ ‘ਤੇ ਜਾ ਕੇ ਬਿਲਡਿੰਗ ਅਤੇ ਜ਼ਰੂਰੀ ਸੁਵਿਧਾਵਾਂ ਦਾ ਜਾਇਜਾ ਲਿਆ ਜਾਵੇ ।ਜੇਕਰ ਕੋਈ ਕਮੀ ਹੈ ਤਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ ਦੇ ਧਿਆਨ ਵਿੱਚ ਲਿਆਂਦੀ ਜਾਵੇ।