ਟਰੈਫਿਕ ਐਜੂਕੇਸ਼ਨ ਸੈੱਲ ਨੇ ਸਕੂਲੀ ਵੈਨ ਦੇ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਪ੍ਰਤੀ ਦਿੱਤੀ ਜਾਣਕਾਰੀ 

ਅੰਮ੍ਰਿਤਸਰ 12 ਫਰਵਰੀ : ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਸਪਰਿੰਗ ਡੇਲ ਸਕੂਲ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਵਿਖੇ ਸਕੂਲ ਬੱਸ ਦੇ ਡਰਾਈਵਰਾ ਨਾਲ ਟਰੈਫਿਕ ਸੈਮੀਨਾਰ ਕੀਤਾ ਅਤੇ ਸਕੂਲ ਵੈਨ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਦੱਸਿਆ ਅਤੇ ਸਕੂਲੀ ਵੈਨ ਦੇ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ। ਉਨਾਂ ਸਕੂਲੀ ਵੈਨਾ ਵਿਚ ਫਸਟ ਏਡ ਕਿੱਟਾ ਅਤੇ ਗੈਸ ਬੁਝਾਊ ਜੰਤਰ ਚੈੱਕ ਕੀਤੇ, ਬੱਸ ਵਿਚ ਲੱਗੇ ਸੀਸੀਟੀਵੀ ਕੈਮਰਾ, ਸਪੀਡ ਗਵਰਨਰ ਚੈੱਕ ਕੀਤੇ, ਹੈਲਪਰ ਨੂੰ ਦੱਸਿਆ ਗਿਆ ਕਿ ਬੱਚੇ ਨੂੰ ਹਮੇਸ਼ਾ ਧਿਆਨ ਨਾਲ ਬੱਸ ਵਿਚ ਚੜਾਉਣਾ ਅਤੇ ਉਤਾਰਨਾ ਹੈ ਉਹਨਾਂ ਨੂੰ ਯੂਨੀਫਾਰਮ ਪਾ ਕੇ ਨੇਮ ਪਲੇਟ ਲਾਉਣਾ ਜਰੂਰੀ ਦਸਿਆ ਗਿਆ। ਦਲਜੀਤ ਸਿੰਘ ਕੋਹਲੀ ਐਨ.ਜੀ.ਓ. ਹਰਿਆਵਲ ਪੰਜਾਬ ਵਲੋ ਇਕ ਵਿਸ਼ੇਸ਼ ਸੰਦੇਸ਼ ਦਿੱਤਾ ‘ਇਕ ਪੇੜ ਦੇਸ਼ ਕੇ ਨਾਮ’ ਇਸ ਮੌਕੇ ਪ੍ਰਿੰਸੀਪਲ ਸ੍ਰੀ ਰਾਜੀਵ ਕੂਨਰ ਸ਼ਰਮਾ, ਸ੍ਰੀ ਜਸਮਿੰਦਰ ਸਿੰਘ ਭਿੰਡਰ ਟਰਾਂਸਪੋਰਟ ਕੋਆਡੀਨੇਟਰ, ਰਵੀ ਕਾਲੀਆ ਸਕੂਲ ਐਡਮਿਨਿਸਟਰੇਟਰ ਅਤੇ ਸ: ਦਲਜੀਤ ਸਿੰਘ ਕੋਹਲੀ ਐਨ.ਜੀ.ਓ. ਹਰਿਆਵਲ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋ ਇਲਾਵਾ ਬੱਸ ਸਟੈਂਡ ਏਰੀਆ ਅੰਮ੍ਰਿਤਸਰ ਵਿਖੇ ਆਟੋ ਰਿਕਸ਼ਾ ਡਰਾਈਵਰਾਂ ਨੂੰ ਟਰੈਫਿਕ ਨਿਯਮਾ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ ਉਹਨਾਂ ਨੂੰ ਟਰੈਫਿਕ ਰੂਲਜ਼ ਤੋ ਜਾਣੂ ਕਰਵਾਇਆ ਅਤੇ ਇਕ ਲੇਨ ਵਿਚ ਚੱਲਣ ਲਈ ਕਿਹਾ ਅਤੇ  ਸਵਾਰੀ ਨੂੰ ਹਮੇਸ਼ਾ ਖੱਬੇ ਪਾਸੇ ਉਤਾਰਨ ਤੇ ਖੱਬੇ ਪਾਸਿਓ ਹੀ ਚੜਾਉਣ ਲਈ ਕਿਹਾ। ਓਹਨਾ ਨੂੰ ਟਰੈਫਿਕ ਨਿਯਮਾ ਨੂੰ ਫੋਲੋ ਕਰਨ ਲਈ ਪ੍ਰੇਰਿਤ ਵੀ ਕੀਤਾ।