ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਰਾਹੁਲ ਗਾਂਧੀ ਨੇ ਦੂਸਰੇ ਦਿਨ ਵੀ ਕੀਤੀ ਲੰਗਰ 'ਚ ਸੇਵਾ 

ਅੰਮ੍ਰਿਤਸਰ ,3 ਅਕਤੂਬਰ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਦੌਰੇ ਤੇ ਹਨ ਅਤੇ ਉਹਨਾਂ ਵੱਲੋਂ ਬੀਤੇ ਦੋ ਦਿਨਾਂ ਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਲੱਗ ਅਲੱਗ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਵਿੱਚ ਉਹਨਾਂ ਵੱਲੋਂ ਕੱਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਝੂਠੇ ਬਰਤਨਾਂ ਦੀ ਸੇਵਾ ਕੀਤੀ ਗਈ ਅਤੇ ਦੇਰ ਰਾਤ ਉਹਨਾਂ ਵੱਲੋਂ ਜਲ ਦੀ ਸੇਵਾ ਕਰਨ ਤੋਂ ਬਾਅਦ ਪਾਲਕੀ ਸਾਹਿਬ ਨੂੰ ਮੋਢਾ ਵੀ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਰਾਹੁਲ ਗਾਂਧੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਜ ਲੰਗਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਲਗਾਤਾਰ ਹੀ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੇ ਹਨ। ਉਥੇ ਹੀ ਉਹਨਾਂ ਵੱਲੋਂ ਜੇਕਰ ਦੇਸ਼ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਜਾ ਕੇ ਉੱਥੇ ਦੇ ਕਾਰੋਬਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਦੌਰੇ ਤੇ ਪਹੁੰਚ ਸਿਰਫ ਔਰ ਸਿਰਫ ਧਾਰਮਿਕ ਕਾਰਜ ਕੀਤੇ ਜਾ ਰਹੇ ਹਨ। ਜਿਨਾਂ ਵਿੱਚੋਂ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੀਤੇ ਦਿਨ ਜੂਠੇ ਬਰਤਨਾਂ ਦੀ ਸੇਵਾ ਕੀਤੀ ਗਈ ਅਤੇ ਉਹਨਾਂ ਵੱਲੋਂ ਦੁਬਾਰਾ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਜਲ ਦੀ ਸੇਵਾ ਕਰ ਸਾਰੇ ਸ਼ਰਧਾਲੂਆਂ ਦੇ ਮਨ ਮੋਹਕ ਦਿੱਤੇ ਗਏ ਉਥੇ ਹੀ ਉਹਨਾਂ ਵੱਲੋਂ ਦੇਰ ਰਾਤ ਸੁਖ ਆਸਨ ਸਮੇਂ ਪਾਲਕੀ ਦੀ ਸੇਵਾ ਵੀ ਕੀਤੀ ਗਈ ਅਤੇ ਅੱਜ ਸਵੇਰ ਤੋਂ ਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਘਰ ਦੇ ਵਿੱਚ ਪਹੁੰਚ ਕੇ ਲੰਗਰ ਪਕਾਉਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਉਥੇ ਹੀ ਅੱਜ ਦੂਸਰਾ ਦਿਨ ਹੈ ਜਿੱਥੇ ਰਾਹੁਲ ਗਾਂਧੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਤਾਰ ਹੀ ਸੇਵਾ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ ਅਤੇ ਉਨਾਂ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਸੇਵਾ ਕੀਤੀ ਜਾ ਰਹੀ ਹੈ।


ਦਰਬਾਰ ਸਾਹਿਬ 'ਚ ਰਾਹੁਲ ਦੇ ਪਹੁੰਚਣ 'ਤੇ ਭਖੀ ਸਿਆਸਤ, ਰਾਹੁਲ ਗਾਂਧੀ ਕਦੇ 1984 ਬਾਰੇ ਕੁੱਝ ਬੋਲਣਗੇ? : ਐਸਜੀਪੀਸੀ  
ਕਾਂਗਰਸ ਪਾਰਟੀ ਰਾਹੁਲ ਗਾਂਧੀ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਹਨ ਅਤੇ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸੇਵਾ ਕੀਤੀ ਜਾ ਰਹੀ ਹੈ। ਉੱਥੇ ਹੀ ਬੀਤੇ ਦਿਨ ਰਾਹੁਲ ਗਾਂਧੀ ਵੱਲੋਂ ਜਿੱਥੇ ਜੂਠੇ ਬਰਤਨ ਮਾਂਜਣ ਦੀ ਸੇਵਾ ਕੀਤੀ ਗਈ ਉੱਥੇ ਹੀ ਉਹਨਾਂ ਵੱਲੋਂ ਦੇਰ ਰਾਤ ਸੁੱਖ ਹਾਸਨ ਸਮੇਂ ਪਾਲਕੀ ਦੀ ਸੇਵਾ ਵੀ ਕੀਤੀ ਗਈ। ਅੱਜ ਉਹਨਾਂ ਵੱਲੋਂ ਸਵੇਰ ਤੋਂ ਹੀ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਲੰਗਰ ਦੀ ਸੇਵਾ ਨੂੰ ਕਰਦਿਆਂ ਹੋਇਆਂ ਆਪਣਾ ਦਿਨ ਬਤੀਤ ਕੀਤਾ, ਉੱਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਨੇ ਰਾਹੁਲ ਗਾਂਧੀ ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਬੇਸ਼ੱਕ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਹੋਏ ਹਨ ਅਤੇ ਉਹਨਾਂ ਵੱਲੋਂ ਆਪਣੀ ਸੇਵਾ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਦੀ ਸੇਵਾ ਨਿਰਵਿਘਨ ਚੱਲ ਸਕੇ ਇਸ ਕਰਕੇ ਸਿੱਖ ਕੌਮ ਵੱਲੋਂ ਕਿਸੇ ਵੀ ਤਰਹਾਂ ਦਾ ਉਹਨਾਂ ਦਾ ਵਿਰੋਧ ਨਹੀਂ ਕੀਤਾ ਗਿਆ। ਕਿਉਂਕਿ 1984 ਦੇ ਅੱਜ ਵੀ ਜਖਮ ਉਹਨਾਂ ਦੇ ਪਿੰਡੇ ਉੱਤੇ ਅੱਲੇ ਹਨ, ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਨਾ ਤਾਂ ਕੋਈ ਪਛਤਾਤਾਪ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜੋ ਉਹਨਾਂ ਦੇ ਦਾਦੀ ਅਤੇ ਪਿਤਾ ਜੀ ਵੱਲੋਂ ਸਿੱਖਾਂ ਤੇ ਤਸ਼ੱਦਦ ਢਾਇਆ ਗਿਆ ਸੀ ਉਸ ਬਾਰੇ ਕੋਈ ਗੱਲਬਾਤ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਹੀ ਉਹਨਾਂ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। 1984 ਨੂੰ ਲੈ ਕੇ ਉਹਨਾਂ ਕੋਲ ਸਵਾਲ ਵੀ ਪੁੱਛੇ ਜਾ ਰਹੇ ਹਨ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਵੱਲੋਂ ਵੀ ਰਾਹੁਲ ਗਾਂਧੀ ਤੇ ਸਵਾਲ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਬੇਸ਼ੱਕ ਦੋ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਦੇ ਰਹੇ ਹਨ ਲੇਕਿਨ ਉਹਨਾਂ ਦੀ ਸੇਵਾ ਚ ਕੋਈ ਵੀ ਵਿਘਨ ਨਾ ਪਵੇ ਇਸ ਕਰਕੇ ਸਿੱਖ ਕੌਮ ਨੇ ਪੂਰਾ ਸਾਥ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦੀ ਦਾਦੀ ਅਤੇ ਉਹਨਾਂ ਦੇ ਪਿਤਾ ਵੱਲੋਂ ਸਿੱਖ ਕੌਮ ਤੇ ਤਸ਼ੱਦਦ ਢਾਇਆ ਗਿਆ ਸੀ ਉਸ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਜਰੂਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਸੀ। ਅੱਗੇ ਬੋਲਦੇ ਹੋਏ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਨਾ ਤਾਂ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਉਹਨਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਸੇਵਾ ਉਨੀ ਦੇਰ ਤੱਕ ਸਫਲ ਨਹੀਂ ਹੋ ਸਕਦੀ ਜਿੰਨੇ ਦੇਰ ਤੱਕ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਦੀ ਮਾਫੀ ਨਹੀਂ ਮੰਗਦੇ।