ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈੱਲ ਨੇ ਦੀਨਾਨਗਰ ਵਿਖੇ ਜਾਗਰੂਕਤਾਂ ਕੈਂਪ ਲਗਾਇਆ

  • ਟੈਕਸੀ ਸਟੈਂਡ ਅਤੇ ਬੱਸ ਸਟੈਂਡ ਵਿਖੇ ਡਰਾਈਵਰਾਂ ਨੂੰ ਆਵਾਜਾਈ ਨਿਯਮਾਂ ਦੀ ਜਾਣਕਾਰੀ ਦਿੱਤੀ

ਗੁਰਦਾਸਪੁਰ, 24 ਜੁਲਾਈ 2024 : ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਦੀਆਂ ਹਦਾਇਤਾਂ ਤਹਿਤ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਟਰੈਫ਼ਿਕ ਸੈੱਲ ਵੱਲੋਂ ਆਵਾਜਾਈ ਨਿਯਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਤਹਿਤ ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈੱਲ ਵੱਲੋਂ ਅੱਜ ਦੀਨਾਨਗਰ ਬੱਸ ਸਟੈਂਡ ਅਤੇ  ਟੈਕਸੀ ਸਟੈਂਡ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਟੈਕਸੀ ਮਾਲਕਾਂ, ਚਾਲਕਾਂ ਤੇ ਆਮ ਪਬਲਿਕ ਨੂੰ ਸ਼ਾਮਲ ਕਰਕੇ ਟੈਫ੍ਰਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਏ.ਐੱਸ.ਆਈ. ਅਮਨਦੀਪ ਸਿੰਘ, ਏ‌.ਐੱਸ‌.ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਜਦੋਂ ਕੋਈ ਵੀ ਵਿਅਕਤੀ ਉਨ੍ਹਾਂ ਪਾਸੋਂ  ਟੈਕਸੀ ਕਿਰਾਏ ਉੱਪਰ ਲੈਂਦਾ ਹੈ ਤਾਂ ਉਹ ਉਨ੍ਹਾਂ ਨੂੰ ਦੱਸਣ ਕਿ ਪਿਛਲੀ ਸੀਟ ਉੱਪਰ ਬੈਠੀ ਸਵਾਰੀ ਨੂੰ ਵੀ ਸ਼ੀਟ ਬੈਲਟ ਲਗਾਉਣੀ ਜ਼ਰੂਰੀ ਹੈ, ਜੇਕਰ ਉਹ ਸ਼ੀਟ ਬੈਲਟ ਨਹੀਂ ਲਗਾਉਂਦੇ ਤਾਂ ਬਿਨਾਂ ਸੀਟ‌ ਬੈਲਟ ਚਲਾਨ ਹੋਣ 'ਤੇ ਜੁਰਮਾਨਾ ਉਹ‌ ਸਵਾਰੀ ਨੂੰ ਦੇਣਾ ਪਵੇਗਾ। ਇਸ ਮੌਕੇ ਉਨ੍ਹਾਂ ਸੀਟ ਬੈਲਟ ਦੀ ਅਹਿਮੀਅਤ ਬਾਰੇ ਵੀ ਦੱਸਿਆ। ਇਸ ਮੌਕੇ ਉਨ੍ਹਾਂ  ਐਕਸੀਡੈਂਟ ਪੀੜਤ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਫ਼ਰਿਸ਼ਤੇ ਸਕੀਮ ਬਾਰੇ ਦੱਸਿਆ ਅਤੇ ਨਾਲ ਹੀ ਨਾਬਾਲਗ ਬੱਚਿਆਂ ਦੇ ਡਰਾਈਵਿੰਗ ਕਰਨ 'ਤੇ ਹੋਣ ਵਾਲੀ ਕਨੂੰਨੀ ਕਾਰਵਾਈ ਬਾਰੇ ਵੀ ਦੱਸਿਆ ਗਿਆ। ਜਾਗਰੂਕਤਾ ਕੈਂਪ ਦੌਰਾਨ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਅਪੀਲ ਕੀਤੀ ਗਈ ਕਿ ਨਸ਼ਾ ਕਰਕੇ ਡਰਾਈਵਿੰਗ ਬਿਲਕੁਲ ਨਾ ਕੀਤੀ ਜਾਵੇ। ਇਸ ਮੌਕੇ ਪ੍ਰਧਾਨ ਵਿਜੇ ਕੁਮਾਰ, ‌ਸਲਵਿੰਦਰ ਸਿੰਘ, ਪ੍ਰੇਮ ਸਿੰਘ ਸੋਨੂੰ ਸਮੇਤ ਵੱਡੀ ਗਿਣਤੀ ਵਿੱਚ ਟੈਕਸੀ ਚਾਲਕਾਂ ਅਤੇ ਡਰਾਈਵਰਾਂ ਨੇ ਹਿੱਸਾ ਲਿਆ।