ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਦਿਵਿਆਂਗਜਨ ਵਿਦਿਆਰਥੀਆਂ ਨੂੰ ਦਿੱਤੀਆਂ ਗਈਆ ਅਤਿ ਆਧੁਨਿਕ ਇਲੈਕਟਰਾਨਿਕ ਵ੍ਹੀਲ ਚੇਅਰ

ਤਰਨ ਤਾਰਨ 05 ਮਾਰਚ : ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਨਵੇਕਲੇ ਉਪਰਾਲੇ ਅਧੀਨ ਸ਼੍ਰੀਮਤੀ ਗੌਰੀ ਪ੍ਰਾਸ਼ਰ ਜੋਸ਼ੀ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਅਗੁਵਾਈ ਹੇਠ ਜਿਲ੍ਹੇ ਤਰਨ ਤਾਰਨ ਦੇ 9 ਦਿਵਿਆਂਗਜਨ ਵਿਦਿਆਰਥੀਆਂ ਨੂੰ ਅਤਿ ਆਧਨਿਕ ਇਲੈਕਟਰਾਨਿਕ ਵ੍ਹੀਲ ਚੇਅਰ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਦੀ ਹਾਜ਼ਰੀ ਵਿੱਚ ਦਿੱਤੀਆਂ ਗਈਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋ ਬੱਚਿਆਂ ਨੂੰ ਜੀਵਨ ਵਿਚ ਹਰ ਪੱਖੋ ਅੱਗੇ ਵੱਧਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਕਿਹਾ ਕਿ ਇਹ ਇਲੈਕਰਟਾਨਿਕ 9 ਵਹੀਲ ਚੇਅਰਾਂ ਦੀ ਲਗਭਗ ਕੀਮਤ 10 ਲੱਖ ਰੁਪਏ ਹੈ ਜੋ ਐਕਸਿਸਿ ਬੈਂਕ ਵੱਲੋ ਆਪਣੇ ਸੀਐਸਆਰ ਫੰਡ ਤੋ ਕੀਤੀਆਂ ਗਈਆਂ ਹਨ ਜਿਸ ਲਈ ਸਮੂਹ ਬੱਚੇ ਅਤੇ ਉਹਨਾਂ ਦੇ ਮਾਪੇ ਐਕਿਸਸ ਬੈਂਕ ਅਤੇ ਨਿਉ ਮੋਸ਼ਨ ਦਾ ਧੰਨਵੱਦ ਕਰਦੇ ਹਨ। ਇਸ ਮੌਕੇ ਤੇ ਸ਼੍ਰੀ ਸੂਸ਼ੀਲ ਕੁਮਾਰ ਤੁਲੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ਼੍ਰੀ ਜਸਵਿੰਦਰ ਸਿੰਘ ਬਲਾਕ ਸਿੱਖਿਆ ਅਫਸਰ ਤਰਨ ਤਾਰਨ ਪਰੋਪਰ,ਸ਼੍ਰੀ ਸੁਪਰੀਤ ਸਿੰਘ ਭਾਟੀਆ ਕਲਸਟਰ ਹੈਡ , ਸ਼੍ਰੀ ਬਿਰੇਂਦਰ ਸਿੰਘ ਬ੍ਰਾਂਚ ਮੈਨੇਜਰ ਐਕਸਿਸ ਬੈਕ,ਸ਼੍ਰੀ ਸਿਦਾਰਥ ਡਾਗਾ ਕੋ ਫਾਉਡਰ ਨਿਉ ਮੋਸ਼ਨ ,ਸ਼੍ਰੀਮਤੀ ਸਾਮਿਆ ਸ਼ਾਂਝ ਐਨ.ਜੀ.ੳ ਸ਼੍ਰੀਮਤੀ ਸੰਗੀਤਾ ਸੈਂਟਰ ਅਧਿਆਪਕ ਅਤੇ ਸਮੂਹ ਇੰਨਕਲੁਸਿਵ ਐਜੂਕੇਸ਼ਨ ਟੀਮ ਮੌਜੂਦ ਸਨ।