ਬਟਾਲਾ, 22 ਦਸੰਬਰ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾ ਦੀਆਂ ਮੁਸ਼ਕਿਲਾਂ ਹੱਲ਼ ਕਰਨ ਦੇ ਮੰਤਵ ਨਾਲ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਦੂਰ ਦਫਤਰਾਂ ਵਿੱਚ ਕੰਮ ਕਰਵਾਉਣ ਤੋਂ ਰਾਹਤ ਮਿਲ ਸਕੇ। ਇਸੇ ਮੰਤਵ ਤਹਿਤ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਕੋਟ ਮਜਲਸ ਵਿਖੇ ਲੋਕਾਂ ਦੀਆਂ ਮੁਸ਼ਕਲਾ ਹੱਲ ਕਰਨ ਲਈ ਲਗਾਇਆ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕੁੱਝ ਰਹਿੰਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਕੈਂਪ ਵਿੱਚ ਫਤਿਹਗੜ੍ਹ ਚੂੜੀਆਂ ਬਲਾਕ ਦੇ ਪਿੰਡ ਕੋਟ ਮਜਲਸ, ਪੱਤੀ ਬਾਠ, ਪੱਤੀ ਪਕੀਵਾਂ, ਦੁਲਟ, ਦਬੂਰਜੀ ਆਦਿ ਲੋਕਾਂ ਨੇ ਵਿਸ਼ੇਸ਼ ਕੈਂਪ ਵਿੱਚ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਆਪਣੀਆਂ ਮੁਸ਼ਕਲਾ ਦੱਸੀਆਂ। ਜਿਸ ਵਿੱਚ ਪਿੰਡਾਂ ਦੇ ਲੋਕਾਂ ਨੇ ਛੱਪੜ ਦੀ ਸਫਾਈ, ਗਲੀਆਂ- ਨਾਲੀਆਂ ਬਣਾਉਣ, ਪਿੰਡਾਂ ਦੀਆਂ ਫਿਰਨੀਆਂ ਨੂੰ ਪੱਕਾ ਕਰਨਾ, ਕੱਚੇ ਕੋਠਿਆਂ ਦੀਆਂ ਗ੍ਰਾਂਟਾਂ, ਆਟਾ ਦਾਲ ਸਕੀਮ, ਰਾਸ਼ਨ ਕਾਰਡ, ਅਧਾਰ ਕਾਰਡ ਲਿੰਕ ਕਰਾਉਣ ਆਦਿ ਮੁਸ਼ਕਲਾਂ ਤੋ ਜਾਣੂ ਕਰਵਾਇਆ ਗਿਆ। ਇਸ ਮੌਕੇ ਗੱਲ ਕਰਦਿਆਂ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾ ਹੱਲ਼ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਯੋਗ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਮੌਕੇ ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਅੱਜ ਦੇ ਇਸ ਕੈਂਪ ਵਿੱਚ ਲੋਕਾਂ ਵਲੋਂ ਆਪਣੀਆਂ ਮੁਸ਼ਕਿਲਾਂ ਤੋ ਜਾਣੂ ਕਰਵਾਇਆ ਗਿਆ ਹੈ, ਜਿਸ ਨੂੰ ਹੱਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਤੋ ਇਲਾਵਾ ਵੱਖ ਵੱਖ ਮੁਸ਼ਕਲਾ ਦੱਸੀਆਂ ਗਈਆਂ। ਇਸ ਵਿਚੋਂ ਕੁਝ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਤੇ ਬਾਕੀ ਮੁਸ਼ਕਿਲਾਂ ਸਬੰਧੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਹਰਜਿੰਦਰ ਸਿੰਘ ਬੀ.ਡੀ.ਪੀ.ਓ ਦਫਤਰ, ਜਗਦੀਪ ਸਿੰਘ, ਰਛਪਾਲ ਕੌਰ, ਸੀ.ਡੀ.ਪੀ.ਓ, ਰੁਪਿੰਦਰਜੀਤ ਕੌਰ ਸੁਪਰਵਾਇਜਰ, ਸਰਤਾਜ ਸਿੰਘ, ਹਰਜਿੰਦਰ ਸਿੰਘ ਐਮ.ਸੀ ਦਫਤਰ, ਦਲਬੀਰ ਸਿੰਘ ਪਟਵਾਰੀ, ਸੁਰਜੀਤ ਕੌਰ, ਹਰਸਰਨਦੀਪ ਸਿੰਘ ਪਟਵਾਰੀ, ਲੰਬਰਦਾਰ ਮਹਿੰਦਰ ਸਿੰਘ ਪਿੰਡ ਕੋਟਮਜਲਸ, ਅਤੇ ਪਿੰਡਾਂ ਦੇ ਲੋਕ ਆਦਿ ਮੋਜੂਦ ਸਨ।