ਐਸ.ਡੀ.ਐਮ.ਮਜੀਠਾ ਨੇ  ਸੋਹੀਆਂ ਕਲਾਂ ਅਤੇ ਵਡਾਲਾ ਵੀਰਮ ਦੇ ਆਮ ਆਦਮੀ ਕਲੀਨਿਕਾਂ  ਦੀ ਕੀਤੀ ਗਈ ਚੈਕਿੰਗ

  • ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਬਣ ਰਹੇ ਨੇ ਵਰਦਾਨ

ਅੰਮ੍ਰਿਤਸਰ 9 ਅਕਤੂਬਰ : ਪੰਜਾਬ ਸਰਕਾਰ ਵਲੋ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਆਮ ਲੋਕਾਂ ਨਹੀ ਵਰਦਾਨ ਸਾਬਤ ਹੋ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਇੰਨ੍ਹਾਂ ਕਲੀਨਿਕਾਂ ਦਾ ਫਾਇਦਾ ਲੈ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ ਮਜੀਠਾ ਸ਼੍ਰੀਮਤੀ ਹਰਨੂਰ ਕੋਰ ਢਿਲੋ ਨੇ ਸੋਹੀਆਂ ਕਲਾਂ ਅਤੇ ਵਡਾਲਾ ਵੀਰਮ ਵਿਖ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ ਦੌਰਾਨ ਕੀਤਾ। ਸ਼੍ਰੀਮਤੀ ਢਿਲੋ ਨੇ ਚੈਕਿੰਗ ਦੋਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਸਬੰਧਤ ਡਾਕਟਰਾਂ ਨੂੰ ਮੁਸ਼ਕਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਚੈਕਿੰਗ ਦੋਰਾਨ ਦਵਾਈਆਂ ਦਾ ਸਟਾਕ,ਸਾਫ ਸਫਾਈ ਸਟਾਫ ਦੀ ਹਾਜ਼ਰੀ ਚੈਕ ਕੀਤੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਬਿਮਾਰੀਆਂ ਦੀ ਜਾਂਚ ਤੋ ਇਲਾਵਾ 100 ਤਰ੍ਹਾਂ ਦੇ ਕਲੀਨਿਕਲ ਟੈਸਟਾਂ ਵਾਲੇ 41 ਪੈਕੇਜ਼ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਐਸ ਡੀ ਐਮ ਮਜੀਠਾ ਵਲੋ ਵਡਾਲਾ ਵੀਰਮ ਦੇ ਆਮ ਆਦਮੀ ਕਲੀਨਿਕ ਵਿਚ ਚੱਲ ਰਹੇ ਸਿਵਲ ਵਰਕ ਦੇ ਕੰਮਾਂ ਦਾ ਜਾਇਜ਼ ਲੈਦੇ ਹੋਏ ਐਸ.ਡੀ.ਓ ਪੰਚਾਇਤੀ ਰਾਜ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਨੂੰ ਜ਼ਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਐਸ.ਐਮ.ਓ ਥਰੀਏਵਾਲ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਇਥੇ ਆਉਣ ਵਾਲੇ ਮਰੀਜਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ।