ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ

ਗੁਰਦਾਸਪੁਰ,01 ਜਨਵਰੀ : ਗੁਰਦਾਸਪੁਰ ਦੇ ਪਿੰਡ ਅਗਵਾਨ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ. ਸ਼ਹੀਦ ਭਾਈ ਕੇਹਰ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਤਮਸਤਕ ਹੋਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਪਰਿਵਾਰ ਵੱਲੋਂ ਇਸ ਮੌਕੇ ਦਿੱਤੇ ਸਤਿਕਾਰ ਲਈ ਮੈਂ ਹਮੇਸ਼ਾਂ ਰਿਣੀ ਰਹਾਂਗਾ। ਭਾਈ ਸਾਹਿਬ ਦੇ ਸਤਿਕਾਰਯੋਗ ਮਾਤਾ  ਪਿਆਰ ਕੌਰ ਵੱਲੋਂ ਦਿੱਤੇ ਅਸ਼ੀਰਵਾਦ ਨੂੰ ਮੈਂ ਆਪਣੇ ਲਈ ਬਖਸ਼ਿਸ਼ ਵੱਜੋਂ ਸਵੀਕਾਰ ਕਰਦਾ ਹਾਂ। ਪਰਿਵਾਰ ਨੇ ਸ਼ਹੀਦ ਦੀਆਂ ਨਿਸ਼ਾਨੀਆਂ - ਕੱਪੜੇ, ਕੰਘਾ, ਕੇ ਸ, ਹੱਥ ਲਿਖਤਾਂ, ਆਖਰੀ ਟੁੱਥ ਪੇਸਟ, ਉਨ੍ਹਾਂ ਦੇ ਸਰੀਰ ਵਿੱਚ ਲੱਗੀ ਗੋਲੀ ਜਿਸਨੂੰ ਸਰਕਾਰ ਨੇ ਜਾਣ ਬੁੱਝਕੇ ਨਹੀਂ ਸੀ ਕੱਢਿਆ ਅਤੇ ਜਿਸ ਨੂੰ ਬਾਅਦ ਵਿੱਚ ਭਾਈ ਸਤਵੰਤ ਸਿੰਘ ਜੀ ਨੇ ਖੁਰਚ-ਖੁਰਚ ਕੇ ਆਪਣੇ ਸਰੀਰ ਵਿੱਚੋਂ ਆਪ ਹੀ ਕੱਢ ਲਿਆ ਸੀ, ਆਦਿ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਖੜ੍ਹਦਾ ਆਇਆ ਹੈ ਅਤੇ ਪਰਿਵਾਰਾਂ ਨਾਲ ਰਹੇਗਾ। ਉਨ੍ਹਾਂ ਦਾ ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਹਰ ਸੰਭਵ ਕੰਮ ਕਰਾਂਗੇ।