ਪੰਜਾਬ ਪੁਲਿਸ ਨੇ ਤਰਨਤਾਰਨ ‘ਚ 4 ਕਿਲੋ ਹੈਰੋਇਨ ਫੜੀ, ਤਸਕਰ ਮੌਕੇ ਤੋਂ ਫਰਾਰ

ਤਰਨਤਾਰਨ, 22 ਅਪ੍ਰੈਲ : ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਨੇ ਤਰਨਤਾਰਨ ਇਲਾਕੇ ਦੇ ਹਰੀਕੇ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਦੋਂਕਿ ਦੋ ਤਸਕਰ ਪੁਲਿਸ ਨਾਲ ਹੱਥੋਪਾਈ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਦੌਰਾਨ ਹੱਥੋਪਾਈ ਦੌਰਾਨ ਹੈਰੋਇਨ ਨਾਲ ਭਰਿਆ ਬੈਗ ਹੇਠਾਂ ਡਿੱਗ ਗਿਆ, ਜਦਕਿ ਮੁਲਜ਼ਮ ਕਾਰ ਵਿੱਚ ਸਵਾਰ ਸਾਥੀ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋਏ ਤਸਕਰਾਂ ਦੀ ਪਹਿਚਾਣ ਸੁਨੀਲ ਕੁਮਾਰ ਉਰਫ਼ ਕਾਲੂ ਅਤੇ ਕਾਲੀ ਵਾਸੀ ਮੋਗਾ ਦੇ ਧਰਮਕੋਟ ਥਾਣਾ ਖੇਤਰ ਅਧੀਨ ਪੈਂਦੇ ਸੈਦਜਲਪੁਰਾ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਦੋਵਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।