ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਕਾਰਡ ਬਣਾਉਣ ਲਈ ਜਿਲ੍ਹੇ ਵਿਚ 17 ਅਗਸਤ ਤੋਂ 27 ਅਗਸਤ ਤੱਕ ਵੱਖ ਵੱਖ ਥਾਵਾਂ ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਡਿਪਟੀ ਮੈਡੀਕਲ ਕਮਿਸ਼ਨਰ

  • ਰਾਜ ਭਰ ਦੇ 900 ਦੇ ਕਰੀਬ ਹਸਪਤਾਲ ਇੰਮਪੈਨਲਡ
  • ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਮੁਫਤ ਸ਼ਿਹਤ ਬੀਮਾ ਯੋਜਨਾ
  • ਪ੍ਰਵਾਨਿਤ ਪੀਲੇ /ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰ ਆਪਣੇ ਆਯੁਸ਼ਮਾਨ ਕਾਰਡ ਜ਼ਰੂਰ ਬਣਵਾਉਣ

ਅੰਮ੍ਰਿਤਸਰ 16 ਅਗਸਤ : ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇਸ ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀਆਂ ਨੂੰ ਹਸਪਤਾਲ ਵਿਚ ਦਾਖਲ ਹੋਣ ਸਮੇ ਪੰਜ ਲੱਖ ਰੁਪਏ ਦਾ ਮੁਫਤ ਸਿਹਤ ਬੀਮਾ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਰਹਿੰਦੇ ਪਰਿਵਾਰਾਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸੇ ਹੀ ਲੜੀ ਤਹਿਤ 17 ਅਗਸਤ ਤੋਂ 27 ਅਗਸਤ ਤੱਕ ਜਿਲ੍ਹੇ ਵਿੱਚ ਆਯੁਸ਼ਮਾਨ ਕਾਰਡ ਬਣਾਉਣ ਲਈ ਵੱਖ-ਵੱਖ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਆਯੁਸ਼ਮਾਨ ਕਾਰਡ ਬਣਾਉਣ ਦੀ ਸਰਕਾਰੀ ਫੀਸ 30/- ਰੁਪਏ ਨਿਸ਼ਚਿਤ ਕੀਤੀ ਗਈ ਹੈ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ 17 ਅਗਸਤ ਨੂੰ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਅਮਰਦਾਸ ਐਵੀਨਿਊ, ਕਿਰਨ ਕਾਲੋਨੀ ਅਤੇ ਪ੍ਰੀਤ ਵਿਹਾਰ ਦੇ ਲੋਕਾਂ ਲਈ ਆਯੁਸ਼ਮਾਨ ਕਾਰਡ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਬਸੰਤ ਐਵੀਨਿਊ, 18 ਅਗਸਤ ਨੂੰ ਟੋਕਰੀਆਂ ਵਾਲਾ ਬਾਜ਼ਾਰ, ਸ਼ਰਮਾ ਕਾਲੋਨੀ, ਜੈ ਸਿੰਘ ਚੌਂਕ, ਬੋਹੜੀ ਚੌਂਕ ਵਾਸੀਆਂ ਲਈ ਆਯੁਸ਼ਮਾਨ ਕਾਰਡ ਭਾਈ ਮੋਹਕਮ ਸਿੰਘ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ,  19 ਅਗਸਤ ਨੂੰ ਪਿੰਡ ਫਤਾਹਪੁਰ, ਸਤਨਾਮ ਨਗਰ, ਢੱਪਈ, ਕੋਟ ਖਾਲਸਾ, ਪ੍ਰੇਮ ਨਗਰ, ਸੁੰਦਰ ਨਗਰ ਨਿਵਾਸੀਆਂ ਦੇ ਆਯੁਸ਼ਮਾਨ ਕਾਰਡ ਭਾਈ ਸਾਹਿਬ ਸਿੰਘ ਸੈਟੇਲਾਈਟ ਹਸਪਤਾਲ ਫਤਾਹਪੁਰ ਕੋਟ ਖਾਲਸਾ, 20 ਅਗਸਤ ਨੂੰ ਪਵਨ ਨਗਰ, ਪ੍ਰੀਤ ਨਗਰ, ਇੰਦਰਾਂ ਕਾਲੋਨੀ, ਰਾਮ ਐਵੀਨਿਊ ਜਗਦੰਬੇ ਕਾਲੋਨੀ, ਤੁੰਗ ਬਾਲਾ, ਗੋਪਾਲ ਨਗਰ, ਗਰੀਨ ਫੀਲਡ, ਨਹਿਰੂ ਕਾਲੋਨੀ ਅਤੇ ਖੰਨਾ ਪੇਪਰ ਮਿੱਲ ਭੂਤਨਪੁਰਾ ਦੇ ਨਿਵਾਸੀਆਂ ਦੇ ਆਯੁਸ਼ਮਾਨ ਕਾਰਡ ਭਾਈ ਦਇਆ ਸਿੰਘ ਹਸਪਤਾਲ ਗੋਪਾਲ ਨਗਰ ਈ.ਐਸ.ਆਈ., 21 ਅਗਸਤ ਨੂੰ ਘਣੂਪੁਰ ਕਾਲੇ, ਭੱਲਾ ਕਾਲੋਨੀ, ਓ.ਸੀ.ਐਮ. ਕਾਲੋਨੀ, ਸੰਧੂ ਕਾਲੋਨੀ, ਪ੍ਰਤਾਪ ਐਵੀਨਿਊ, ਅਮਰਦਾਸ ਐਵੀਨਿਊ, ਜਵਾਹਰ ਨਗਰ ਵਾਸੀਆਂ ਲਈ ਆਯੁਸ਼ਮਾਨ ਕਾਰਡ ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ ਘਣੂਪੁਰ ਕਾਲੇ ਛੇਹਰਟਾ, 22 ਅਗਸਤ ਨੂੰ ਨਿਊ ਮਾਡਲ ਟਾਊਨ, ਗਵਾਲ ਮੰਡੀ, ਕਬੀਰ ਪਾਰਕ, ਸੇਵਾ ਨਗਰ, ਸ਼ਿਮਲਾ ਮਾਰਕਿਟ, ਚੁੰਗੀ ਵਾਸੀਆਂ ਲਈ ਆਯੁਸ਼ਮਾਨ ਕਾਰਡ ਮਦਰ ਚਾਈਲਡ ਹਸਪਤਾਲ ਗਵਾਲ ਮੰਡੀ ਪੁਤਲੀਘਰ, 23 ਅਗਸਤ ਨੂੰ ਜਹਾਜਗੜ੍ਹ, ਚਮਰੰਗ ਰੋਡ, ਆਜ਼ਾਦ ਨਗਰ, ਸੌ ਫੁੱਟੀ ਰੋਡ, ਸੁਲਤਾਨਵਿੰਡ ਰੋਡ, ਕਿੱਤੇ, ਕੋਟ ਹਰਨਾਮ ਦਾਸ ਅਤੇ ਤੇਜ਼ ਨਗਰ ਵਾਸੀਆਂ ਲਈ ਆਯੁਸ਼ਮਾਨ ਕਾਰਡ ਮਦਰ ਚਾਈਲਡ ਹਸਪਤਾਲ ਗੋਬਿੰਦ ਨਗਰ, 24 ਅਗਸਤ ਨੂੰ ਪਿੱਪਲੀ ਸਾਹਿਬ ਅਰਜਨ ਦੇਵ ਨਗਰ, ਮੋਹਨੀ ਪਾਰਕ, ਵੱਡਾ-ਛੋਟਾ ਹਰੀਪੁਰਾ, ਇਸਲਾਮਾਬਾਦ, ਸ਼ਿਵ ਨਗਰ, ਰਾਮ ਨਗਰ ਅਤੇ ਡੈਮ ਗੰਜ ਵਾਸੀਆਂ ਲਈ ਆਯੁਸ਼ਮਾਨ ਕਾਰਡ ਡਿਸਪੈਂਸਰੀ ਹਰੀਪੁਰਾ ਵਿਖੇ ਬਣਾਏ ਜਾਣਗੇ ਅਤੇ 25 ਅਗਸਤ ਨੂੰ ਲੋਹਗੜ੍ਹ, ਹਿੰਦੁਸਤਾਨ ਬਸਤੀ, ਰਾਜੀਵ ਗਾਂਧੀ ਨਗਰ, ਕੱਟੜਾ ਮੋਤੀ ਰਾਮ, ਚਿੱਟਾ ਕੱਟੜਾ ਵਾਸੀਆਂ ਲਈ ਆਯੁਸ਼ਮਾਨ ਕਾਰਡ ਡਿਸਪੈਂਸਰੀ ਲੋਹਗੜ੍ਹ ਅਤੇ ਗੇਟ ਖਜ਼ਾਨਾ ਅਤੇ 26 ਅਗਸਤ ਨੂੰ ਭੂਸ਼ਣਪੁਰਾ, ਭਾਰਤ ਨਗਰ, ਮਕਬੂਲਪੁਰਾ, ਫੋਕਲ ਪੁਆਇੰਟ, ਸੁੰਦਰ ਨਗਰ , ਬਟਾਲਾ ਰੋਡ ਦੇ ਵਾਸੀਆਂ ਲਈ ਆਯੁਸ਼ਮਾਨ ਕਾਰਡ ਡਿਸਪੈਂਸਰੀ ਕਾਂਗੜਾ ਕਾਲੋਨੀ ਅਤੇ 27 ਅਗਸਤ ਨੂੰ ਰਾਮ ਬਾਗ, ਚੀਲ੍ਹ ਮੰਡੀ ਸ਼ੇਰਾਂ ਵਾਲਾ ਗੇਟ ਦੇ ਵਾਸੀਆਂ ਲਈ ਆਯੁਸ਼ਮਾਨ ਕਾਰਡ ਡਿਸਪੈਂਸਰੀ ਰਾਮ ਬਾਗ ਵਿਖੇ ਬਣਾਏ ਜਾਣਗੇ। ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਜ਼ਿਲ੍ਹੇ  ਵਿਚ 103 ਹਸਪਤਾਲ ਪੰਜੀਕ੍ਰਿਤ ਕੀਤੇ ਗਏ ਹਨ, ਜਿੰਨ੍ਹਾਂ ਵਿਚੋ 11 ਸਰਕਾਰੀ ਅਤੇ 92 ਪ੍ਰਾਈਵੇਟ ਹਸਪਤਾਲ ਹਨ। ਇਸ ਮੌਕੇ ਜਿਲ੍ਹਾ ਕੋਆਰਡੀਨੇਰ ਸ: ਫਤਿਹਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡ ਹੋਲਡਰ, ਜੇ ਫਾਰਮ ਧਾਰਕ ਕਿਸਾਨ ਪਰਿਵਾਰ,ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ ਜੋ ਕਿ ਐਕਸਾਈਜ਼ ਵਿਭਾਗ ਤੋ ਪ੍ਰਜੀਕ੍ਰਿਤ ਹਨ ਅਤੇ ਪ੍ਰਵਾਨਿਤ ਪੀਲੇ ਕਾਰਡ ਧਾਰਕ ਪੱਤਰਕਾਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪੰਜੀਕ੍ਰਿਤ ਹਸਪਤਾਲ ਲਾਭਪਾਤਰੀ ਦਾ ਇਲਾਜ ਕਰਨ ਤੋ ਮਨ੍ਹਾਂ ਕਰਦਾ ਹੈ ਤਾਂ ਉਸ ਦੀ ਸ਼ਕਾਇਤ ਟੋਲ ਫ੍ਰੀ ਨੰ: 104 ਤੇ ਕੀਤੀ ਜਾ ਸਕਦੀ ਹੈ ਅਤੇ ਅਜਿਹੇ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਟੀ ਮੈਡੀਕਲ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਅਧੀਨ ਕਵਰ ਹੋਣ ਵਾਲੇ ਵਿਅਕਤੀ ਆਪਣਾ ਕਾਰਡ ਜ਼ਰੂਰ ਬਣਵਾਉਣ। ਉਨਾਂ ਕਿਹਾ ਕਿ ਕਾਰਡ ਹੋਲਡਰ ਹੀ ਮੁਫ਼ਤ ਇਲਾਜ ਦੇ ਹੱਕਦਾਰ ਹਨ। ਉਨਾਂ ਦੱਸਿਆ ਕਿ ਕਾਰਡ ਬਣਾਉਣ ਲਈ ਨਜ਼ਦੀਕ ਦੇ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਜਾਂ ਸਰਕਾਰੀ ਅਤੇ 25 ਰਜਿਸਟਰਡ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ ਅਤੇ ਹਸਪਤਾਲਾਂ ਦੀ ਸੂਚੀ ਦੇਖਣ ਲਈ ਵੈਬਸਾਈਟ www.sha.punjab.gov.in ਤੇ ਦੇਖ ਸਕਦੇ ਹਨ।