ਲੌਗ ਜੰਪ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰੋਹਿਤ ਕਲਸੀ ਗੁਰਦਾਸਪੁਰ ਰਹੇ

  • ਕਮਲਜੀਤ ਖੇਡਾਂ, ਦੂਜੇ ਦਿਨ ਵੱਖ-ਵੱਖ ਵਰਗ ਵਿੱਚ ਹੋਏ ਦਿਲਖਿੱਚਵੇਂ ਮੁਕਾਬਲੇ

ਬਟਾਲਾ, 21 ਨਵੰਬਰ : ਕਮਲਜੀਤ ਖੇਡਾਂ ਵਿੱਚ ਦੂਜੇ ਦਿਨ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਹੋਏ । ਜਿਸ ਵਿੱਚ  ਲੌਗ ਜੰਪ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰੋਹਿਤ ਕਲਸੀ ਗੁਰਦਾਸਪੁਰ  ,ਦੂਜੇ ਸਥਾਨ ਤੇ ਹਰਮਨਪ੍ਰੀਤ ਸਿੰਘ ਗੁਰਦਾਸਪੁਰ ਅਤੇ ਤੀਜੇ ਸਥਾਨ ਤੇ ਯੁਵਰਾਜ ਸਿੰਘ ਜਲੰਧਰ ਰਹੇ।400 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲੇ ਸਥਾਨ ਤੇ ਜਸਕਰਨ ਸਿੰਘ ਬਰਨਾਲਾ, ਦੂਜੇ ਸਥਾਨ ਤੇ ਅਜੈ ਸਭਰਵਾਲ ਬਟਾਲਾ ਅਤੇ ਤੀਜੇ ਸਥਾਨ ਤੇ ਰਿੰਕੂ ਬਾਟਾਲਾ ਰਹੇ। ਇਸੇ ਤਰ੍ਹਾਂ 400 ਮੀਟਰ ਲੜਕੀਆਂ ਦੀ ਦੌੜ ਵਿੱਚ ਪਹਿਲੇ ਸਥਾਨ ਤੇ ਰੀਨਾ ਤਰਨਤਾਰਨ, ਦੂਜੇ ਸਥਾਨ ਤੇ ਸੁਰਜੀਤ ਕੌਰ ਅਮਿ੍ਤਸਰ ਅਤੇ ਤੀਜੇ ਸਥਾਨ ਤੇ ਮੁਸਕਾਨ ਹਿਸਾਰ ਰਹੇ।  ਲੌਗ ਜੰਪ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਕੰਵਲਜੀਤ ਕੌਰ ਅਮਿ੍ਤਸਰ, ਦੂਜੇ ਸਥਾਨ ਤੇ ਬਲਜੀਤ ਕੌਰ ਬਟਾਲਾ ਅਤੇ ਤੀਜੇ ਸਥਾਨ ਤੇ ਰੋਜਪ੍ਰੀਤ ਕੌਰ ਮੱਲਿਆਵਾਲ ਰਹੇ। ਇਸੇ ਤਰਾਂ ਅਥਲੈਟਿਕਸ ਦੇ 4 ਸਾਲ ਤੋ 18 ਸਾਲ ਵਰਗ ਦੇ 500 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ  ਪਹਿਲੇ ਸਥਾਨ ਤੇ ਪ੍ਰਭਜੋਤ ਸਿੰਘ ਸੰਗਰੂਰ,ਦੂਜੇ ਸਥਾਨ ਤੇ ਜਸਨਦੀਪ ਸਿੰਘ ਬਠਿੰਡਾ ਅਤੇ ਤੀਜੇ ਸਥਾਨ ਤੇ ਸਚਿਨ ਫਾਜਿਲਕਾ ਰਹੇ। 5000 ਮੀਟਰ 4 ਸਾਲ ਤੋ 18 ਸਾਲ ਵਰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਵਿੱਚ ਪਹਿਲੇ ਸਥਾਨ ਤੇ ਪੂਜਾ ਦੂਜੇ ਨੰਬਰ ਤੇ ਮਲਕੀਤ ਅਤੇ ਤੀਜੇ ਸਥਾਨ ਤੇ ਮੁਸਕਾਨ ਰਹੀਆਂ। 100 ਮੀਟਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਕੰਵਲਜੀਤ ਕੌਰ ਅਮਿ੍ਤਸਰ ,ਦੂਜੇ ਨੰਬਰ ਤੇ ਬਲਜੀਤ ਕੌਰ ਧੰਦੋਈ ਅਤੇ ਤੀਜੇ ਸਥਾਨ ਤੇ ਰੋਜਪ੍ਰੀਤ ਕੌਰ ਮੱਲਿਆਵਾਲ ਰਹੇ । 100 ਮੀਟਰ ਲੜਕਿਆਂ ਵਿੱਚ ਪਹਿਲੇ ਸਥਾਨ ਤੇ ਪਾਰਸ ਸੰਧੂ ਜਲੰਧਰ, ਦੂਜੇ ਸੁਨੀਲ ਸਿੰਘ ਰਾਜਸਥਾਨ  ਅਤੇ ਤੀਜੇ ਸਥਾਨ ਤੇ ਵਿਸਾਲ ਕੁਮਾਰ ਛੀਨਾ ਰਹੇ। 800 ਮੀਟਰ ਦੌੜ ਵਿੱਚ ਪਹਿਲੇ ਸਥਾਨ ਤੇ ਜਸਕਰਨ ਸਿੰਘ ਬਰਨਾਲਾ, ਦੂਜੇ ਪ੍ਹਭਜੋਤ ਸਿੰਘ ਸੰਗਰੂਰ ਤੇ ਤੀਜੇ ਸਥਾਨ ਤੇ ਜਸਨਦੀਪ ਸਿੰਘ ਬਠਿੰਡਾ  ਰਹੇ। ਇਸੇ ਤਰ੍ਹਾ 800 ਮੀਟਰ ਦੌੜ ਲੜਕੀਆ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਹਿਨਾਂ ਤਰਨਤਾਰਨ ਦੂਜੇ ਸਥਾਨ ਤੇ ਪੂਜਾ ਰਾਣੀ ਹਿਸਾਰ ਅਤੇ ਤੀਜੇ ਸਥਾਨ ਤੇ ਰੁਕਮਨਦੀਪ ਕੌਰ ਬਟਾਲਾ ਰਹੀਆਂ। ਇਸੇ ਤਰ੍ਹਾ ਹਾਈ ਜੰਪ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸੁਖਦੇਵ ਸਿੰਘ ਰੰਗੜ ਨੰਗਲ ਦੂਜੇ ਸਥਾਨ ਤੇ ਕਰਨਦੀਪ ਸਿੰਘ ਗੁਰਦਾਸਪੁਰ ਅਤੇ ਤੀਜੇ ਸਥਾਨ ਤੇ ਯੁਵਰਾਜ ਸਿੰਘ ਜਲੰਧਰ ਰਹੇ। ਸ਼ਾਟ ਪੁੱਟ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਗੁਰਜੀਤ ਕੌਰ ਬਟਾਲਾ ਦੂਜੇ ਸਥਾਨ ਤੇ ਸ਼ਾਕਸੀ ਹਿਸਾਰ ਅਤੇ ਤੀਜੇ ਸਥਾਨ ਤੇ ਰੇਖਾ ਹਿਸਾਰ ਰਹੀਆਂ ।