ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਬਣਾਈ ਜਾਵੇਗੀ ਵਿਸ਼ੇਸ਼ ਟੀਮ : ਡਿਪਟੀ ਕਮਿਸ਼ਨਰ

  • ਬੱਚਿਆਂ ਨੂੰ ਭੀਖ ਤੋਂ ਰੋਕਣ ਲਈ ਫੋਨ ਨੰਬਰ 112 ਅਤੇ 1098 ’ਤੇ ਕਰੋ ਸੰਪਰਕ 
  • ਜਿਲ੍ਹਾ ਟਾਸਕ ਫੋਰਸ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ 9 ਅਗਸਤ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਜਿਲ੍ਹਾ ਟਾਸਕ ਫੋਰਸ ਨਾਲ ਮੀਟਿੰਗ ਕਰਦੇ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਲਗਾਤਾਰ ਵੱਧ ਰਹੀ ਭਿਖਾਰੀਆਂ ਗਿਣਤੀ ਨੂੰ ਰੋਕਣ ਲਈ ਤੁਰੰਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇ ਅਤੇ ਭਿੱਖਿਆ ਵਿਚ ਲੱਗੇ ਬੱਚਿਆਂ ਦਾ ਇਕ ਸਰਵੇ ਕਰਵਾ ਕੇ ਇਹ ਪਤਾ ਲਗਾਵਾਇਆ ਜਾਵੇ ਕਿ ਇਨਾਂ ਬੱਚਿਆਂ ਵਿਚੋਂ ਕਿੰਨੇ ਬੱਚੇ ਪਰਿਵਾਰਾਂ ਦੇ ਨਾਲ ਰਹਿੰਦੇ ਹਨ ਅਤੇ ਕਿੰਨੇ ਬੱਚੇ ਪਰਿਵਾਰਾਂ ਤੋਂ ਬਿਨਾਂ ਰਹਿੰਦੇ ਹਨ। ਉਨਾਂ ਸ਼ਹਿਰ ਵਿਚ ਬੱਚਿਆਂ ਦੁਆਰਾ ਭੀਖ ਮੰਗਣ ਦੀ ਵੱਧ ਰਹੇ ਤਾਦਾਦ ਨੂੰ ਰੋਕਣ ਲਈ ਠੋਕ ਕਦਮ ਚੁੱਕਣ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਜਿਲ੍ਹੇ ਵਿਚ ਬਾਲ ਭਿੱਖਿਆ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇ ਤਾਂ ਜੋ ਲੋਕ ਵੀ ਇਸ ਕੰਮ ਵਿਚ ਸਰਕਾਰ ਦਾ ਸਾਥ ਦੇਣ। ਉਨਾਂ ਕਿਹਾ ਕਿ ਇਸ ਲਈ ਪੋਸਟਰ, ਫਲੈਕਸ, ਬੈਨਰਜ਼, ਹੋਰਡਿੰਗਜ਼ ਆਦਿ ਲਗਾਏ ਜਾਣ ਅਤੇ ਬਾਲ ਭਿੱਖਿਆ ਨੂੰ ਰੋਕਣ ਲਈ ਮਾਰੇ ਗਏ ਛਾਪੇ ਦੌਰਾਨ ਭੀਖ ਤੋਂ ਹਟਾਏ ਗਏ ਬੱਚਿਆਂ ਨੂੰ ਸਕੂਲਾਂ ਨਾਲ ਜੋੜਿਆ ਜਾਵੇ ਅਤੇ ਦੂਜੇ ਰਾਜਾਂ ਨਾਲ ਸਬੰਧਤ ਬੱਚਿਆਂ ਨੂੰ ਉਨਾਂ ਦੇ ਪਿਤਰੀ ਰਾਜ ਵਿੱਚ ਭੇਜਿਆ ਜਾਵੇ। ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਲ ਭਿੱਖਿਆ ਨੂੰ ਰੋਕਣ ਵਾਸਤੇ ਅਗੇ ਆਉਣ ਅਤੇ ਅਜਿਹੇ ਬੱਚਿਆਂ ਨੂੰ ਪੈਸੇ ਨਾ ਦੇ ਕੇ ਉਨਾਂ ਦੀਆਂ ਜ਼ਰੂਰਤ ਦੀਆਂ ਵਸਤੂਆਂ ਦਿੱਤੀਆਂ ਜਾਣ। ਉਨਾਂ ਕਿਹਾ ਕਿ ਇਨਾਂ ਬੱਚਿਆਂ ਸਬੰਧੀ ਸੂਚਨਾ ਦੇਣ ਲਈ ਚਾਈਲਡ ਹੈਲਪਲਾਈਨ ਨੰਬਰ 112 ਅਤੇ 1098  ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੀਟਿੰਗ ਵਿੱਚ ਸ੍ਰੀਮਤੀ ਕੁਲਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀਮਤੀ ਯੋਗੇਸ਼ ਕੁਮਾਰੀ ਬਾਲ ਸੁਰੱਖਿਆ ਅਫ਼ਸਰ,ਸ: ਅਸੀਸਇੰਦਰ ਸਿੰਘ ਸੈਕਟਰੀ ਰੈੱਡ ਕਰਾਸ ਸੁਸਾਇਟੀ, ਸ: ਬਲਦੇਵ ਸਿੰਘ ਚੇਅਰਪਰਸਨ ਬਾਲ ਭਲਾਈ ਕਮੇਟੀ, ਸ੍ਰੀ ਰਾਜੇਸ਼ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ, ਸ: ਸੁਖਵਿੰਦਰ ਸਿੰਘ ਏ.ਐਸ.ਆਈ. ਪੁਲਿਸ ਵਿਭਾਗ, ਡਾ. ਨਵਦੀਪ ਕੌਰ ਸਿਹਤ ਵਿਭਾਗ, ਸ੍ਰੀ ਪਰਮਿੰਦਰ ਸਿੰਘ ਕਿਰਤ ਵਿਭਾਗ, ਸ੍ਰੀ ਵਿਕਰਮਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਓਰੋ, ਸ੍ਰੀ ਪਵਨ ਕੋਰਆਰਡੀਨੇਟਰ ਚਾਈਲਡ ਲਾਈਨ ਦੇ ਮੈਂਬਰ ਹਾਜ਼ਰ ਸਨ।