ਬਟਾਲਾ 17 ਫਰਵਰੀ : ਸਰਕਾਰੀ ਕਾਲਜ ਲਾਧੂਪੁਰ ਵਿਖੇ ਪ੍ਰਿੰਸੀਪਲ ਡਾਕਟਰ ਰੋਮੀ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੋਗਰਾਮ ਕੁਆਰਡੀਨੇਟਰ ਪ੍ਰੋਫੈਸਰ ਸੁਖਬੀਰ ਕੌਰ ਅਗਵਾਈ ਵਿੱਚ ਵੋਕੇਸ਼ਨਲ ਸਿੱਖਿਆ ਤੇ ਹੁਨਰ ਵਿਕਾਸ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ।ਇਸ ਸੈਮੀਨਾਰ ਦੌਰਾਨ ਪਲੇਸਮੈੰਟ ਅਫਸਰ ਪ੍ਰੋਫੈਸਰ ਜਸਬੀਰ ਸਿੰਘ ਸਰਕਾਰੀ ਬਹੁ ਤਕਨੀਕੀ ਕਾਲਜ ਬਟਾਲਾ ਨੇ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵੱਖ ਵੱਖ ਖੇਤਰ ਵਿੱਚ ਹੁਨਰ ਤਹਿਤ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਪੰਡਿਤ ਮੋਹਨ ਲਾਲ ਐਸ ਡੀ ਕਾਲਜ ਗੁਰਦਾਸਪੁਰ ਦੇ ਪ੍ਰੋਫੈਸਰ ਜੋਤੀ ਭਰਦੁਆਜ ਹੋਮ ਸਾਇੰਸ ਵਿਭਾਗ ਨੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਤੇ ਹੁਨਰ ਵਿਕਾਸ ਸਬੰਧੀ ਜਾਣੂ ਕਰਵਾਇਆ ਅਤੇ ਪ੍ਰੋਫੈਸਰ ਕਿਰਨਦੀਪ ਕੌਰ ਫਾਈਨ ਆਰਟਸ ਵਿਭਾਗ ਨੇ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਦੀਆਂ ਵੱਖ ਵੱਖ ਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਪ੍ਰੋਫੈਸਰ ਕੁਲਦੀਪ ਸਿੰਘ , ਪ੍ਰੋਫੈਸਰ ਮਲਕੀਤ ਸਿੰਘ, ਪ੍ਰੋਫੈਸਰ ਸ਼ਾਕਰਾ ਖੁਰਸ਼ੀਦ ਗੁਰਦਾਸਪੁਰ ,ਜੂਨੀਅਰ ਸਹਾਇਕ ਸਤਨਾਮ ਸਿੰਘ, ਸਟੈਨੋ ਜਤਿੰਦਰ ਸਿੰਘ ਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।