- ਗੁੰਮ ਹੋਏ 120 ਮੋਬਾਇਲ ਜਿੰਨਾ ਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਕੀਤਾ ਉਹਨਾ ਦੇ ਵਾਰਸਾਂ ਦੇ ਹਵਾਲੇ- ਐਸ.ਐਸ.ਪੀ. ਬਟਾਲਾ
ਬਟਾਲਾ, 8 ਨਵੰਬਰ 2024 : ਆਈ.ਪੀ.ਐਸ. ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐੱਸ.ਪੀ. ਬਟਾਲਾ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਦਾ ਇਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇੱਕ ਵਿਸ਼ੇਸ ਮੁਹਿੰਮ ਜਿਸਦਾ ਨਾਮ “ਤੁਹਾਡਾ ਗੁੰਮ ਹੋਇਆ ਮੋਬਾਇਲ ਫੋਨ ਹੁਣ ਵਾਪਸ ਤੁਹਾਡੇ ਹੱਥ” ਦੀ ਸੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਪਹਿਲੇ ਚਰਨ ਵਿੱਚ ਐਸ.ਐਸ.ਪੀ.ਬਟਾਲਾ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਬਟਾਲਾ ਪੁਲਿਸ ਦੇ ਥਾਣਾ ਸਾਇਬਰ ਕ੍ਰਾਇਮ ਵੱਲੋਂ ਗੁੰਮ ਹੋਏ 120 ਮੋਬਾਇਲ ਜਿੰਨਾ ਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਰਿਕਵਰ ਕੀਤਾ ਗਿਆ ਹੈ ਅਤੇ ਐਸ.ਐਸ.ਪੀ. ਬਟਾਲਾ ਵੱਲੋਂ ਪੁਲਿਸ ਲਾਈਨ ਬਟਾਲਾ ਵਿੱਚ ਇਕ ਸਪੈਸ਼ਲ ਸੈਮੀਨਾਰ ਕਰਕੇ ਗੁੰਮਸ਼ੁਦਾ ਮੋਬਾਇਲਾਂ ਨੂੰ ਉਹਨਾ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸ.ਐਸ.ਪੀ. ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਦਿਨ ਰਾਤ ਅਣਥੱਕ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾ ਗੁੰਮ ਹੋਏ ਮੋਬਾਇਲਾਂ ਨੂੰ ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿਚੋ ਟਰੇਸ ਕਰਕੇ ਰਿਕਵਰ ਕੀਤਾ ਗਿਆ ਹੈ। ਗੁੰਮ ਹੋਏ ਮੋਬਾਇਲ ਸਬੰਧੀ ਜੋ ਕੰਪਲੇਟ ਪੁਲਿਸ ਸਾਂਝ ਕੇਂਦਰਾਂ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਪ੍ਰਾਪਤ ਹੁੰਦੀ ਹੈ ਉਸ ਕੰਪਲੇਟ ਉਪਰ ਤੁਰੰਤ ਕਾਰਵਾਈ ਕਰਕੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਰਿਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦ ਵੀ ਉਹਨਾ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਸਦੀ ਤੁਰੰਤ ਕੰਪਲੇਟ ਆਪਣੇ ਨਜਦੀਕੀ ਪੁਲਿਸ ਸਾਂਝ ਕੇਂਦਰ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਦਿੱਤੀ ਜਾਵੇ, ਬਟਾਲਾ ਪੁਲਿਸ ਗੁੰਮ ਹੋਏ ਮੋਬਾਇਲਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਉਹਨਾ ਦੇ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ। ਇਸ ਮੌਕੇ ਪਬਲਿਕ ਵੱਲੋਂ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਬਟਾਲਾ ਪੁਲਿਸ ਦੇ ਇਸ ਵਿਸ਼ੇਸ਼ ਉਪਰਾਲੇ ਲਈ ਬਟਾਲਾ ਪੁਲਿਸ ਦੇ ਕੰਮਕਾਜ ਦੀ ਭਰਪੂਰ ਸਲਾਘਾ ਕੀਤੀ ਗਈ ਅਤੇ ਬਟਾਲਾ ਪੁਲਿਸ ਦੇ ਇਸ ਕੰਮ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਸਹਿਯੋਗ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਤਸਕਰੀ ਕਰਨ ਵਾਲੇ ਦੀ ਜਾਣਕਾਰੀ ਮਿਲਦੀ ਹੈ ਕਿ ਉਹ ਹੈਲਪ –ਲਾਈਨ ਨੰਬਰ-97791-00200 ਤੇ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਤੇਜਿੰਦਰਪਾਲ ਸਿੰਘ ਡੀਐਸਪੀ (ਐਚ), ਰਾਜੇਸ਼ ਕੱਕੜ ਡੀਐਸਪੀ, ਸਾਈਬਰ ਕਰਾਈਮ, ਸੰਜੀਵ ਕੁਮਾਰ ਡੀਐਸਪੀ ਸਿਟੀ, ਸੁਰਿੰਦਰਪਾਲ ਸਿੰਘ ਇੰਚਾਰਜ ਸਾਈਬਰ ਸੈੱਲ ਵੀ ਮੌਜੂਦ ਸਨ।