ਬੇਸਿਕ ਕੰਪਿਊਟਰ ਕੋਰਸਾਂ ਦੇ ਦਾਖਲੇ ਸਬੰਧੀ ।

ਅੰਮ੍ਰਿਤਸਰ 26 ਮਾਰਚ : ਕਮਾਂਡਰ ਬਲਜਿੰਦਰ ਵਿਰਕ (ਰਿਟਾ), ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, 52 ਕੋਰਟ ਰੋਡ, ਨਜਦੀਕ ਨਿੱਜਰ ਸਕੈਨ ਸੈਂਟਰ, ਅੰਮ੍ਰਿਤਸਰ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਸ ਦਫਤਰ ਅੰਦਰ ਚੱਲ ਰਹੀ  SVTC ਸੈਂਟਰ ਵਿੱਚ 120 ਘੰਟੇ ਦਾ ISO Certified  ਤਿੰਨ ਮਹੀਨੇ ਦਾ ਬੇਸਕ ਕੰਪਿਊਟਰ ਕੋਰਸ਼ ਕਰਵਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਹਰ ਸਰਕਾਰੀ ਨੌਕਰੀ ਲਈ ਜਰੂਰੀ ਹੈ। ਇਸ ਕੋਰਸ਼ ਦੇ ਦਾਖਲੇ ਸ਼ੁਰੂ ਹਨ। ਇਹ ਕੋਰਸ ਬਜਾਰ ਵਿੱਚ ਚੱਲ ਰਹੇ ਕੋਰਸ਼ਾਂ ਦੇ ਮੁਕਾਬਲੇ ਬਹੁਤ ਘੱਟ ਫੀਸਾ ਤੇ ਚਲਾਇਆ ਜਾਂਦਾ ਹੈ। ਚਾਹਵਾਨ ਉਮੀਦਵਾਰ ਇਸ ਕੋਰਸ਼ ਵਿੱਚ ਦਾਖਲੇ ਲਈ ਦਫਤਰੀ ਸਮੇਂ ਵਿਚ ਆ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ ਜਾਂ ਦਫਤਰ ਦੇ ਫੋਨ ਨੰਬਰ 0183—2212103, 6284432143  ਤੇ ਸੰਪਰਕ ਕਰ ਸਕਦੇ ਹਨ।