- ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਸੁਣੀਆਂ ਵੀ.ਡੀ.ਸੀਜ ਦੀਆਂ ਸਮੱਸਿਆਵਾਂ
- ਹਿੰਦ ਪਾਕ ਸਰਹੱਦ ਦਾ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਕੀਤਾ ਨਿਰੀਖਣ
ਪਠਾਨਕੋਟ, 8 ਨਵੰਬਰ 2024 : ਅੱਜ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਖੇਤਰ ਬਮਿਆਲ ਵਿਖੇ ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਆਦਰਸ ਵਿਦਿਆਲਿਆ ਮਨਵਾਲ ਮੰਗਵਾਲ ਵਿਖੇ ਵੀ.ਡੀ.ਸੀਜ (ਵਿਲਜ ਡਿਫੈਂਸ ਕਮੇਟੀਆਂ) ਦਾ ਇੱਕ ਵਿਸੇਸ ਪ੍ਰੋਗਰਾਮ ਕਰਵਾਇਆ ਗਿਆ। ਇਸ ਮੋਕੇ ਤੇ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੇ ਸਿਵਾ ਪ੍ਰਸਾਦ ਜੀ ਵਧੀਕ ਮੁੱਖ ਸਕੱਤਰ ਪੰਜਾਬ, ਸ੍ਰੀ ਵੀ.ਕੇ. ਮੀਨਾ ਪਿ੍ਰੰਸੀਪਲ ਸਕੱਤਰ ਪੰਜਾਬ,ਸ੍ਰੀ ਨੀਲ ਕੰਠ ਅਵਧ ਜੀ ਪ੍ਰਭਾਰੀ ਸਕੱਤਰ ਪਠਾਨਕੋਟ, ਪ੍ਰਦੀਪ ਸੱਭਰਵਾਲ ਡਵੀਜਨਲ ਕਮਿਸਨਰ ਜਲੰਧਰ, ਅਨਿਲ ਚੋਹਾਣ ਸੈਕੰਡ ਇੰਨ ਕਮਾਂਡ ਸੀਮਾ ਸੁਰੱਖਿਆ ਬਲ, ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ ਅਤੇ ਹੋਰ ਵਿਸੇਸ ਮਹਿਮਾਨ ਵੀ ਹਾਜਰ ਸਨ। ਜਿਕਰਯੌਗ ਹੈ ਕਿ ਅੱਜ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜਿਲ੍ਹਾ ਪਠਾਨਕੋਟ ਵਿੱਚ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਪਿੰਡਾਂ ਵਿੱਚ ਵੀ.ਡੀ.ਸੀ. ਨਾਲ ਵਿਸੇਸ ਮੀਟਿੰਗ ਕਰਨ ਪਹੁੰ~ਚੇ ਸਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹਿੰਦ ਪਾਕ ਸਰਹੱਦ ਦਾ ਦੋਰਾ ਵੀ ਕੀਤਾ ਗਿਆ। ਵੀ.ਡੀ.ਸੀ. ਨਾਲ ਮੀਟਿੰਗ ਕਰਦਿਆਂ ਉਨ੍ਹਾਂ ਵੀ.ਡੀ.ਸੀ. ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਵੱਲੋਂ ਪੰਜਾਬ ਪੁਲਿਸ ਵੱਲੋਂ ਐਸ.ਓ.ਜੀ. ਅਤੇ ਕਿਊ.ਆਰ.ਟੀ. ਵੱਲੋਂ ਲਗਾਈਆਂ ਪਰਦਰਸਨੀਆਂ,ਬਾਗਬਾਨੀ ਵਿਭਾਗ, 121 ਬਟਾਲੀਅਨ ਬੀ.ਐਸ.ਐਫ. ਵੱਲੋਂ ਲਗਾਈਆਂ ਪਰਦਰਸਨੀਆਂ, ਸੈਲਫ ਹੈਲਪ ਗਰੁਪ ਅਤੇ ਖੇਤੀ ਬਾੜੀ ਵਿਭਾਗ ਵੱਲੋਂ ਲਗਾਈਆਂ ਪਰਦਰਸਨੀਆਂ ਦਾ ਜਾਇਆ ਵੀ ਲਿਆ। ਸਮਾਰੋਹ ਦਾ ਅਰੰਭ ਰਾਸਟਰੀ ਗਾਣ ਨਾਲ ਕੀਤਾ ਗਿਆ, ਜਿਲ੍ਹਾ ਪ੍ਰਸਾਸਨ ਵੱਲੋਂ ਮੁੱਖ ਮਹਿਮਾਨ ਜੀ ਦਾ ਪਠਾਨਕੋਟ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਵੱਲੋਂ ਮੁੱਖ ਮਹਿਮਾਨ ਜੀ ਦਾ ਵਿਸੇਸ ਤੋਰ ਤੇ ਸਵਾਗਤ ਕੀਤਾ ਗਿਆ। ਸ.ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਬਣਾਈਆਂ ਗਈਆਂ ਗ੍ਰਾਮੀਣ ਸੁਰੱਖਿਆ ਸਮਿਤੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਰੋਸਨੀ ਪਾਈ। ਇਸ ਮੋਕੇ ਤੇ ਸੰਬੋਧਤ ਕਰਦਿਆਂ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ ਉਹ ਪਿਛਲੇ ਕੂਝ ਦਿਨਾਂ ਤੋਂ ਪੰਜਾਬ ਅੰਦਰ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਪਿੰਡਾਂ ਦਾ ਦੋਰਾ ਕਰ ਰਹੇ ਹਨ ਅਤੇ ਵੀ.ਡੀ.ਸੀਜ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਅੱਜ ਪਠਾਨਕੋਟ ਵਿਖੇ ਪਹੁੰਚਣ ਤੇ ਲੱਗਾ ਕਿ ਗ੍ਰਾਮੀਣ ਸੁਰੱਖਿਆ ਸਮਿਤੀਆਂ ਦੇ ਮੈਂਬਰ ਅਪਣੇ ਕਾਰਜਾਂ ਨੂੰ ਲੈ ਕੇ ਕਾਫੀ ਸਚੇਤ ਹਨ। ਇਸ ਮੋਕੇ ਤੇ ਉਨ੍ਹਾਂ ਵੀ.ਡੀ.ਸੀ. ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ ਜੋ ਜਲਦੀ ਹੱਲ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਕੀਤਾ ਜਾਵੇਗਾ , ਜੋ ਵੱਡੇ ਪੋ੍ਰਜੈਕਟ ਲਗਾਉਂਣ ਦੀ ਗੱਲ ਹੈ ਇਸ ਦੀ ਤਜਵੀਜ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਮਨਜੂਰੀ ਮਿਲਣ ਤੇ ਕੰਮ ਸੁਰੂ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਜ ਨੂੰ ਉਸ ਸਮੇਂ ਤੱਕ ਪੂਰਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਜਨਤਾ ਅਪਣਾ ਪੂਰਨ ਸਹਿਯੋਗ ਨਹੀਂ ਦਿੰਦੀ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਦਾ ਉਦੇਸ ਵੀ ਇਹ ਹੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਉਨ੍ਹਾਂ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ ਹੈ ਜਨਤਾਂ ਦੀਆਂ ਸਮੱਸਿਆਵਾਂ ਨੂੰ ਸਮਝਨਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਤਤਕਾਲੀਨ ਗਵਰਨਰ ਪੰਜਾਬ ਵੱਲੋਂ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ ਅਤੇ ਵੀ.ਡੀ.ਸੀ. ਅਪਣੇ ਫਰਜਾਂ ਅਤੇ ਅਧਿਕਾਰਾਂ ਦੇ ਪ੍ਰਤੀ ਪੂਰੀ ਤਰ੍ਹਾਂ ਦੇ ਨਾਲ ਜਾਗਰੂਕ ਹਨ। ਉਨ੍ਹਾਂ ਕਿ ਇਸ ਸਮੇਂ ਸਰਹੱਦੀ ਜਿਲ੍ਹਿਆਂ ਵਿੱਚ ਕਰੀਬ 5 ਹਜਾਰ ਤੋਂ ਜਿਆਦ ਵੀ.ਡੀ.ਸੀ. ਹਨ ਅਤੇ ਇਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਜਿਆਦਾਤਰ ਵੀ.ਡੀ.ਸੀਜ ਸਾਬਕਾ ਸੈਨਿਕ ਹਨ ਅਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਪਹਿਲਾਂ ਵੀ ਦੇਸ ਪ੍ਰਤੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਰਡਰ ਰੋਡ ਦੀ ਵਿਵਸਥਾ ਵੀ ਜਲਦੀ ਠੀਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਆਏ ਹਨ। ਉਨ੍ਹਾ ਇਸ ਮੋਕੇ ਤੇ ਹਰੇਕ ਵੀ.ਡੀ.ਸੀ. ਨੂੰ ਮੋਕਾ ਦਿੰਦਿਆਂ ਕਿਹਾ ਕਿ ਕੋਈ ਵੀ ਅਪਣੀ ਗੱਲ ਰੱਖ ਸਕਦਾ ਹੈ ਅਪਣੀ ਸਮੱਸਿਆ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਤਿੰਨ ਮਹੀਨਿਆਂ ਦੋਰਾਨ ਉਹ ਇੱਕ ਵਾਰ ਫਿਰ ਵੀ.ਡੀ.ਸੀਜ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਦੇ ਵਿੱਚ ਬੈਠਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਲ ਕਰਨਗੇ। ਸਮਾਰੋਹ ਦੇ ਅੰਤ ਵਿੱਚ ਜਿਲ੍ਹਾ ਪ੍ਰਸਾਸਨ ਵੱਲੋਂ ਯਾਦਗਾਰ ਚਿਨ੍ਹ ਅਤੇ ਦੋਸਾਲਾ ਭੇਂਟ ਕਰਕੇ ਮੁੱਖ ਮਹਿਮਾਨ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਜੀ ਨੂੰ ਸਨਮਾਨਤ ਕੀਤਾ ਅਤੇ ਰਾਸਟਰ ਗਾਣ ਨਾਲ ਸਮਾਰੋਹ ਦਾ ਸਮਾਪਨ ਕੀਤਾ ਗਿਆ।