ਸ਼ਿਵ ਸੈਨਾ ਆਗੂ ਦੇ ਹਮਲਾਵਰਾਂ ਨੂੰ ਵਿਦੇਸ਼ ਤੋਂ ਹੋਈ ਫੰਡਿੰਗ : ਐਸਐਸਪੀ ਬਟਾਲਾ

  • ਸ਼ਿਵ ਸੈਨਾ ਦੇ ਆਗੂ ਤੇ  ਗੋਲੀਆਂ ਚਲਾਉਣ ਵਾਲ਼ੇ ਹਮਲਾਵਰਾਂ ਵਿੱਚੋ ਮੁੱਖ ਹਮਲਾਵਰ ਨੂੰ ਪੱਛਮੀ ਬੰਗਾਲ ਤੋਂ ਕੀਤਾ ਕਾਬੂ

ਬਟਾਲਾ, 7 ਜੁਲਾਈ : ਬੀਤੀ 24 ਜੂਨ ਬਟਾਲਾ 'ਚ ਆਪਣੀ ਦੁਕਾਨ ਅੰਦਰ ਬੈਠੇ ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਅਤੇ ਇਲੈਕਟ੍ਰੋਨਿਸ ਦੁਕਾਨ ਦੇ ਮਲਿਕ ਰਾਜੀਵ ਮਹਾਜਨ, ਉਸ ਦੇ ਭਰਾ ਅਤੇ ਲੜਕੇ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਜ਼ਖਮੀ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਬਟਾਲਾ ਪੁਲਿਸ ਵਲੋਂ ਕੀਤਾ ਹੈ।ਉਥੇ ਬਟਾਲਾ ਦੇ ਐਸਐਸਪੀ ਅਸ਼ਵਨੀ ਗੋਟੀਅਲ ਨੇ ਪ੍ਰੈਸ ਕਾੰਫ਼੍ਰੇੰਸ ਕਰ ਖੁਲਾਸਾ ਕੀਤਾ ਕਿ ਹਮਲਾ ਕਰਨ ਵਾਲੇ ਦੋ ਨੌਜਵਾਨ ਸਨ ਜਦਕਿ ਉਹਨਾਂ ਚੋ ਇਕ ਨੂੰ ਪੰਜਾਬ ਪੁਲਿਸ ਦੀਆ ਵੱਖ ਵੱਖ ਟੀਮਾਂ ਵਲੋਂ ਕੀਤੀ ਭਾਲ ਤੇ ਵੈਸਟ ਬੰਗਾਲ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਮੁਢਲੀ ਜਾਂਚ ਚ ਇਹ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿੱਚ ਵਿਦੇਸ਼ ਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੈ ਅਤੇ ਹਮਲਾਵਰਾਂ ਨੂੰ ਵਿਦੇਸ਼ ਤੋਂ ਫੰਡਿੰਗ ਹੋਣ ਦੀ ਵੀ ਇਤਲਾਹ ਹੈ ਇਸ ਹਮਲੇ ਦਾ ਮਕਸਦ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਣਾ ਹੈ।ਕਿਸ ਵਲੋਂ ਫੰਡਿੰਗ ਹੋਈ ਹੈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਜਦਕਿ ਗਿਰਫ਼ਤਾਰ ਆਰੋਪੀ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ, ਉਥੇ ਹੀ ਐਸਐਸਪੀ ਬਟਾਲਾ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ ਬਟਾਲਾ ਪੁਲੀਸ ਤੋਂ ਇਲਾਵਾ ਕੌਂਟਰ ਇੰਟੇਲੇਜੈਂਸੀ ਅਤੇ ਸੇੰਟ੍ਰਲ ਏਜੇਂਸੀਆਂ ਦੀਆਂ ਵੱਖ-ਵੱਖ ਟੀਮਾਂ ਵਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰਕੇ ਮੁਲਜ਼ਮ ਨੂੰ ਪੱਛਮੀ ਬੰਗਾਲ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗਜ਼ ਅਤੇ ਹੋਰ ਤਕਨੀਕੀ ਤਰੀਕਿਆਂ ਨਾਲ ਕੀਤੀ ਗਈ ਜਾਂਚ ਦੇ ਆਧਾਰ ’ਤੇ ਪੁਲੀਸ ਕੁੰਢੀ ਨਾਲ ਕੁੰਢੀ ਜੋੜਦਿਆਂ ਮੁਲਜ਼ਮਾਂ ਤੱਕ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਕੋਲੋਂ ਅੱਗੇ ਦੀ ਪੁੱਛਗਿਛ ਕੀਤੀ ਜਾ ਰਹੀ ਹੈ ਅੱਗੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਦੂਸਰੇ ਹਮਲਾਵਰ ਨੂੰ ਵੀ ਪੁਲਿਸ ਵਲੋਂ ਜਲਦ ਕਾਬੁ ਕਰ ਲਿਆ ਜਾਵੇਗਾ ।