ਪੰਜਾਬ ਸਰਕਾਰ ਨੇ ਸਹਿਕਾਰੀ ਖੰਡ ਮਿੱਲ ਪਨਿਆੜ ਦੀ ਗੰਨੇ ਦੀ ਪਿੜਾਈ ਦੀ ਸਾਰੀ ਬਕਾਇਆ ਰਾਸ਼ੀ 9682.78 ਲੱਖ ਰੁਪਏ ਜਾਰੀ ਕੀਤੀ

  • ਪਨਿਆੜ ਖੰਡ ਮਿੱਲ ਨੇ ਬਕਾਇਆ ਰਾਸ਼ੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ
  • ਪਿਛਲੇ ਦਹਾਕੇ ਦੌਰਾਨ ਇਹ ਪਹਿਲੀ ਵਾਰੀ ਹੋਇਆ ਕਿ ਕਿਸਾਨਾਂ ਨੂੰ ਗੰਨੇ ਦੀ ਸਾਰੀ ਪੇਮੈਂਟ 10 ਜੁਲਾਈ ਤੱਕ ਮਿਲੀ
  • ਗੰਨਾਂ ਕਾਸ਼ਤਕਾਰਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ

ਗੁਰਦਾਸਪੁਰ, 12 ਜੁਲਾਈ : ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਪਨਿਆੜ (ਗੁਰਦਾਸਪੁਰ) ਦੀ ਗੰਨੇ ਦੀ ਪਿੜਾਈ ਦੀ ਸਾਰੀ ਬਕਾਇਆ ਰਾਸ਼ੀ 9682.78 ਲੱਖ ਰੁਪਏ ਜਾਰੀ ਕਰ ਦਿੱਤੀ ਗਈ ਹੈ, ਜਿਸਨੂੰ ਸਹਿਕਾਰੀ ਖੰਡ ਮਿੱਲ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਪਨਿਆੜ 9ਗੁਰਦਾਸਪੁਰ) ਵੱਲੋਂ ਪਿੜਾਈ ਸ਼ੀਜਨ 2022-23 ਦੌਰਾਨ 2548771.00 ਕੁਇੰਟਲ ਗੰਨਾ ਪੀੜਿਆ ਗਿਆ ਸੀ, ਜਿਸਦੀ ਕੁੱਲ ਪੇਮੈਂਟ 9682.78 ਲੱਖ ਰੁਪਏ ਬਣਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਗੰਨੇ ਦੀ ਸਾਰੀ ਬਕਾਇਆ ਰਾਸ਼ੀ ਰਲੀਜ਼ ਕਰ ਦਿੱਤੀ ਗਈ ਹੈ ਅਤੇ ਪਨਿਆੜ ਮਿੱਲ ਵੱਲੋਂ ਇਹ ਸਾਰੀ ਪੇਮੈਂਟ ਗੰਨਾ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਹਿਕਾਰੀ ਖੰਡ ਮਿੱਲ ਪਨਿਆੜ ਵੱਲੋਂ ਕੋਈ ਵੀ ਬਕਾਇਆ ਰਾਸ਼ੀ ਦੇਣਯੋਗ ਨਹੀ ਹੈ। ਓਧਰ ਇਸ ਸਬੰਧੀ ਮਿੱਲ ਦੇ ਜਨਰਲ ਮੈਨੇਜਰ ਸ਼੍ਰੀ ਸਰਬਜੀਤ ਸਿੰਘ ਹੰੁਦਲ ਵੱਲੋ ਦੱਸਿਆ ਗਿਆ ਕਿ ਸ਼੍ਰੀ ਅਰਵਿੰਦਪਾਲ ਸਿੰਘ ਸੰਧੂ (ਆਈ.ਏ.ਐਸ.) ਪ੍ਰਬੰਧ ਨਿਰਦੇਸ਼ਕ, ਸ਼ੂਗਰਫੈਡ, ਪੰਜਾਬ ਦੇ ਉਚੇਰੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋ ਸਹਿਕਾਰੀ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਗੰਨੇ ਦੀ ਪੇਮੈਂਟ ਵਾਸਤੇ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ, ਜਿਸ ਕਰਕੇ ਇਸ ਸਾਲ ਗੰਨੇ ਦੀ ਪੇਮੈਂਟ ਇੰਨੀ ਜਲਦੀ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਇਹ ਪਹਿਲੀ ਵਾਰੀ ਹੋਇਆ ਹੈ ਕਿ ਗੰਨੇ ਦੀ ਸਾਰੀ ਪੇਮੈਂਟ 10 ਜੁਲਾਈ ਤੱਕ ਕਿਸਾਨਾਂ ਨੂੰ ਕੀਤੀ ਗਈ ਹੋਵੇ। ਮਿੱਲ ਮੈਨੇਜਮੈਂਟ ਅਤੇ ਬੋਰਡ ਆਫ ਡਾਇਰੈਕਟਰ ਨਰਿੰਦਰ ਸਿੰਘ ਗੁਣੀਆਂ, ਕਸ਼ਮੀਰ ਸਿੰਘ, ਕਨਵਰ ਪ੍ਰਤਾਪ ਸਿੰਘ, ਬਿਸ਼ਨ ਦਾਸ, ਪਰਮਜੀਤ ਸਿੰਘ, ਵਰਦਿੰਰ ਸਿੰਘ, ਬਲਜਿੰਦਰ ਸਿੰਘ, ਹਰਮਿੰਦਰ ਸਿੰਘ, ਅਨੀਤਾ ਕੁਮਾਰੀ, ਮਲਕੀਤ ਕੌਰ ਅਤੇ ਸਮੂਹ ਗੰਨਾ ਕਾਸ਼ਤਕਾਰਾਂ ਵੱਲੋ ਪੰਜਾਬ ਸਰਕਾਰ ਅਤੇ ਪ੍ਰਬੰਧ ਨਿਰਦੇਸ਼ਕ, ਸ਼ੂਗਰਫੈਡ ਪੰਜਾਬ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਿੱਲ ਦੇ ਅਧਿਕਾਰੀ ਸੰਦੀਪ ਸਿੰਘ, ਇੰਜਨੀਅਰ-ਕਮ-ਪ੍ਰਚੇਜ ਅਫਸਰ, ਆਈ.ਪੀ.ਐੱਸ. ਭਾਟੀਆ ਡਿਪਟੀ ਚੀਫ ਕੈਮਸਿਟ, ਸੁਖਪ੍ਰੀਤ ਸਿੰਘ ਚੀਫ ਇੰਜਨੀਅਰ, ਅਰਵਿੰਦਰ ਸਿੰਘ, ਚੀਫ ਅਕਾਊਟਸ ਅਫਸਰ, ਰਾਜ ਕਮਲ ਮੁੱਖ ਗੰਨਾ ਵਿਕਾਸ ਅਫਸਰ, ਚਰਨਜੀਤ ਸਿੰਘ, ਸੁਪਰਡੈਂਟ, ਅਮਰਜੀਤ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ, ਗੁਰਦਾਸਪੁਰ, ਮਿੱਲ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਮਾਂਟਾ ਅਤੇ ਸਮੂਹ ਮਿੱਲ ਦੇ ਕਰਮਚਾਰੀ ਵੀ ਹਾਜ਼ਰ ਸਨ।