ਖੇਡਾਂ ਵਤਨ ਪੰਜਾਬ ਦੀਆਂ 2024-ਸੀਜ਼ਨ 3 ਤਹਿਤ ਮਲਟੀਪਰਪਜ ਸਪੋਰਟਸ ਪੱਟੀ ਵਿਖੇ ਕਰਵਾਏ ਗਏ ਬਲਾਕ ਪੱਟੀ ਦੇ ਖੇਡ ਮੁਕਾਬਲੇ-ਜ਼ਿਲ੍ਹਾ ਖੇਡ ਅਫ਼ਸਰ

  • ਐਥਲੈਟਿਕਸ 100 ਮੀਟਰ ਈਵੈਂਟ ਅੰਡਰ-17 ਵਿੱਚ ਰਮਨਦੀਪ ਕੌਰ ਹਾਸਿਲ ਕੀਤਾ ਪਹਿਲਾ ਸਥਾਨ
  • 200 ਮੀਟਰ ਵਿੱਚ ਜਸਦੀਪ ਕੌਰ, 400 ਮੀਟਰ ਵਿੱਚ ਜਸਦੀਪ ਕੌਰ ਅਤੇ 800 ਮੀਟਰ ਵਿੱਚ ਸੁਖਮਨਪ੍ਰੀਤ ਕੌਰ ਹਾਸਿਲ ਕੀਤਾ ਪਹਿਲਾ ਸਥਾਨ

ਤਰਨ ਤਾਰਨ, 02 ਸਤੰਬਰ 2024 : ਖੇਡਾਂ ਵਤਨ ਪੰਜਾਬ ਦੀਆਂ 2024-ਸੀਜ਼ਨ 3 ਤਹਿਤ ਅੱਜ ਬਲਾਕ ਪੱਟੀ ਦੇ ਖੇਡ ਮੁਕਾਬਲੇ ਮਲਟੀਪਰਪਜ ਸਪੋਰਟਸ ਪੱਟੀ ਵਿਖੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ ਸ਼੍ਰੀਮਤੀ ਸਤੰਵਤ ਕੌਰ ਨੇ ਦੱਸਿਆ ਕਿ ਅੱਜ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਐਥਲੈਟਿਕਸ (100 ਮੀਟਰ) ਈਵੈਂਟ ਅੰਡਰ-17 ਵਿੱਚ ਰਮਨਦੀਪ ਕੌਰ ਪਹਿਲਾ ਸਥਾਨ, ਸੋਨੀਆ ਦੂਸਰਾ ਸਥਾਨ, ਨਿਮਰਤਜੋਤ ਕੌਰ ਤੀਜਾ ਸਥਾਨ, (200 ਮੀਟਰ) ਵਿੱਚ ਜਸਦੀਪ ਕੌਰ ਪਹਿਲਾ ਸਥਾਨ, ਰਮਨਦੀਪ ਕੋਰ ਦੂਸਰਾ, ਜਸਪ੍ਰੀਤ ਕੌਰ ਤੀਸਰਾ ਸਥਾਨ, (400 ਮੀਟਰ) ਵਿੱਚ ਜਸਦੀਪ ਕੌਰ ਪਹਿਲਾ, ਸੋਨੀਆ ਦੂਸਰਾ, ਮਨਜੋਤ ਤੀਸਰਾ ਸਥਾਨ ਅਤੇ (800 ਮੀਟਰ) ਵਿੱਚ ਸੁਖਮਨਪ੍ਰੀਤ ਕੋਰ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਡਰ-21 ਵਿੱਚ 400 ਮੀਟਰ ਅਨਮੋਲਪ੍ਰੀਤ ਸਿੰਘ ਪਹਿਲਾ ਸਥਾਨ, ਅੰਮ੍ਰਿਤਪਾਲ ਸਿੰਘ ਦੂਸਰਾ, ਅਰਸ਼ਦੀਪ ਸਿੰਘ ਤੀਸਰਾ ਸਥਾਨ ਅਤੇ ਅੰਡਰ-21 ਲੜਕੀਆਂ 400 ਮੀਟਰ ਵਿੱਚ ਹਰਮੀਤ ਕੌਰ ਪਹਿਲਾ, ਜਸਪ੍ਰੀਤ ਕੌਰ ਦੂਸਰਾ ਹਾਸਲ ਕੀਤਾ।ਇਸ ਤੋਂ ਇਲਾਵਾ 5000 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਪਹਿਲਾ, ਗੁਰਬਾਜ ਸਿੰਘ ਦੂਸਰਾ ਸਥਾਨ, 200 ਮੀਟਰ ਵਿੱਚ ਹਰਮੀਤ ਕੌਰ ਪਹਿਲਾ, ਸੁਖਮਨਦੀਪ ਕੌਰ ਦੂਸਰਾ, ਜਸਮੀਨ ਕੌਰ ਤੀਸਰਾ ਸਥਾਨ ਹਾਸਿਲ ਕੀਤਾ ਅਤੇ 200 ਮੀਟਰ ਵਿੱਚ ਪਹਿਲਾ ਅਨਮੋਲਪ੍ਰੀਤ, ਧਨੀ ਨੇ ਦੂਸਰਾ ਸਥਾਨ, ਲਵਨ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਤੋਂ ਇਲਾਵਾ 800 ਮੀਟਰ ਵਿੱਚ ਅਕਾਸ਼ਦੀਪ ਸਿੰਘ ਪਹਿਲਾ, ਲਖਨ ਨੇ ਦੂਸਰਾ, ਅਭੇਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ 800 ਮੀਟਰ ਲੜਕੀਆਂ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਰਸਮਪੀ੍ਰਤ ਕੌਰ ਨੇ ਦੂਸਰਾ, ਅੰਡਰ 21 (100 ਮੀਟਰ ) ਲਵਨ ਪਹਿਲਾ ਸਥਾਨ, ਧਨੀ ਦੂਸਰਾ ਸਥਾਨ, 100 ਮੀਟਰ ਵਿੱਚ ਹਰਮੀਤ ਕੌਰ ਪਹਿਲਾ, ਰਮਨਦੀਪ ਕੌਰ ਦੂਸਰਾ, 1500 ਮੀਟਰ ਵਿੱਚ ਰਮਨਬੀਰ ਕੌਰ ਪਹਿਲਾ, ਗੁਰਪ੍ਰੀਤ ਸਿੰਘ ਪਹਿਲਾ ਸਥਾਨ, ਜਗਰੂਪ ਸਿੰਘ ਦੂਸਰਾ, ਅਭੇਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੋਹ-ਖੋਹ ਲੜਕੀਆਂ ਵਿੱਚ ਅੰਡਰ 14 ਵਿੱਚ ਕੈਰੋ ਪਹਿਲਾ, ਸਰਕਾਰੀ ਹਾਈ ਸਕੁਲ ਸੈਦਪੁਰ ਨੇ ਦੂਸਰਾ ਸਥਾਨ ਹਾਸਿਲ ਕੀਤਾ- ਇਸ ਤੋਂ ਇਲਾਵਾ ਅੰਡਰ-14 ਲੜਕੀਆਂ ਕੈਰੋ ਪਹਿਲਾ, ਬਾਮਣੀ ਵਾਲਾ ਦੂਸਰਾ ਸਥਾਨ, ਅੰਡਰ-17 ਲੜਕੀਆਂ ਹਰਕ੍ਰਿਸ਼ਨ ਸਕੂਲ ਪਹਿਲਾ, ਅੰਡਰ-21 ਲੜਕੀਆਂ ਸਭਰਾ ਪਹਿਲਾ, ਹਰਕ੍ਰਿਸ਼ਨ ਸਕੂਲ ਪੱਟੀ ਦੂਸਰਾ ਸਥਾਨ। ਇਸ ਤੋਂ ਇਲਾਵਾ ਅੰਡਰ-21 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਨੇ ਪਹਿਲਾ ਸਥਾਨ ਹਾਸਿਲ ਕੀਤਾ।